ਦੂਨੀਆਂ ਦਬਾਉਂਦੀ ਰਹਿੰਦੀ ਬੰਦੇ ਭੋਲੇ ਭਾਲੇ ਨੂੰ, ਹੁੰਦੀਆਂ ਬਸ ਸਲਾਮਾਂ ਕੋਠੀਆਂ ਕਾਰਾਂ ਵਾਲੇ ਨੂੰ। ਉਝ ਤੇ ਕਹਿੰਦੇ ਸਾਰੇ ਭੇਦਭਾਵ ਚੰਗਾ ਨਹੀਂ ਹੁੰਦਾ, ਕਿਉਂ ਕਰਦੇ ਵੇਖ ਵਿਤਕਰਾ ਬੰਦੇ ਗੋਰੇ ਕਾਲੇ ਨੂੰ। ਪਿਆਰ ਬਾਝੋਂ ਰਿਸ਼ਤਿਆਂ ਨੂੰ ਜੰਗ ਲੱਗ ਜਾਂਦਾ ਏ, ਲੱਗਦਾ ਏ ਜੰਗ ਜਿਵੇਂ ਚਿਰਾਂ ਤੋਂ ਬੰਦ ਪਏ ਤਾਲੇ ਨੂੰ। ਹੱਸ ਬੁਲਾਓ ਸਾਰੇ ਤੇ ਇੱਕ ਦੂਜੇ ਦਾ ਸਤਿਕਾਰ ਕਰੋ, ਯਾਰ ਲਾ ਸੁੱਟੋ ਏ ਦਿਲ ਵਿੱਚੋਂ ਨਫਰਤ ਦੇ ਜਾਲੇ ਨੂੰ। ਸੰਭਲ ਜਾਓ ਤੇ ਸਾਂਭ ਲਓ ਨਾਲ ਜੁੜੇ ਹੋਏ ਰਿਸ਼ਤੇ, ਚੇਤੇ ਕਰ ਪਛਤਾਉਗੇ ਚੰਗੇ ਵਕਤ ਫਿਰ ਗਾਲੇ ਨੂੰ। ©ਰਵਿੰਦਰ ਸਿੰਘ (RAVI) #rayofhope#punjabishayri