Nojoto: Largest Storytelling Platform

ਐਵੀਂ ਨਾ ਛੇੜ ਸੋਹਿਣਆ, ਤੂੰ ਜਜ਼ਬਾਤਾਂ ਨੂੰ, ਨਵੀਂ ਗੱਲ ਸੁਣ

ਐਵੀਂ ਨਾ ਛੇੜ ਸੋਹਿਣਆ, ਤੂੰ ਜਜ਼ਬਾਤਾਂ ਨੂੰ,
ਨਵੀਂ ਗੱਲ ਸੁਣਾਦੇ ਸੱਜਣਾ,
 ਛੱਡ ਪੁਰਾਣੀਆਂ ਬਾਤਾਂ ਨੂੰ।
ਦਿਲ ਦੀ ਗੱਲ ਦਿਲ ਨੂੰ ਕਹਿੰਦੇ,
ਇੱਕ ਦੂਜੇ ਦੇ ਬਿਨ ਨਾ ਰਹਿੰਦੇ,
ਜਾਗਦੇ ਨੇ ਰਾਤਾਂ ਨੂੰ,
ਐਵੀਂ ਨਾ ਛੇੜ ਸੋਹਿਣਆ, ਤੂੰ ਜਜ਼ਬਾਤਾਂ ਨੂੰ।
ਰਾਹਾਂ ਦੇ ਵਿਚ ਕੰਡੇ ਹੁੰਦੇ,
ਦੁਖ ਸੁਖ ਸਾਡੇ ਵੰਡੇ ਹੁੰਦੇ,
ਇੱਕ ਦੂਜੇ ਦਾ ਸਾਥ ਨਾ ਛੱਡਦੇ,
ਮਾੜੇ ਵੇਖ ਹਾਲਾਤਾਂ ਨੂੰ,
ਐਵੀਂ ਨਾ ਛੇੜ ਸੋਹਿਣਆ, ਤੂੰ ਜਜ਼ਬਾਤਾਂ ਨੂੰ।
ਪਿਆਰ ਹੈ ਕਰਦਾ ਜੇਹੜਾ,
ਦਿਲ ਵਿਚ ਓ ਮਾਰੇ ਗੇੜਾ,
ਬਸ ਮੰਗਦਾ ਸਾਥ ਹੈਂ ਤੇਰਾ,
ਕੀ ਕਰਨਾ ਓਹਨੇ ਸੁਗਾਤਾਂ ਨੂੰ,
ਐਵੀਂ ਨਾ ਛੇੜ ਸੋਹਿਣਆ, ਤੂੰ ਜਜ਼ਬਾਤਾਂ ਨੂੰ,
ਐਵੀਂ ਨਾ ਛੇੜ ਸੋਹਿਣਆ, ਤੂੰ ਜਜ਼ਬਾਤਾਂ ਨੂੰ।
ਮਨਵਿੰਦਰ ਸਿੰਘ ✍️

©manwinder Singh
  #love #punjanbipoetry  #punjabilovestatus #punjqbikavita #Punjabi #punjabicouples #punjabiloves #nojotpunjabi #fealings