ਪਹਿਲੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਜ਼ਿੰਦਗੀ ਕਿਵੇਂ ਬੀਤੀ ਹੈ ਪਤਾ ਨੀ ਲੱਗਿਆ ਸਕੂਲ ਦਾ ਟਾਈਮ ਕਦੋਂ ਲੰਘ ਗਿਆ....ਫਿਰ ਛੇਵੀਂ ਜਮਾਤ ਵਿੱਚ ਸਾਧੂਗੜ੍ਹ ਸਕੂਲ ਚ ਦਾਖਲਾ ਲਿਆ....ਜ਼ਿਆਦਾ ਅਕਲ ਨਹੀਂ ਸੀ ਹੁੰਦੀ ਓਸ ਟਾਈਮ ਕੋਈ ਸੁੱਧ ਬੁੱਧ ਹੀ ਨਹੀਂ ਸੀ ਹੁੰਦੀ...ਸੱਤਵੀਂ-ਅੱਨਵੀਂ ਕਿਵੇਂ ਬੀਤ ਗਈ ਓਹਦਾ ਵੀ ਨਹੀਂ ਪਤਾ ਲੱਗਿਆ..ਨੌਵੀਂ ਕਲਾਸ ਵਿੱਚ ਜਾ ਕੇ ਥੋੜ੍ਹੀ ਅਕਲ ਆਈ...ਉਦੋਂ ਸਮਝਣ ਲੱਗੇ ਸੀ ਸਭ ਇੱਕ ਦੂਜੇ ਨੂੰ ਕਿ ਦੋਸਤ ਕੀ ਹੁੰਦੇ ਨੇ..Fun-Shun ਕਰਦੇ ਮਸਤੀ ਕਰਦੇ ਰੌਲਾ ਰੱਪਾ ਪਾਉਂਦੇ...ਫਿਰ ਨੌਵੀਂ ਵੀ ਪਾਸ ਹੋਈ...ਫੇਰ ਦਸਵੀਂ ਚ ਦਾਖਲਾ ਲਿਆ...ਫਿਰ ਤਾਂ ਸਮਝ ਨਹੀਂ ਲੱਗੀ ਕਿ ਦੱਸਵੀਂ ਦਾ ਇੱਕ ਸਾਲ ਕਿਵੇਂ ਬੀਤਿਆ ਉਹ ਇੱਕ ਸਾਲ ਸਾਨੂੰ ਇੱਕ ਮਹੀਨੇ ਜਿਹਾ ਲੱਗਿਆ...ਫਿਰ ਦਸਵੀਂ ਦੇ ਫਾਈਨਲ ਪੇਪਰ ਚੱਲੇ...ਪੇਪਰਾਂ ਟਾਈਮ ਪੜ੍ਹਾਈ ਘੱਟ ਮਸਤੀ ਵੱਧ ਕਰਦੇ ਸੀ...Last ਪੇਪਰ ਵਾਲੇ ਦਿਨ ਕਿਸੇ ਨੇ ਕੋਈ ਮਸਤੀ ਨੀ ਕੀਤੀ ਕੋਈ ਸ਼ਰਾਰਤ ਵੀ ਨਹੀਂ ਸੀ ਕੀਤੀ ਤੇ ਉਸ ਦਿਨ ਤਾਂ ਕੋਈ ਪੜਿਆ ਵੀ ਨੀ ਸੀ ਪਰ ਸਾਰੇ ਰੋਏ ਜ਼ਰੂਰ ਸੀ..ਸਭ ਸਹਿਮੇ ਸਹਿਮੇ ਫਿਰਦੇ ਸੀ ਆਖਰ ਨੂੰ ਉਹ ਦਿਨ ਵੀ ਲੰਘ ਗਿਆ ਤੇ Collage Life Start ਹੋਈ...ਕਾਲਜ ਲਾਈਫ ਬੀਤੀ ਯੂਨੀਵਰਸਿਟੀ ਦੀ ਲਾਈਫ਼ ਵੀ ਬੀਤੀ...ਕੋਈ ਨੌਕਰੀ ਕੋਈ Business ਤੇ ਕਈ ਅਜੇ ਵੀ Study ਕਰ ਰਿਹੇ ਨੇ.....ਸਭ ਆਪੋ ਆਪਣੇ ਕੰਮ ਲੱਗ ਪਏ...ਪਰ ਜਦੋਂ ਸਕੂਲ ਦੀ ਜ਼ਿੰਦਗੀ ਬਾਰੇ ਸੋਚਦੇ ਆ ਤਾਂ ਸੱਚੀਂ ਅੱਖ ਭਰ ਆਉਂਦੀ ਆ..ਕਦੇ ਭੁੱਲ ਨਹੀਂ ਸਕਦੇ ਉਹ ਜ਼ਿੰਦਗੀ.....ਪਰ ਸਕੂਲ ਦੀ ਉਹ ਜਿੰਦਗੀ ਸੱਚੀ ਬੜੀ ਯਾਦ ਆਉਂਦੀ ਆ...ਸਕੂਲ ਦੀ ਉਹ ਜਿੰਦਗੀ ਸੱਚੀ ਬੜੀ ਯਾਦ ਆਉਂਦੀ ਆ..ਸੋਚ ਕੇ ਅੱਖ ਭਰ ਆਉਂਦੀ ਆ.....ਸਕੂਲ ਦੀ ਉਹ ਜਿੰਦਗੀ ਸੱਚੀ ਬੜੀ ਯਾਦ ਆਉਂਦੀ ਆ....ਸੋਚ ਕੇ ਅੱਖ ਭਰ ਆਉਂਦੀ .✍..preetkomal #schoollife #school #public #nojoto #lifestyle #miss