ਹਰ ਗੱਲ ਮੈਂ ਵੀ ਤਾਂ ਦੱਸਣਾ ਚਾਹੁੰਦੀ ਹਾਂ,,, ਪਰ ਤੂੰ ਦੱਸ ਖਿੜਿਆ ਫੁੱਲ ਕਿੱਦਾਂ ਮੁਰਝਾ ਦਿਆਂ?? ਚੱੜ੍ਹਦਾ ਹਰ ਦਿਨ ਨਵੇਂ ਹੀ ਸੁਪਨਿਆਂ ਨਾਲ,,, ਢਲਦੀ ਸ਼ਾਮ ਨਾਲ ਖਾਬ ਕਿੱਦਾਂ ਮੈਂ ਢਾਹ ਦਿਆਂ?? ਜ਼ਿੰਦਗੀ ਦੀ ਦੋੜ੍ਹ ਨੂੰ ਰਲ਼ ਕੇ ਆਪਾ ਜਿੱਤਣਾ ਏ,,, ਫਿਰ ਜਿੱਤਣ ਤੋਂ ਪਹਿਲਾਂ ਹੀ ਦੱਸ ਕਿਦਾਂ ਹਰਾ ਦਿਆਂ?? ਖੁਸ਼ੀਆਂ ਤੇਰੀਆਂ ਵੇਖ ਵਿਹੜ੍ਹਾ ਮੇਰਾ ਖਿੜ੍ਹ ਜਾਂਦਾ ਏ,,, ਫਿਰ ਹਾਸੇ ਤੇਰਿਆਂ ਨੂੰ ਨਜ਼ਰ ਮੈਂ ਕਿੱਦਾਂ ਲਾ ਦਿਆਂ?? ਹਰ ਗੱਲ ਮੈਂ ਵੀ ਤਾਂ ਦੱਸਣਾ ਚਾਹੁੰਦੀ ਹਾਂ,,, ਤੂੰ ਦੱਸ ਖਿੜਿਆ ਫੁੱਲ ਕਿਦਾਂ ਮੁਰਝਾ ਦਿਆ?? ❤️❤️❤️❤️❤️❤️❤️ ©jaiveer fikar