Nojoto: Largest Storytelling Platform

ਮੇਰੇ ਕੋਲੋਂ ਚੰਨ-ਤਾਰੇ ਤੋੜ ਕੇ ਲਿਆਉਣ ਦੀਆਂ ਫਰਮਾਇਸ਼ਾਂ ਨਾ

ਮੇਰੇ ਕੋਲੋਂ ਚੰਨ-ਤਾਰੇ ਤੋੜ ਕੇ 
ਲਿਆਉਣ ਦੀਆਂ ਫਰਮਾਇਸ਼ਾਂ ਨਾ ਕਰ 
ਭਲਾ! ਅੱਜ ਤੱਕ ਕਿਸੇ ਨੇ ਲਿਆ ਕੇ ਦਿੱਤੇ ਨੇ? 
ਸਭ ਫਿਲਮੀ ਡਾਇਲੌਗਬਾਜੀ ਅੈ
ਚੱਲ ਜੇ ਲਿਆ ਵੀ ਦਿੱਤੇ!
ਤੂੰ ਚੰਨ-ਤਾਰਿਆਂ ਦਾ ਕਰੇਂਗੀ ਕੀ? 
ਚੰਨ-ਤਾਰੇ ਕੀ ਚੱਟਣੇ ਨੇ?
ਜਿੱਥੇ ਹੈਗੇ ਲੱਗੇ ਰਹਿਣ ਦੇ 
ਤੇਰੇ ਕੀ ਦੰਦੀਆਂ ਵੱਢਦੇ ਨੇ ਚੰਨ-ਤਾਰੇ?
ਕਮਲੀਏ! ਕਿਸੇ ਨੂੰ ਤੋੜ ਕੇ ਵੀ ਭਲਾਂ ਕੋਈ ਜੁੜ ਸਕਿਅੈ?
ਤੂੰ ਫਿਲਮਾਂ ਘੱਟ ਵੇਖਿਆ ਕਰ 
ਅੈਵੀੰ ਕਵੀਆਂ ਦੀਆਂ ਗੱਲਾਂ 'ਚ ਨਾ ਆਇਆ ਕਰ
ਅਪਣੇ ਤੋੰ ਨੀ ਝੂਠ ਬੋਲਿਆ ਜਾਂਦਾ 
ਮੈਂ ਤਾਂ ਜੋ ਕਰ ਸਕਦਾਂ ਓਹੀ ਕਹਿੰਨਾਂ
ਸਰਕਾਰੂ ਲਾਰੇ ਨਹੀ ਲਾਓੰਦਾ
ਜੇ ਤੇਰੇ ਲਈ ਪਿਆਰ ਨੂੰ ਪਰਖਣ ਦਾ ਪੈਮਾਨਾ 
ਕੁੱਝ ਤੋੜ ਕੇ ਲਿਆਉਣਾ ਹੈ
ਤਾਂ ਜੇ ਕਹਿੰਨੀ ਅੈੰ ਤੇਰੇ ਵਾਸਤੇ 
ਅਮਰੂਦ ਤੋੜ ਕੇ ਲਿਆਵਾਂ?

©Shayar Deepak #moon #nojoto🖋️🖋️ #nojoto #punjabi #Heart_quotes_love #IndianWritingCommunity #Killer#truth# 

#QandA
ਮੇਰੇ ਕੋਲੋਂ ਚੰਨ-ਤਾਰੇ ਤੋੜ ਕੇ 
ਲਿਆਉਣ ਦੀਆਂ ਫਰਮਾਇਸ਼ਾਂ ਨਾ ਕਰ 
ਭਲਾ! ਅੱਜ ਤੱਕ ਕਿਸੇ ਨੇ ਲਿਆ ਕੇ ਦਿੱਤੇ ਨੇ? 
ਸਭ ਫਿਲਮੀ ਡਾਇਲੌਗਬਾਜੀ ਅੈ
ਚੱਲ ਜੇ ਲਿਆ ਵੀ ਦਿੱਤੇ!
ਤੂੰ ਚੰਨ-ਤਾਰਿਆਂ ਦਾ ਕਰੇਂਗੀ ਕੀ? 
ਚੰਨ-ਤਾਰੇ ਕੀ ਚੱਟਣੇ ਨੇ?
ਜਿੱਥੇ ਹੈਗੇ ਲੱਗੇ ਰਹਿਣ ਦੇ 
ਤੇਰੇ ਕੀ ਦੰਦੀਆਂ ਵੱਢਦੇ ਨੇ ਚੰਨ-ਤਾਰੇ?
ਕਮਲੀਏ! ਕਿਸੇ ਨੂੰ ਤੋੜ ਕੇ ਵੀ ਭਲਾਂ ਕੋਈ ਜੁੜ ਸਕਿਅੈ?
ਤੂੰ ਫਿਲਮਾਂ ਘੱਟ ਵੇਖਿਆ ਕਰ 
ਅੈਵੀੰ ਕਵੀਆਂ ਦੀਆਂ ਗੱਲਾਂ 'ਚ ਨਾ ਆਇਆ ਕਰ
ਅਪਣੇ ਤੋੰ ਨੀ ਝੂਠ ਬੋਲਿਆ ਜਾਂਦਾ 
ਮੈਂ ਤਾਂ ਜੋ ਕਰ ਸਕਦਾਂ ਓਹੀ ਕਹਿੰਨਾਂ
ਸਰਕਾਰੂ ਲਾਰੇ ਨਹੀ ਲਾਓੰਦਾ
ਜੇ ਤੇਰੇ ਲਈ ਪਿਆਰ ਨੂੰ ਪਰਖਣ ਦਾ ਪੈਮਾਨਾ 
ਕੁੱਝ ਤੋੜ ਕੇ ਲਿਆਉਣਾ ਹੈ
ਤਾਂ ਜੇ ਕਹਿੰਨੀ ਅੈੰ ਤੇਰੇ ਵਾਸਤੇ 
ਅਮਰੂਦ ਤੋੜ ਕੇ ਲਿਆਵਾਂ?

©Shayar Deepak #moon #nojoto🖋️🖋️ #nojoto #punjabi #Heart_quotes_love #IndianWritingCommunity #Killer#truth# 

#QandA