ਕਿਤੇ ਧਰਮ ਜਾਤ,ਕਿਤੇ ਭਾਸ਼ਾ ਏ,ਕਿਤੇ ਮੁੱਦੇ ਗੋਰੇ ਕਾਲੇ ਐ ਹਰ ਪਾਸੇ ਚੀਖ ਚਿਹਾੜਾ ਏ,ਲੜਨੇ ਨੂੰ ਮਸਲੇ ਬਾਹਲੇ ਏ ਇਹ ਕਿਹੜੀ ਅੱਗ ਜੋ ਬੁੱਝਦੀ ਨਹੀਂ,ਹਰ ਇੱਕ ਨੇ ਵੈਰ ਹੀ ਪਾਲੇ ਐ ਇਹਨਾਂ ਲੜ ਲੜ ਆਪੇ ਮਰ ਜਾਣਾ,ਇਹ ਸ਼ਹਿਰ ਨਫਰਤਾਂ ਵਾਲੇ ਐ ਗੱਲ ਗੱਲ ਤੇ ਮੱਚਦੇ ਦੰਗੇ ਨੇ,ਫੇਰ ਖੂਨ ਦੇ ਵੱਗਦੇ ਨਾਲੇ ਐ ਲਗਦਾ ਏ ਮੌਤ ਹੀ ਠਾਰੂਗੀ,ਸਬ ਮਰਨ ਮਾਰਨ ਨੂੰ ਕਾਹਲੇ ਐ ਤੂੰ ਲੱਖ ਸਮਝਾ, ਇਹ ਨਹੀਂ ਰੁਕਣਾ,ਲੱਗੇ ਅਕਲਾਂ ਤੇ ਤਾਲੇ ਐ ਸਬ ਉਜੜ ਜਾਉ, ਕੁਝ ਬਚੁ ਨਹੀਂ,ਇਹ ਦੌਰ ਸਾਜ਼ਿਸ਼ਾਂ ਵਾਲੇ ਐ #yqbhaji #ਦੁਨੀਆਂ #ਹਾਲਾਤਾਂਦੀਗੱਲ #ਰੱਬਭਲਾਕਰੇ #yqdidi #yqbaba