ਤੂੰ ਵੀ ਹਰ ਵਾਰ ਸਵਾਲ ਹੀ ਪੁੱਛਦੀ ਏਂ ... ਚੱਲ! ਇਸ ਵਾਰ ਮੈਂ ਪੁੱਛਦਾ ਤੈਨੂੰ ... ਕੀ ਤੈਨੂੰ ਪਤਾ ਹੈ....? ਅੱਖਾਂ ਦੇ ਵੀ ਜੁਬਾਨ ਹੁੰਦੀ ਹੈ ? .... ਃ ਨਹੀਂ! ਪਹਿਲੀ ਵਾਰ ਸੁਣ ਰਹੀ ਹਾਂ .. ਦੇਖ ..... ਇਹ ਤਾਂ ਕੋਈ ਗੱਲ ਨਈ ਹੋਈ, ਮੈਂ ਤਾਂ ਤੇਰੇ ਹਰ ਸਵਾਲ ਦਾ ਜੁਆਬ ਏ ਨਾ ..... ਃ ਨਹੀਂ ਇਹ ਗੱਲ ਨੀ .. ਮੈਨੂੰ ਇਸ ਬਾਰੇ ਪਤਾ ਹੀ ਨਹੀਂ ਸੀ .. ਖੈਰ਼ ਤੂੰ ਹੀ ਦੱਸ ਦੇ .... ਮੈਂ ! ਅੱਖਾਂ ਦੀ ਜੁਬਾਨ . ਉਹ ਮਸਲੇ ਦਾ ਹੱਲ ਹੈ, ਜੋ ਜੀਭ ਦੀ ਹਲਚਲ ਕਾਰਨ ਪੈਦਾ ਹੁੰਦੇ ਨੇ ... ਜੇ ਹਰ ਕੋਈ ਇਹਨੂੰ ਸੁਣ ਸਕਦਾ ਤਾਂ.... ਉਹ ਜਿੰਦਗੀ ਚ ਕਦੇ ਵੀ ਕਿਸੇ ਨਾਲ ਨਾ ਲੜਦਾ .. ਃ ਇਹ ਵੀ ਝੂਠੀ ਹੋ ਸਕਦੀ ਏ ? ਹਾਂ ਹੋ ਵੀ ਸਕਦੀ ਆ, ਤੂੰ ਸੋਚ ਕੇ ਦੇਖ .. ਜਦੋਂ ਕੋਈ ਝੂਠੇ ਹੰਝੂ ਵਹਾਉਂਦਾ ਹੈ, ਉਦੋਂ ਕਈ ਵਾਰ ਹੰਝੂਆਂ ਚੋ' ਸੱਚਾਈ ਬੋਲਣ ਲੱਗ ਪੈਂਦੀ ਹੈ .. ©Armaan Maan My unpublished book part 3 #Secret #poem #my