Nojoto: Largest Storytelling Platform

ਦਾਦੀ ਮਾਂ ਦਾਦੀ ਮਾਂ ਤੇਰਾ ਲਾਡ ਲਡਾਇਆ, ਮੈਂਨੂੰ ਜ਼ਿੰਦਗੀ

ਦਾਦੀ ਮਾਂ 

ਦਾਦੀ ਮਾਂ ਤੇਰਾ ਲਾਡ ਲਡਾਇਆ,
ਮੈਂਨੂੰ ਜ਼ਿੰਦਗੀ ਭਰ ਨਹੀਂ ਭੁੱਲਣਾ..
ਮਾਂ ਦੀਆਂ ਝਿੜਕਾਂ ਤੋਂ ਡਰਦੀ ਬਚਪਨ ਚ,
ਮੈਂ ਤੇਰੀ ਗੋਦੀ ਵਿੱਚ ਆ ਲੁੱਕਣਾ..
ਨਿੱਤ ਮੈਂ ਜ਼ਿੱਦ ਕਰਕੇ ਤੇਰੇ ਨਾਲ ਹੀ ਸਕੂਲ ਜਾਣਾ,
ਤੇ ਜਾਂਦੇ ਜਾਂਦੇ ਤੇਰਾ ਮੰਮੀ ਤੋਂ ਚੋਰੀ ਮੈਂਨੂੰ ਟੌਫੀਆਂ ਦਵਾਉਣਾ...
ਸੱਚੀ ਦਾਦੀ ਮਾਂ ਉਹ ਵਕਤ ਨਹੀਂ ਭੁੱਲਦਾ,
ਦਾਦਾ ਜੀ ਨੇ ਜਦੋਂ ਮੈਂਨੂੰ ਲੜਾਕੀ ਕਹਿਣਾ,
ਮੇਰੀ ਸਿਆਣੀ ਧੀ ਹੈ ਇਹ ਤੇਰਾ ਵਾਰ ਵਾਰ ਇਹੋ ਕਹਿਣਾ...
ਸੋਹਰੇ ਘਰ ਜਾ ਸਾਨੂੰ ਭੁੱਲ ਨਾਂ ਜਾਈਂ,
ਤੇਰੀ ਇਸੇ ਗੱਲ ਨੇ ਹੁੰਦਾ ਮੈਂਨੂੰ ਰਵਾ ਦੇਣਾ...
ਸੱਚੀ ਬਾਬਲ ਘਰ ਧੀ ਦੀ ਸਰਦਾਰੀ ਹੁੰਦੀ ਹੈ,
ਹਰ ਧੀ ਆਪਣੇ ਘਰਦਿਆਂ ਲਈ ਰਾਜਕੁਮਾਰੀ ਹੁੰਦੀ ਹੈ...
✍️ ਕਮਲ #maa #grandmother