-ਮੈਨੂੰ ਮਾੜਾ ਕਹਿ ਕੇ, ਤੂੰ ਨਵੇਂ ਯਾਰ ਬਣਾਏ ਨੇ... -ਦੇਖਾਂਗੇ ਕਿੰਨੀ ਕੁ ਚੰਗੀ ਤਰ੍ਹਾਂ ਨਿਭਾਉਗਾ ਤੇਰੇ ਨਾਲ, ਤੂੰ ਜੀਹਦੇ ਨਾਲ ਅੱਜ BFF ਦੇ Tag ਲਾਏ ਨੇ... -ਜਿਹੜੇ ਸਾਡੇ ਲਈ ਸਾਜਿਸ਼ਾਂ ਕਰਦੇ ਸੀ, ਤੂੰ ਅੱਜ ਉਹ ਆਪਣੀ ਮਹਿਫ਼ਿਲ ਚ ਬਿਠਾਏ ਨੇ... -ਮੈਨੂੰ ਮਾੜਾ ਕਹਿ ਕੇ, ਤੂੰ ਨਵੇਂ ਯਾਰ ਬਣਾਏ ਨੇ... -Time ਹਰੇਕ 'ਤੇ ਆਉਂਦਾ ਬਾਈ, ਚੰਗੇ-ਮਾੜੇ ਦਿਨ ਅਸੀਂ ਵੀ ਹੰਢਾਏ ਨੇ... -ਉਹਨਾਂ ਤੋਂ ਜਾਕੇ ਪੁੱਛੀ, ਮੇਰਾ ਕਿਰਦਾਰ, ਜਿਹੜੇ ਲੋਕ ਮੈਂ ਰੋਂਦੇ-ਰੋਂਦੇ ਹਸਾਏ ਨੇ... -ਅਸੀਂ ਨਹੀਂ ਮਾਰੇ ਕਦੇ Screenshot, ਤੂੰ ਬੇਸ਼ੱਕ ਮੇਰੇ ਰਾਜ਼ ਲੋਕਾਂ ਨੂੰ ਦਿਖਾਏ ਨੇ... -simple ਜੇਹੀ ਗੱਲ ਐ, ਮੈਂ ਹਰੇਕ ਨੂੰ ਦਿਲ ਵਿੱਚ ਨਹੀਂ ਰੱਖਿਆ, ਉਂਝ ਬੜਿਆਂ ਨਾਲ ਹੱਥ ਮਿਲਾਏ ਨੇ... -ਹਾਂ ਸੱਚ, ਤੈਨੂੰ ਸ਼ੱਕ ਸੀ ਨਾ, ਲੈ ਦੇਖ 'deepgagan' ਖੁਦ ਲਿਖ ਰਿਹੈ, ਕੇ ਮੈਂ ਬੜਿਆਂ ਦੇ ਦਿਲ ਦੁਖਾਏ ਨੇ... -ਮੈਨੂੰ ਮਾੜਾ ਕਹਿ ਕੇ, ਤੂੰ ਨਵੇਂ ਯਾਰ ਬਣਾਏ ਨੇ... #deepgagan #deepgagansaini #noor_e_mohabbat