ਰੱਬ ਦਾ ਇਸ਼ਕ ਝੱਲੇ ਕੀ ਤੂੰ ਵੱਡਾ ਸ਼ਾਇਰ ਬਣਦਾ ਸਭ ਪੜ੍ਹਦੇ ਤੇਰੀਆਂ ਲਿਖਿਤੀਆਂ ਨੂੰ ਪੜ੍ਹਨ ਵਾਲੇ ਤਾਂ ਪੜ੍ਹ ਕੇ ਖੁਸ਼ ਹੁੰਦੇ ਤੇ ਤੂੰ ਲਿਖਦਾ ਏ ਹੱਡ ਬੀਤੀਆਂ ਨੂੰ ਝੱਲੇ ਇਸ਼ਕ ਦਾ ਕਰਦਾ ਗੁਮਾਨ ਕੀ ਤੂੰ ਅਸੀਂ ਇਸ਼ਕਾਂ ਦੇ ਦਰਦ ਹੰਢਾਏ ਹੋਏ ਇਸ਼ਕ ਅੱਜ ਦਾ ਸੀਮਿਤ ਜਿਸਮ ਤੱਕ ਅਸੀਂ ੲਿਸ਼ਕ਼ ਚ ਦਿਲ ਵੀ ਰਵਾਏ ਹੋਏ ਇਸ਼ਕ ਜਾਤ ਮਜ੍ਹਬ ਨਾ ਰੰਗ ਦੇਖੇ ਅੱਜ ਦੇਖਦੇ ਸਭ ਬਸ ਸੂਰਤਾਂ ਨੇ ਇਸ਼ਕ ਰੱਬ ਨਾਲ ਕਰ ਰੱਬੀ ਜੋਤ ਬਣਕੇ ਰੱਬ ਖੁਦ ਤੇਰੇ ਚਲਕੇ ਆਏ ਦੇਖੇ ਇਸ਼ਕ ਬੁੱਲੇ ਕੀਤਾ ਜਾਂ ਅੱਜ ਤੂੰ ਕਰਨਾ ਵੇਹੜੇ ਵਿੱਚ ਹੀ ਓਹ ਰਹਿਨੁਮਾ ਹੋਇਆ ਬਖਸ਼ੀ ਰਹਿਮਤ ਸਚੜੇ ਮਾਲਕਾਂ ਨੇ ਦੇਖ ਹੈਰਾਨ ਇਹ ਸਾਰਾ ਜਹਾਂ ਹੋਇਆ ਝੱਲੇ ਦਾ ਇਸ਼ਕ ਰੱਬ ਨਾਲ ਝੱਲਾ ਰੱਬ ਦਾ ਇਸ਼ਕ