Nojoto: Largest Storytelling Platform

ਇੱਕ ਚਿੜੀ ਦਿਖੀ ਕਿਲਕਾਰੀਆਂ ਮਾਰਦੀ, ਸ਼ਾਇਦ ਗੀਤ ਇਸ਼ਕ ਦਾ ਗਾਉ

ਇੱਕ ਚਿੜੀ ਦਿਖੀ ਕਿਲਕਾਰੀਆਂ ਮਾਰਦੀ,
ਸ਼ਾਇਦ ਗੀਤ ਇਸ਼ਕ ਦਾ ਗਾਉਂਦੀ ਹੋਣੀ ਏ,
ਇਹ ਰੁਮਕਦੀ ਠੰਡੀ ਹਵਾ ਉਸ ਵਕਤ,
ਉਸੇ ਗੀਤ ਤੇ ਸਾਜ਼ ਵਜਾਉਂਦੀ ਹੋਣੀ ਏ।
ਬਾਰਸ਼ ਬਣ ਕੇ ਅੱਥਰੂ ਰੱਬ ਦੀਆਂ ਅੱਖਾਂ ਚੋਂ ਵਹਿੰਦੇ ਨੇ,
ਸ਼ਾਇਦ ਇਹਨੂੰ ਹੀ ਮੁਹੱਬਤ ਦਾ ਮੌਸਮ ਕਹਿੰਦੇ ਨੇ।
ਇੱਕ ਸੋਹਣਾ ਜਿਹਾ ਫੁੱਲ ਦੇਖਿਆ,
ਤਾਂ ਚੇਤਾ ਤੇਰਾ ਆਇਆ ਸੀ,
ਉਸ ਫੁੱਲ ਚ ਤੇ, ਤੇਰੇ ਚ ਫਰਕ ਹੀ ਕੀ ਏ,
ਦੋਵਾਂ ਨੂੰ ਰੱਬ ਨੇ ਆਪਣੇ ਹੱਥੀਂ ਹੀ ਤਾਂ ਬਣਾਇਆ ਸੀ।
ਇਹ ਸੋਹਣੇ ਸੋਹਣੇ ਫੁੱਲ ਤੇਰੇ ਵਾਂਗ ਖਿੜੇ ਰਹਿੰਦੇ ਨੇ,
ਸ਼ਾਇਦ ਇਹਨੂੰ ਹੀ ਅਮਨਾ ਮੁਹੱਬਤ ਦਾ ਮੌਸਮ ਕਹਿੰਦੇ ਨੇ।

                      --ਅਮਨਦੀਪ ਸਿੰਘ baarish