ਇੱਕ ਕਹਾਵਤ ਆ ਪੁੱਤ ਵੰਡਾਉਣ ਜਮੀਨਾਂ ਤੇ ਕਿੰਹਦੇ ਧੀਆਂ ਤਾਂ ਦੁਖ ਵੰਡਾਉਦੀਆਂ ਨੇ ਪਰ ਪੁੱਤ ਵੀ ਉਦੋਂ ਹੀ ਜਮੀਨਾ ਵੰਡਾਉਂਦੇ ਨੇ ਜਦੋਂ ਨੂੰਹਾਂ ਪੈਰ ਘਰਾਂ ਵਿੱਚ ਪਾਉਂਦੀਆਂ ਨੇ ਏਹ ਰਾਤਾ ਨੂੰ ਬੈਠ ਕੋਲ ਲਾਉਣ ਲੂੱਤੀਆਂ ਜੀ ਤੇ ਸਕੇ ਪੁੱਤਾਂ ਨੂੰ ਮਾਂਵਾਂ ਤੋਂ ਅੱਡ ਕਰਾਉਂਦੀਆਂ ਨੇ ਭਾਈ ਨਾਲ ਹੁੰਦਾ ਨੌਂਹ ਮਾਸ ਦਾ ਰਿਸਤਾ ਜੀ ਉਹਨੂੰ ਸ਼ਰੀਕ ਵੀ ਏਹੀ ਆਕੇ ਬਣਾਉਦੀਆ ਨੇ ਸਕੇ ਪਿਉ ਦਾ ਮੰਜਾ ਵੀ ਏਹ ਸੱਜਣਾ ਓਏ ਚੱਕ ਕੇ ਬਾਹਰਲੇ ਘਰੇ ਵੀ ਏਹੀ ਡਹਾਉਦੀਆ ਨੇ ਮੰਨ ਲੈਨੇ ਆ ਇਹ ਮਾ ਪਿਉ ਦੀ ਕਰਨ ਪੂਜਾ ਪਰ ਸੌਹਰੇ ਘਰ ਤਾਂ ਆਕੇ ਇਹ ਰੰਗ ਵਟਾਉਦੀਆ ਨੇ