Nojoto: Largest Storytelling Platform

ਮਸ਼ਾਲਾਂ ਦੀ ਚਿੰਗਾਰੀ ਦਾ ਇੰਤਜਾਰ ਨਾ ਕਰ ਖੁਦ ਬਲ ਤੇ ਹਨੇਰੇ

ਮਸ਼ਾਲਾਂ ਦੀ ਚਿੰਗਾਰੀ ਦਾ ਇੰਤਜਾਰ ਨਾ ਕਰ
ਖੁਦ ਬਲ ਤੇ ਹਨੇਰੇ ਨੂੰ ਨਾਸ਼ ਕਰਦੇ 
ਮੋੜ ਹਵਾ ਦਾ ਰੁੱਖ..ਦਿਨ ਰਾਤ ਇਕ ਕਰ..
ਜਨੂਨੀ ਬਣ ਤੇ ਧਰਤੀ ਨੂੰ ਆਕਾਸ਼ ਕਰਦੇ 
ਝੂਠੀ ਗਵਾਹੀ ਦੇ ਕੇ ਗੁਨਾਹਗਾਰ ਨਾ ਬਣੀ
ਸੱਚ ਬੋਲ ਤੇ ਪਰਦਾ ਫਾਸ਼ ਕਰਦੇ
ਦੁਨਿਆਵੀ ਦਾਅਵੇ ਦੀਆਂ ਗੱਲਾਂ ਨਾ ਕਰ
ਬੇਖੌਫ ਹੋ ਕੇ ਡਰ ਨੂੰ ਹਤਾਸ਼ ਕਰਦੇ 
ਲਾ ਦੇ ਨਾਅਰਾ ਕਵਿਤਾ ਚ ਇਨਕਲਾਬ ਵਾਲਾ
ਕੋਈ ਗਾਲਿਬ, ਸ਼ਿਵ ਯਾ ਪਾਸ਼ ਕਰਦੇ 
ਜਿਊਂਦੇ ਹੋਣ ਦਾ "ਸਰਵੇਸ਼" ਸਬੂਤ ਤਾਂ ਦੇ 
ਨਈਂ ਘੋਸ਼ਿਤ ਖੁਦ ਨੂੰ ਲਾਸ਼ ਕਰਦੇ ।। #punjabipoem #poetry #poemoftheday #nojotopunjabi
ਮਸ਼ਾਲਾਂ ਦੀ ਚਿੰਗਾਰੀ ਦਾ ਇੰਤਜਾਰ ਨਾ ਕਰ
ਖੁਦ ਬਲ ਤੇ ਹਨੇਰੇ ਨੂੰ ਨਾਸ਼ ਕਰਦੇ 
ਮੋੜ ਹਵਾ ਦਾ ਰੁੱਖ..ਦਿਨ ਰਾਤ ਇਕ ਕਰ..
ਜਨੂਨੀ ਬਣ ਤੇ ਧਰਤੀ ਨੂੰ ਆਕਾਸ਼ ਕਰਦੇ 
ਝੂਠੀ ਗਵਾਹੀ ਦੇ ਕੇ ਗੁਨਾਹਗਾਰ ਨਾ ਬਣੀ
ਸੱਚ ਬੋਲ ਤੇ ਪਰਦਾ ਫਾਸ਼ ਕਰਦੇ
ਦੁਨਿਆਵੀ ਦਾਅਵੇ ਦੀਆਂ ਗੱਲਾਂ ਨਾ ਕਰ
ਬੇਖੌਫ ਹੋ ਕੇ ਡਰ ਨੂੰ ਹਤਾਸ਼ ਕਰਦੇ 
ਲਾ ਦੇ ਨਾਅਰਾ ਕਵਿਤਾ ਚ ਇਨਕਲਾਬ ਵਾਲਾ
ਕੋਈ ਗਾਲਿਬ, ਸ਼ਿਵ ਯਾ ਪਾਸ਼ ਕਰਦੇ 
ਜਿਊਂਦੇ ਹੋਣ ਦਾ "ਸਰਵੇਸ਼" ਸਬੂਤ ਤਾਂ ਦੇ 
ਨਈਂ ਘੋਸ਼ਿਤ ਖੁਦ ਨੂੰ ਲਾਸ਼ ਕਰਦੇ ।। #punjabipoem #poetry #poemoftheday #nojotopunjabi