Nojoto: Largest Storytelling Platform

ਵੈਸਾਖੀ ਤੇ ਫਸਲਾਂ ਦਾ ਪਕ ਜਾਣਾ ਆਸਾਂ ਨੂੰ ਲਗਦੇ ਭਾਗ ਦੇਖੇ

ਵੈਸਾਖੀ ਤੇ ਫਸਲਾਂ ਦਾ ਪਕ ਜਾਣਾ 
ਆਸਾਂ ਨੂੰ ਲਗਦੇ ਭਾਗ ਦੇਖੇ
ਮਿਹਨਤ ਨੂੰ ਚੜਦਾ ਰੰਗ ਹੈ ਇਉਂ
ਜਿਉਂ ਸ਼ਰਾਧ ਤੇ ਉਡਦੇ ਕਾਗ ਦੇਖੇ
ਖੁਸ਼ੀਆਂ ਦੇ ਗੀਤ ਉਹ ਗਾਉਂਦਾ ਹੈ 
ਜਿਸ ਕੀਤਾ ਸੀ ਇੰਤਜਾਰ ਬੜਾ
ਅਜ ਪਕੀ ਹੋਈ ਫਸਲ ਕੰਡੇ 
ਕਿਰਸਾਨ ਹੋ ਹੁਸ਼ਿਆਰ ਖੜਾ 
ਉਹਨੇ ਇਸ ਫਸਲ ਦਾ ਸਦਕਾ ਹੀ 
ਪਰਿਵਾਰ ਦੇ ਚਾਅ ਪਗੌਣੇ ਨੇ 
ਕਹਿਂਦਾ ਮੇਲੇ ਚੋਂ ਲਿਆਵਾਂਗੇ
ਧੀ ਪੁਤਰ ਲਈ ਖਡੌਣੇ ਨੇ 
ਬਸਖੇੜੀਆ ਵੈਸਾਖੀ ਕਿਰਸਾਨ ਲਈ
ਇਕ ਚਾਅ ਉਮੰਗ ਲਿਆਂਉਂਦੀ ਹੈ
ਝੂਮੇ ਜਦ ਖੇੜੇ ਵਿਚ ਆਕੇ
ਕੁਦਰਤ ਵੀ ਉਸ ਨਾਲ ਗਾਉਂਦੀ ਹੈ

© #ਵੈਸਾਖੀਕਿਰਸਾਨ
#ਵਿਸਾਖੀ
#visakhi
ਵੈਸਾਖੀ ਤੇ ਫਸਲਾਂ ਦਾ ਪਕ ਜਾਣਾ 
ਆਸਾਂ ਨੂੰ ਲਗਦੇ ਭਾਗ ਦੇਖੇ
ਮਿਹਨਤ ਨੂੰ ਚੜਦਾ ਰੰਗ ਹੈ ਇਉਂ
ਜਿਉਂ ਸ਼ਰਾਧ ਤੇ ਉਡਦੇ ਕਾਗ ਦੇਖੇ
ਖੁਸ਼ੀਆਂ ਦੇ ਗੀਤ ਉਹ ਗਾਉਂਦਾ ਹੈ 
ਜਿਸ ਕੀਤਾ ਸੀ ਇੰਤਜਾਰ ਬੜਾ
ਅਜ ਪਕੀ ਹੋਈ ਫਸਲ ਕੰਡੇ 
ਕਿਰਸਾਨ ਹੋ ਹੁਸ਼ਿਆਰ ਖੜਾ 
ਉਹਨੇ ਇਸ ਫਸਲ ਦਾ ਸਦਕਾ ਹੀ 
ਪਰਿਵਾਰ ਦੇ ਚਾਅ ਪਗੌਣੇ ਨੇ 
ਕਹਿਂਦਾ ਮੇਲੇ ਚੋਂ ਲਿਆਵਾਂਗੇ
ਧੀ ਪੁਤਰ ਲਈ ਖਡੌਣੇ ਨੇ 
ਬਸਖੇੜੀਆ ਵੈਸਾਖੀ ਕਿਰਸਾਨ ਲਈ
ਇਕ ਚਾਅ ਉਮੰਗ ਲਿਆਂਉਂਦੀ ਹੈ
ਝੂਮੇ ਜਦ ਖੇੜੇ ਵਿਚ ਆਕੇ
ਕੁਦਰਤ ਵੀ ਉਸ ਨਾਲ ਗਾਉਂਦੀ ਹੈ

© #ਵੈਸਾਖੀਕਿਰਸਾਨ
#ਵਿਸਾਖੀ
#visakhi