ਆਜੋ ਸਾਰੇ ਨਵੀਆਂ, ਪੁਲਾਂਘਾਂ ਅਸੀਂ ਪੁੱਟ ਲਈਏ, ਦੁੱਖਾਂ ਤੇ ਦਲਿੱਦਰਾਂ ਨੂੰ, ਦੂਰ ਕਿਤੇ ਸੁੱਟ ਲਈਏ। ਕਾਲੀ ਰਾਤ ਦਾ ਹੁੰਦਾ, ਜਿਵੇਂ ਖੌਫ ਡਰਾਂਵਦਾ, ਦੁਧੀਆ ਸਵੇਰ ਦਾ ਨਤਾਰਾ, ਸਭ ਨੂੰ ਭਾਂਵਦਾ। ਕਿਉਂ ਨਾ ਹਨੇਰਿਆਂ ਤੋਂ ਅਸੀਂ, ਸਦਾ ਲਈ ਟੁੱਟ ਲਈਏ। ਆਜੋ ਸਾਰੇ ਨਵੀਆਂ, ਪੁਲਾਂਘਾਂ.............। ਰਲ ਭਾਈ, ਭਾਈ ਬਹੀਏ, ਗੱਲ ਚੰਗੀ ਲੱਗਦੀ, ਹਾਂਜੀ ਤੇ ਹਜ਼ੂਰੀ ਵਾਲੀ, ਹਲਚਲ ਚੰਗੀ ਲੱਗਦੀ। ਕਿਉੰ ਨਾ ਰਿਸ਼ਤਿਆਂ ਦੇ ਨਾਲ, ਅਸੀਂ ਹੋ ਇੱਕ ਜੁੱਟ ਲਈਏ। ਆਜੋ ਸਾਰੇ ਨਵੀਆਂ, ਪੁਲਾਂਘਾਂ............। ਨਵੀਆਂ ਪੁਲਾਂਘਾਂ