ਤੂੰ ਹਾਲੇ ਮੇਰਾ ਵੇਖਿਆ ਏ ਪਿਆਰ ਸੋਹਣਿਆ।। ਹੈ ਗੁੱਸਾ ਮੇਰਾ ਜੀਕਣ ਹੋਵੇ ਅੰਗਾਰ ਸੋਹਣਿਆ।। ਜੇ ਹੋਈ ਸਾਡੀ ਗਲਤੀ ਤਾਂ ਰੋਹਬ ਮਾਰ ਲਈ, ਬਿਨਾ ਗੱਲੋ ਸਾਥੋ ਹੋਣਾ ਨੀ ਸਹਾਰ ਸੋਹਣਿਆ।। ਜੇ ਤੈਨੂੰ ਮੇਰੀ ਯਾਦ ਰਹਿੰਦੀ ਤੰਗ ਕਰਦੀ, ਤੇਰੀ ਯਾਦ ਵਾਲੇ ਲੱਗੇ ਪਏ ਅੰਬਾਰ ਸੋਹਣਿਆ।। ਹਾਲੇ ਤਾਂ ਤੂੰ ਸ਼ੱਕ ਵਿੱਚ ਫਿਰੇ ਤੁਰਿਆ, ਇੱਕ ਦਿਨ ਜਾਵੇਗਾ ਤੂੰ ਹਾਰ ਸੋਹਣਿਆ।। ਜਿੰਨਾ ਤੇਰੇ ਨਾਲ ਹੋਰ ਕਿਸੇ ਨਾਲ ਨਹੀ, ਹੋਣਾ ਨੀ ਤੇ ਹੋਉ ਤੈਨੂੰ ਹਰ ਵਾਰ ਸੋਹਣਿਆ।। ਛੱਡ ਖਹਿੜਾ ਗੁਰੀ ਤੈਨੂੰ ਦੱਸਣਾ ਨਹੀ, ਮੰਨਣ ਲਈ ਕਿਹੜਾ ਤੂੰ ਤਿਆਰ ਸੋਹਣਿਆ।। ਗੁਰਵਿੰਦਰ ਤੋ ਪੁੱਛੀ ਓਹ ਸਿਆਣਾ ਲੱਗਦਾ, ਓਹੀ ਲਉਗਾ ਮੱਥਾ ਤੇਰੇ ਨਾਲ ਮਾਰ ਸੋਹਣਿਆ।। 💞।।ਗੁਰਵਿੰਦਰ ਸਿੰਘ।।💞 ©Gurwinder Singh Arj