Nojoto: Largest Storytelling Platform

ਫ਼ਿਕਰ ਕਰੀਂ ਨਾ, ਤੂੰ ਸਾਡੀ ਆ ਗਈ ਗੱਡੀ ਲੋਟ ਤੇ, ਹੁਣ ਮਿਲਾ

ਫ਼ਿਕਰ ਕਰੀਂ ਨਾ, ਤੂੰ ਸਾਡੀ ਆ ਗਈ ਗੱਡੀ ਲੋਟ ਤੇ,
ਹੁਣ ਮਿਲਾਂਗੇ...,ਮਿਲਾਂਗੇ ਤੈਨੂੰ ਕੈਨੇਡਾ ਏਅਰਪੋਰਟ ਤੇ।

ਸਾਡੇ ਨਾਲ ਪੜ੍ਹਦੀ ਸੀ,ਬੱਸ ਅੱਡੇ ਉਤੇ ਖੜਦੀ ਸੀ,
ਅੱਗਾ ਪਿੱਛਾ ਵੇਖ ਆਣ ਬੁੱਲਟ ਤੇ ਚੜਦੀ ਸੀ
ਉਡੀਕਦੇ ਰਹਿੰਦੇ ਸੀ ਤੈਨੂੰ ਕਾਲਜ਼ ਮੋਹਰੇ ਗੇਟ ਤੇ.(......2)
 
ਯਾਰੀ ਸਾਡੇ ਨਾਲ  ਤੂੰ ਤਾਂ ਪਾ ਲਈ ਸੀ ਪੱਕੀ ਨੀ
ਕੈਨੇਡਾ  ਵਾਲੀ ਗੱਲ ਤੂੰ ਕਦੇ ਵੀ ਨਾ ਦੱਸੀਂ ਨੀ।
ਝੂਟੇ ਸਾਡੇ ਨਾਲ ਲੈਂਦੀ ਸੀ ਤੂੰ , ਚੰਡੀਗੜ੍ਹ ਬੋਟ ਤੇ.(......2)

ਚੋਰੀ ਆਈਲੈਟਸ ਕੀਤੀ, ਗੱਲ ਕੀਤੀ ਨਾ ਤੂੰ ਸਾਂਝੀ ਨੀ,
ਭੁੱਲ ਕੇ ਕੋਲ਼੍ਹਇਕਰਾਰ ,ਸਾਡੀ ਲਾਹ ਦਿੱਤੀ ਮਾਝੀ ਨੀ।
"ਹਰਮਨਾ" ਹੱਥ ਲਾ ਲਾ ਵੇਹਦਾ ਏ, ਕਰਾਰੀ ਲੱਗੀ ਚੋਟ ਤੇ।

ਫ਼ਿਕਰ ਕਰੀਂ ਨਾ, ਤੂੰ ਸਾਡੀ ਆ ਗਈ ਗੱਡੀ ਲੋਟ ਤੇ,
ਹੁਣ ਮਿਲਾਂਗੇ...,ਮਿਲਾਂਗੇ ਤੈਨੂੰ ਕੈਨੇਡਾ ਏਅਰਪੋਰਟ ਤੇ।

©нαямαиρяєєт. sι∂нυ
  #can 
#Canada 
#leftalone 
#Harman