ਓ ਬੇਬੇ ਨਿੱਤ ਅਰਦਾਸਾਂ ਕਰਦੀ ਐ,ਕਿ ਪੁੱਤ ਮੇਰਾ ਇੱਕ ਅਫ਼ਸਰ ਬਣਜੂਗਾ। ਉਹ ਕੀ ਜਾਣੇ ਮਿੱਤਰਾ,ਕਿ ਪੁੱਤ ਤਾਂ ਬਣ ਕੇ ਰਾਂਝਾ ਖੜਜੂਗਾ। ਬੇਬੇ ਦੀਆਂ ਅਸੀਸਾਂ 'ਤੇ,ਰੱਬ ਵੀ ਸੀਸ ਝੁਕਾਉਂਦਾ ਏ। ਪਰ ਇਸ ਕਲਯੁਗੀ ਪੁੱਤ ਦੇ ਕੀ ਕਹਿਣੇ,ਜੋ ਟੀਕੇ ਚਿੱਟੇ ਦੇ ਲਾਉਂਦਾ ਏ। ਏਸ ਚਿੱਟੇ ਨੇ ਕੀਤੀ ਬਰਬਾਦੀ ਏ,ਨਾ ਹੁਣ ਕਿਸੇ ਖੇਤ 'ਚ ਆਬਾਦੀ ਏ। ਸੂਏ ਵਾਲੀ ਮੋਟਰ 'ਤੇ,ਕਦੇ ਬਾਪੂ ਹੋਰੀਂ ਲਾਉਂਦੇ ਮੌਜ ਬਹਾਰਾਂ ਸੀ। ਅੱਜ ਓਸੇ ਮੋਟਰ 'ਤੇ,ਲਾਉਂਦੇ ਚਿੱਟੇ ਦੇ ਟੀਕੇ ਨੇ। ਭਾਵੇਂ ਉਮਰ 17-18 ਈ ਐ,ਪਰ ਕਰਕੇ ਨਸ਼ੇ ਪੱਤੇ,ਫੇਰ ਧਰਤੀ 'ਤੇ ਪੈਰ ਨਾ ਲਗਦੇ ਨੇ। ਢਾਈ ਕੁ ਮਹੀਨੇ ਦੀ ਏਸ ਜ਼ਿੰਦਗੀ ਤੋਂ, ਫੇਰ ਰੱਬ ਦੇ ਘਰ ਨੂੰ ਵੀਜ਼ੇ😔 ਲਗਦੇ ਨੇ।