ਖਾਮੋਸ਼ੀ ਅਸਲੀ ਸਜ਼ਾ ਮਨਚਲੇ ਨੂੰ ਜੱਜ ਨੇ ਪੁੱਛਿਆ ਕੇ ਉਹ ਉਸ ਨੂੰ ਸਜ਼ਾ ਕੀ ਦੇ ਦੇਵੇ...?? . . ਕੋਲ ਖੜ੍ਹੀ ਪੀੜਤ ਲੜਕੀ ਬੋਲੀ ਕੇ-- ਰੱਬ ਇਸਨੂੰ ਵੀ ਮੇਰੇ ਵਰਗੀ ਇੱਕ ਧੀ ਦੇ ਦੇਵੇ.. ,, ਜਦ ਪੜ੍ਹਨ ਇਹ ਬੱਸ ਉੱਤੇ ਜਾਇਆ ਕਰੂਗੀ.. ਚਿੰਤਾ ਇਹਨੂੰ ਫਿਰ ਵੱਢ ਵੱਢ ਖਾਇਆ ਕਰੂਗੀ. , , ਚਿਹਰਾ ਤੇਜ਼ਾਬ ਨਾਲ ਇਹਦਾ ਕੋਈ ਸਾੜ੍ਹ ਨਾ ਦੇਵੇ.. ਵਾੰਗ ਵਰਕੇ ਦੇ ਇੱਜਤ ਮੇਰੀ ਪਾੜ੍ਹ ਨਾ ਦੇਵੇ.. , ਵਿੱਚ ਦਫਤਰ ਜਦ ਅਫਸਰਾੰ ਦੋਅਰਥੇ ਵਿਅੰਗ ਕਰਨੇ.. ਨਸ਼ੇੜੀ ਜਵਾਈ ਨੇ ਚਾਅ ਜਦ ਭੰਗ ਕਰਨੇ.. , ਅੱਜ ਜਿਹੜਾ ਛੇੜ-ਛੇੜ ਕੁੜੀਆੰ ਸਤਾਵੇ... ਧੀ ਜੰਮ ਪਵੇ ਇਹਦੇ ਫੇਰ ਸੌੰ ਕੇ ਦਿਖਾਵੇ... ®ਵੀ