ਕੁੱਤੇ ਨੂੰ ਕੁੱਤਾ ਮਿਲਦਾ ਬੰਦੇ ਨੂੰ ਮਿਲਦਾ ਬੰਦਾ ਹਵਸ ਨਾ ਹੁੰਦੀ ਅੱਖਾਂ ਅੰਦਰ ਮਨ ਹੀ ਹੁੰਦਾ ਗੰਦਾ ਮੇਰੇ ਅੰਦਰ ਰੱਬ ਹੈ ਵੱਸਦਾ? ਬਣ ਗਿਆ ਗੋਰਖ ਧੰਦਾ ਏਹੋ ਸਤਿ ਪ੍ਰਭ ਮਾਰਗ ਹੈ ਰਸਤਾ ਦੱਸਦਾ ਅੰਧਾ ਅਨਲਹੱਕ ਦਾ ਨਾਅਰਾ ਲਾਵੇ ਪੰਜ ਵਾਰ ਦਾ ਰੰਡਾ ਮੈਂ ਰੱਬ ਤੋਂ ਕੀ ਬਾਗੀ ਹੋਇਆ ਹੋਇਆ ਗੱਲ ਦਾ ਫੰਦਾ ਬਾਹਰ ਖੜਾ ਹੈ ਤੇਰੇ ਦਰ ਤੇ ਖੜਾ ਗ਼ਰੀਬ ਦਾ ਖੰਧਾ ਤੇਰੇ ਬੰਦੇ ਰੱਜਿਆ ਨੂੰ ਦੇਂਦੇ ਦੇਂਦੇ ਸਦਾ ਹੀ ਹੰਦਾ ਕਹਿੰਦੇ ਰੱਬ ਹੈ ਸਭ ਨੂੰ ਦਿੰਦਾ ਦਿੰਦਾ ਸਭ ਚੰਗਾ ਚੰਗਾ ਅੱਜ ਮੇਰੇ ਤੋਂ ਲੈਣ ਆਏ ਸੀ ਉਸੇ ਰੱਬ ਦੇ ਲਈ ਚੰਦਾ ਕੁੱਤੇ ਨੂੰ ਕੁੱਤਾ ਮਿਲਦਾ ਬੰਦੇ ਨੂੰ ਮਿਲਦਾ ਬੰਦਾ ਹਵਸ ਨਾ ਹੁੰਦੀ ਅੱਖਾਂ ਅੰਦਰ ਮਨ ਹੀ ਹੁੰਦਾ ਗੰਦਾ ਬੁੱਲ੍ਹਾ ਮਣੀ ਸਾਂਪਲਾ gorkh Danda