ਸਵਾ ਮੀਟਰ ਦੀ ਚੁੰਨੀ ਤੇਰੀ, ਫੁਲਾਂ ਵਾਲੀ ਜੋ। ਇੱਕ ਕੋਨੇ ਉੱਤੇ ਸੁਰਖੀ ਲੱਗੀ, ਬੁੱਲ੍ਹਾ ਵਾਲੀ ਜੋ। ਕੁਝ ਬੰਨ ਸਮਾਨ ਸੀ, ਫੜਾਈ ਛੱਤ ਤੋਂ । ਤੇਰੇ ਸਾਹਾ ਦੀ ਖੁਸਬੂ ਸੀ, ਆਈ ਛੱਤ ਤੋਂ । ਚੁੰਨੀ ਗਲ ਵਿੱਚ ਪਾ ਕੇ ਮੈਂ, ਫਕੀਰ ਹੋ ਗਿਆ । ਦਿਲ ਸਦਾ ਲਈ ਤੇਰੀ ਹੀ, ਜਾਗੀਰ ਹੋ ਗਿਆ । ਤੈਨੂੰ ਆਪਣਾ ਮੁਰਸ਼ਦ ਮੰਨ ਲਿਆ, ਰੂਹ ਮੇਰੀ ਨੇ। ਸਾਰਾ ਬ੍ਰਹਿਮੰਡ ਢੱਕ ਲਿਆ, ਚੁੰਨੀ ਤੇਰੀ ਨੇ। ਕੁਲਦੀਪ ਬਿੱਲਾ ਕਿੱਪੀ। #ਤੇਰੀ #ਚੁੰਨੀ