Nojoto: Largest Storytelling Platform

  ਗ਼ਜ਼ਲ ਤਿੱਖੀ ਜਿਉਂ ਤਲਵਾਰ ਕਲਮ। ਕਰਦੀ ਡੂੰਘਾ ਵਾਰ ਕਲਮ।

  ਗ਼ਜ਼ਲ

ਤਿੱਖੀ ਜਿਉਂ ਤਲਵਾਰ ਕਲਮ।
ਕਰਦੀ ਡੂੰਘਾ ਵਾਰ ਕਲਮ।

ਸੱਚੇ ਸੁੱਚੇ ਲੇਖਕ ਦੀ,
ਕਰਦੀ ਨਈਂ ਵਿਉਪਾਰ ਕਲਮ।

ਉਹ ਵੀ ਸਾਡੀ ਆਪਣੀ ਏ,
ਸਰਹੱਦ ਤੋਂ ਜੋ ਪਾਰ ਕਲਮ।

ਗੱਲ ਜ਼ੁਬਾਂ ਦੀ ਦੱਬੀ ਵੀ,
ਝੱਟ ਕਰਦੀ ਇਜ਼ਹਾਰ ਕਲਮ।

ਆਈ 'ਤੇ ਜੇ ਆ ਜਾਵੇ ,
ਪਲਟ ਦਵੇ ਸਰਕਾਰ ਕਲਮ।

ਦੂਰ ਵਸੇਂਦੇ ਸੱਜਣ ਤੱਕ ,
ਭੇਜੇ ਰੱਜਵਾਂ ਪਿਆਰ ਕਲਮ।

ਗੀਤ ਗ਼ਜ਼ਲ ਤੇ ਕਵਿਤਾ ਦਾ,
ਸਿਰਜੇ ਨਿੱਤ ਸੰਸਾਰ ਕਲਮ।

ਹਰ ਭਾਸਾ ਵਿਚ ਸਾਹਿਤ ਦਾ,
ਮੁੱਢ ਤੋਂ ਹੈ ਆਧਾਰ ਕਲਮ।

ਸੁੱਖ ਦੁੱਖ ਦੇ ਵਿਚ ਨਾਲ ਰਹੇ,
ਯਾਰਾਂ ਦੀ ਹੈ ਯਾਰ ਕਲਮ।

(ਬਿਸ਼ੰਬਰ ਅਵਾਂਖੀਆ, ਮੋ-9781825255)

©Bishamber Awankhia
  #pen #punjabi_shayri #pleaselikefollowcommentshare