ਉਹ ਤੁਰਦੇ ਰਹੇ ਕਿ ਪੈਂਡੇ ਬੜੇ ਹੀ ਲੰਮੇ ਸੀ, ਆਖਰ ਭੁਖੇ ਮਰਨ ਲਈ ਹੀ ਤਾਂ ਜੰਮੇ ਸੀ। ਕਸਰ ਕੋਈ ਨਾ ਛੱਡੀ ਬੇਘਰ ਕਰਨੇ ਦੀ, ਫਿਰ ਵੀ ਹਿੰਮਤ ਜੋੜੀ ਰਾਹੇ ਤੁਰਨੇ ਦੀ। ਕਿ ਕੁਛੜ ਚੁੱਕੇ ਬੱਚੇ, ਮਾਵਾਂ ਥੱਕੀਆਂ ਨਾ, ਢਿੱਡੋਂ ਖਾਲੀ ਨਿਆਣੇ ਆਸਾਂ ਡੱਕੀਆਂ ਨਾ। ਤੱਕੜੇ ਲਈ ਜਹਾਜ ਚੱਲਦੇ ਸਰਕਾਰਾਂ ਦੇ ਮਾੜੇ ਬੰਦੇ ਮਰਦੇ ਪੈਦਲ ਤੁਰਦੇ ਰਾਹਾਂ ਤੇ। ਕਿ ਤਾਕਤ ਕਿਥੇ ਦਿਸਦੀ ਵਿਕੀਆਂ ਵੋਟਾਂ ਦੀ ਸੀਨੇ ਤਾਈਂ ਰੜਕ ਪੈਦੀ ਵੱਜੀਆਂ ਚੋਟਾਂ ਦੀ। ਗੌਰ ਕਰੀਂ ਸਾਡੀ ਜੇ ਵਿਹਲ ਮਿਲੀ ਧਰਮਾਂ ਤੋਂ ਤੜਫ ਰਹੇ ਹਾਂ #ਗਰਚੇ ਚੈਨ ਉਡੀ ਕਰਮਾਂ ਚੋਂ #stay_home_stay_safe #garcha #writer