ਲਭਦੇ ਪਏ ਨੇ ਅੱਜ ਕਿਉਂ ਕੰਜਕਾਂ ਨੂੰ, ਪਹਿਲਾਂ ਵਿਚ ਕੁੱਖਾਂ ਦੇ ਜੋ ਮਾਰੇ ਭਗਤੋਂ । ਜੇ ਕਰਨੇ ਏਹਦਾ ਦੇ ਕਾਰੇ ਭਗਤੋਂ । ਨਾ ਲਾਇਓ, ਮੇਰੇ ਜੈਕਾਰੇ ਭਗਤੋਂ । ਮੇਨੂੰ ਕੀ ਮੁੱਲ ਓਹ ਦੀਆਂ ਚੁੰਨੀਆਂ ਦਾ, ਜਿਨ੍ਹੇ ਵਿੱਚ ਬਾਜ਼ਾਰ, ਕੱਪੜੇ ਉਤਾਰੇ ਭਗਤੋਂ । ਜੇ ਕਰਨੇ ਏਹਦਾ ਦੇ ਕਾਰੇ ਭਗਤੋਂ । ਨਾ ਲਾਇਓ, ਮੇਰੇ ਜੈਕਾਰੇ ਭਗਤੋਂ । ਮੈਂ ਭਰਾਂ, ਕਿਵੇਂ ਤੁਹਾਡੇ ਖਜ਼ਾਨਿਆਂ ਨੂੰ, ਤੁਸੀਂ ਤਾਂ ਬੈਠੇ, ਨੂੰਹਾਂ ਦੇ ਸਹਾਰੇ ਭਗਤੋਂ । ਜੇ ਕਰਨੇ ਏਹਦਾ ਦੇ ਕਾਰੇ ਭਗਤੋਂ । ਨਾ ਲਾਇਓ, ਮੇਰੇ ਜੈਕਾਰੇ ਭਗਤੋਂ । ਰੋਟੀ ਨਾ ਜੇ ਦੇ ਹੁੰਦੀ, ਮਾਂ ਬਾਪ ਨੂੰ, ਫਿਰ ਕਿੱਥੇ ਲੱਗਣੇ ਲੇਖੇ ਭੰਡਾਰੇ ਭਗਤੋਂ। ਜੇ ਕਰਨੇ ਏਹਦਾ ਦੇ ਕਾਰੇ ਭਗਤੋਂ । ਨਾ ਲਾਇਓ, ਮੇਰੇ ਜੈਕਾਰੇ ਭਗਤੋਂ । ਛੱਡ ਲਾਲਚ, ਮਾਂ ਦੇ ਚਰਨਾਂ ਵਿਚ ਰਹੀਏ, ਹੋਕਾ ਦੇਵੇ ਬਾਂਸਲ, ਮਾਂ ਦੇ ਦਰਬਾਰੇ ਭਗਤੋਂ । ਜੇ ਕਰਨੇ ਏਹਦਾ ਦੇ ਕਾਰੇ ਭਗਤੋਂ । ਨਾ ਲਾਇਓ, ਮੇਰੇ ਜੈਕਾਰੇ ਭਗਤੋਂ । #gif A message from mata #navratrispecial jai mata di