ਆਸ਼ਕਾਂ ਦਾ ਕੈਸਾ ਦੇਸ਼ ਹੈ ਓਹ, ਬੜਾ ਲਗਦਾ ਹੈ ਪਿਆਰਾ ਜਿਥੇ ਲਗਦੇ ਨੇ ਸੱਟੇ ਵਫ਼ਾਈਆਂ ਤੇ, ਹੁਸਨਾਂ ਦਾ ਨਿੱਤ ਖੁਲਦਾ ਹੈ ਪਿਟਾਰਾ ਦਿਲਾਂ ਤੇ ਸ਼ਰੇਆਮ ਚਲਦਾ ਹੈ ਆਰਾ ਜਿਥੇ ਹਰ ਚਿਹਰੇ ਤੇ ਇਕ ਚਿਹਰਾ, ਹਕੀਕਤ ਤੇ ਪੜਦੇ ਨੇ ਹਜ਼ਾਰਾਂ ਜਿਥੇ ਕੱਟ ਜਾਂਦੀਆਂ ਨੇ ਉਮਰਾਂ ਬੇੜੀਆਂ ਚ, ਪਰ ਕੋਈ ਦਿਸੇ ਨਾ ਕਿਨਾਰਾ ਜਿਥੇ ਨਿੱਤ ਪੈਂਦੀਆਂ ਨੇ ਬਾਤਾਂ, ਪਰ ਕੋਈ ਭਰੇ ਨਾ ਹੁੰਘਾਰਾ ਆਸ਼ਕਾਂ ਦਾ ਕੈਸਾ ਦੇਸ਼ ਹੈ ਓਹ..... #drlikhari