Nojoto: Largest Storytelling Platform

White ਯਾਦ ਤੇਰੀ ਨੂੰ ਅੱਜ ਵੀ, ਮੈਂ ਸੀਨੇ ਲਾਈ ਬੈਠਾ ਹਾਂ।

White ਯਾਦ ਤੇਰੀ ਨੂੰ ਅੱਜ ਵੀ,
ਮੈਂ ਸੀਨੇ ਲਾਈ ਬੈਠਾ ਹਾਂ।
ਤੇਰੀ ਖਾਤਰ ਹੀਰੇ ਮੈਂ,
ਕੰਨ ਪੜਵਾਈ ਬੈਠਾਂ ਹਾਂ।

ਕਿੰਝ ਤੋੜਾਂ ਦੱਸ ਮੈਂ ਓਹਨਾਂ ਕਸਮਾਂ ਨੂੰ,
ਹੱਥ ਤੇਰੇ ਨੂੰ ਫੜਕੇ ਜੋ ਖਾਈ ਬੈਠਾਂ ਹਾਂ।
ਓ ਕਹਿੰਦੀ ਤੂੰ ਦੱਸ ਕੀ ਕਰ ਸਕਦਾਂ ਏ,
ਕੀ ਦੱਸਾਂ ਮੈਂ ਜਾਨ ਵੀ ਦਾਅ ਤੇਂ ਲਾਈ ਬੈਠਾਂ ਹਾਂ।

ਦੁਰੀਆ ਹੋਣ ਨਾਲ ਕੌਈ ਫ਼ਰਕ ਨਹੀਂ ਪੈਂਦਾ,
ਮੈਂ ਤਾਂ ਸਾਂਝ ਰੂਹਾਂ ਵਾਲੀ ਪਾਈ ਬੈਠਾਂ ਹਾਂ।
ਬੇਸ਼ੱਕ ਏਥੇ ਹੋਰ ਵੀ ਹਸੀਨ ਚਿਹਰੇ ਨੇ,
ਮੈਂ ਤਾ ਪਰ ਤੇਰੀ ਫੋਟੋ ਦਿਲ 'ਚ' ਵਸਾਈ ਬੈਠਾਂ ਹਾਂ।

©Varinder Aujla
  #flowers #Love #status #loveshyari #varinderaujla #ishaq #watsappstatus #viral #follow #Trending