ਕੋਇਲ-- ਮੇਰੇ ਖੇਤਾਂ ਅੰਦਰ ਅੰਬ ਤੇ, ਇੱਕ ਕੋਇਲ ਬੋਲੇ ਰੋਜ । ਮੈਨੂੰ ਜਾਪੇ ਉਹ ਹੈ ਆਖਦੀ, ਅੰਦਰ ਦੀ ਮਿੱਠਤ ਖੋਜ । ਮੈਂ ਜਿੱਥੇ ਜਾ ਕੇ ਬੈਠਦੀ, ਮੈਨੂੰ ਕੋਈ ਨਾ ਢੀਮਾਂ ਮਾਰਦਾ । ਮੈਂ ਸ਼ੁਕਰ ਕਰੇਂਦੀ ਰੱਬ ਦਾ, ਜਿਨ ਬੋਲ ਬਖਸ਼ਿਆ ਪਿਆਰ ਦਾ। ਕਾਵਾਂ ਦੀ ਰੌਲੀ ਵਾਂਗਰਾਂ, ਮੈ ਕਿਸੇ ਨੂੰ ਕਰਾਂ ਖਵਾਰ ਨਾ। ਮੈਂ ਸੋਹਣੀਆਂ ਸੁਰਾਂ ਸੁਣਾਂਵਦੀ, ਮੈਨੂੰ ਕਿਉਂ ਕਿਸੇ ਨੇ ਮਾਰਨਾ । ਮੈਂ ਕਾਲੀ ਰੂਪ ਕਰੂਪ ਹਾਂ, ਜਲ ਰਹੀ ਬਿਰਹੇ ਯਾਰ ਦੇ । ਮੇਰੀ ਕਲਾ ਅੰਦਰ ਵੇਖ ਲੈ ਤੂੰ ਹੁਨਰ ਪਰਵਿਦਗਾਰ ਦੇ। ਖਾਂਦੀ ਹਾਂ ਮਿੱਠੇ ਫਲਾਂ ਨੂੰ, ਬੋਲਾਂ ਕਿਉਂ ਕੌੜੇ ਬੋਲ ਮੈਂ। ਵੰਡ ਕੇ ਮਿਠਾਸਾਂ ਜਗਤ ਨੂੰ, ਪਹੁੰਚਾਂਗੀ ਪ੍ਰੀਤਮ ਕੋਲ ਮੈਂ । ਮੈਂ ਹਰ ਕਿਸੇ ਨੂੰ ਭਾਂਵਦੀ "ਬੈਂਕਾ"ਨਾ ਬਣਦੀ ਬੋਝ । ਮੇਰੇ ਖੇਤਾਂ ਅੰਦਰ ਅੰਬ ਤੇ ਇੱਕ ਕੋਇਲ ਬੋਲੇ ਰੋਜ । ਮੈਨੂੰ ਜਾਪੇ ਉਹ ਹੈ ਆਖਦੀ, ਅੰਦਰ ਦੀ ਮਿੱਠਤ ਖੋਜ । ਲੇਖਕ -ਗੁਰਜੰਟ ਸਿੰਘ "ਬੈਂਕਾ" ( ਹਜੂਰੀ ਕਵੀਸ਼ਰ ਦਲ ਬਾਬਾ ਬਿਧੀ ਚੰਦ ਜੀ) M:9501764858 #bird #morl #by #Gurjant #singh #bainka