ਮੇਰੇ ਸੁਪਨੇ ਦਾ ਇੱਕ ਹਸੀਨ ਪਲ, ਜਦ ਕੁੰਜ ਪੱਥ'ਚ ਚਲਾ ਗਿਆ ਹੋਵੇ। ਨਰਮ ਨਰਮ ਘਾਹ ਦਾ ਵਿਛਾਉਣਾ, ਤੇ ਝੂਟੇ ਲੈਂਦੇ ਕੁੱਝ ਕਪਾਹੀ ਬੂਟੇ, ਥੋੜੀ ਦੇਰ ਜਿਵੇਂ ਸਭ ਕੁੱਝ ਭੁੱਲ ਗਿਆ ਹੋਵੇ। ਮੇਰੇ ਕਦਮਾਂ ਦੀ ਆਹਟ ਸੁਣ,ਪੱਤੇ ਜ਼ਮੀਨ ਛੂੰਹਣਾ ਚਾਹੁੰਦੇ ਹੋਣ, ਖਿੜੇ ਫੁੱਲ ਜਿਉਂ, ਬੱਦਲ ਬਣ, ਉੱਡ ਜਾਣਾ ਚਾਹੁੰਦੇ ਹੋਣ। ਜਾ ਅਸਮਾਨੀਂ ਚਾਹੁੰਦੇ ਹੋਣ, ਗਰਜ ਜਾਣਾ ਚਾਹਤ'ਚ, ਜਿਵੇਂ ਵੱਜੇ ਕੋਈ ਨਗਾਰਾ,ਕਿਸੇ ਖਾਸ ਦੀ ਆਮਦ'ਚ। ਮੈਂ ਸੁੱਟ ਦੋ ਅੱਥਰੂ ਫੁੱਲ ਵੀ ਭਿਉਂ ਦਿੱਤੇ, ਤੇ ਡਿੱਗੇ ਹੋਏ ਪੱਤ, ਸੰਗ ਪਲਕਾਂ ਹੀ ਜੋੜ ਦਿੱਤੇ। ਭਾਰੇ ਫੁੱਲਾਂ ਨੇ,ਆਪਣਾ ਆਪ ਟਾਹਣੀ ਸੰਗ ਨਿਵਾਂ ਦਿੱਤਾ, ਲੰਘਿਆ ਸੀ ਦੋਜਖ ਕੋਈ, ਦੱਸਣ! ਜਿੰਨੇ ਰੰਗ ਸੀ ਉਡਾ ਦਿੱਤਾ। ਦਿਲ ਜਿਉਂ ਪਸੀਜਿਆ, ਕਿ ਅਸਾਂ ਤਾਂ ਬੋਲ ਲੈਣਾ, ਇਹਨਾਂ ਬੇਜੁਬਾਨਾਂ ਕਿਹੜਾ, ਦਿਲ ਆਪਣਾ ਖੋਲ ਲੈਣਾ। ਫੁੱਲਾਂ ਨੂੰ ਰੰਗੀਨ ਕੀਤਾ, ਕਵਿਤਾ ਦੇ ਰੰਗਾਂ ਨਾਲ, ਤੇ ਪੱਤਿਆਂ ਨੂੰ ਵਿਲੀਨ ਕੀਤਾ, ਉਤਸਾਹਾਂ ਤੇ ਉਮੰਗਾਂ ਨਾਲ। ਮੇਰੇ ਡਿੱਗੇ ਹੰਝੂ, ਭਲਾ ਤਾਂ ਕਰ ਗਏ, ਆਪਣੇ ਅਹਿਸਾਸ ਮੇਰੇ, ਮਿੱਟੀ ਬਣ ਖੁਰ ਗਏ। rupinder ਸੁਪਨੇ ਦਾ ਹਸੀਨ ਪਲ