ਮੈਂ ਖੁਦ ਨੂੰ ਇੱਕ ਸਵਾਲ ਕੀਤਾ। ਹਰ ਦਮ ਕੀਤਾ ਹਰ ਸਾਲ ਕੀਤਾ। ਜਦੋਂ ਜਿਂਦਗੀ ਮੇਰੀ ਖੁਸ਼ਹਾਲ ਸੀ। ਤੈਨੂੰ ਯਾਦ ਕਰ ਬੁਰਾ ਹਾਲ ਕੀਤਾ। ਮੇਰਾ ਲਹੂ ਤੇਰੇ ਰੰਗ ਰੰਗੀਆਂ ਸੀ। ਮੈਂ ਮੁੜ ਉਸਨੂੰ ਫ਼ਿਰ ਲਾਲ ਕੀਤਾ। ਜਦ ਈਦ ਆਈ ਤੇਰੀ ਮਹੋਬਤ ਦੀ। ਫ਼ੇਰ ਖੁਦ ਦਾ ਦਿਲ ਹਲਾਲ ਕੀਤਾ। ਤੇਰੀ ਯਾਦ ਵਿੱਚ ਵੀ ਹੱਸਦਾ ਹਾਂ। ਤੂੰ ਜੋ ਕੀਤਾ ਬਾਕਮਾਲ ਕੀਤਾ। ਤੇਰੇ ਬਗੈਰ ਹੁਣ ਖੁਸ਼ ਹਾਂ ਮੈਂ। ਮੇਰੇ ਦਿਲ ਨੇ ਮੈਨੂੰ ਸਵਾਲ ਕੀਤਾ। ਮੈਂ ਸ਼ਾਂਤ ਹੀ ਸਾਂ ਤੇਰੇ ਜਾਣ ਮਗਰੋਂ। ਮੇਰੀ ਕਲਮ ਹੈ ਜਿਸ ਬਵਾਲ ਕੀਤਾ। ਮੇਰੇ ਸਿਵਾ ਮੇਰੇ ਕੋਲ ਕੁਝ ਵੀ ਨਹੀਂ। ਹੁਣ ਖੁਦ ਨੂੰ ਹੀ ਨੀਲਾਮ ਕੀਤਾ। ਜੀਤ ਆਵਾਰਾ khud nu ik swaal kita har dam kita har saal kita.