ਗਉੜੀ ਸੁਖਮਨੀ ਮਃ ੫ ॥ ਸਲੋਕੁ ॥ ੴ ਸਤਿਗੁਰ ਪ੍ਰਸਾਦਿ ॥ ਆਦਿ ਗੁਰਏ ਨਮਹ ॥ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰ ਦੀ ਮਹਿਮਾ ਬਹੁਤ ਜਿਅਾਦਾ ਹੈ।ਗੁਰੂ ਅਰਜਨ ਦੇਵ ਜੀ ਵੀ ਗੁਰ ਨੂੰ ਨਮਸਕਾਰ ਕਰ ਰਹੇ ਹਨ ਕਿ ੳੁਹ ਗੁਰ ਅਾਦਿ ਤੋਂ ਹੈ ਜਦੋਂ ਮਾਲਕ ਅਾਪ ਅਾਦਿ ਤੋਂ ਸੱਚ ਹੈ। ੲਿਹ ਗੁਰ ਵੀ ਅਾਦਿ ਤੋਂ ਚਲਿਅਾ ਅਾ ਰਿਹਾ ਹੈ,ੲਿਸ ਲੲੀ ਗੁਰ ਨੂੰ ਨਮਸਕਾਰ ਕਿੳੁਕਿ ਗੁਰ ਤੋਂ ਸਾਨੂੰ ਅਾਪਣੀ ਜੋਤ ਦਾ ਗਿਅਾਨ ਹੁੰਦਾ ਹੈ। ਗੁਰ ਤੋਂ ਹੀ ਨਾਮ ਦਾ ਭੇਦ ਅਾੳੁਦਾ ਹੈ। ਗੁਰ ਤੋਂ ਭਗਤੀ ਸੁਰੂ ਹੁੰਦੀ ਹੈ। ਜੁਗਾਦਿ ਗੁਰਏ ਨਮਹ ॥ ਜਦੋਂ ਜੁੱਗਾਂ ਦੀ ਸੁਰੂਅਾਤ ਹੋੲੀ ਵਿਰਲੇ ਜੀਵਾਂ ਨੂੰ ਅਾਪਣਾ ਗਿਅਾਨ ਕਰਵਾੲਿਅਾ,ਲੇਕਿਨ ਗੁਰ ੳੁਹੀ ਹੈ।ੲਿਸ ਲੲੀ ੳੁਸ ਗੁਰ ਨੂੰ ਨਮਸਕਾਰ ਹੈ। ਸਤਿਗੁਰਏ ਨਮਹ ॥ ਗੁਰ ਕੋੲੀ ਸ਼ਰੀਰ ਨਹੀਂ ਦਿੰਦਾ, ਅਾਪ ਪ੍ਰਮਾਤਮਾ (ਸਤਿਗੁਰੂ)ਦਿੰਦਾ ਹੈ। ੲਿਸ ਲੲੀ ਸਤਿਗੁੁਰੂ ਜੀ ਨੂੰ ਵੀ ਨਮਸਕਾਰ ਹੈ ਕਿੳੁਕਿ ਗੁਰ ਲੈ ਕੇ ਹੀ ਜੀਵ(ਮਨ) ਸਤਿਗੁਰੂ ਨੂੰ ਨਮਸਕਾਰ ਕਰ ਸਕਦਾ ਹੈ।ਗੁਰ ਲੈਕੇ ਪਹਿਲਾਂ ਗੁਰ ਨੂੰ ਨਮਸਕਾਰ ਕਰਨੀ ਹੈ।ਫਿਰ ਸਤਿਗੁਰ ਦੀ ਸੇਵਾ ਸੁਰੂ ਹੁੰਦੀ ਹੈ। ਸ੍ਰੀ ਗੁਰਦੇਵਏ ਨਮਹ ॥੧॥ ਗੁਰ ਦੇਣ ਵਾਲਾ ਵੀ ੳੁਹ ਅਾਪ ਹੈ ੲਿਸ ਲੲੀ ੳੁਹ ਅਾਪ ਹੀ ਗੁਰਦੇਵ ਹੈ। ੳੁਸ ਸ੍ਰੇਸ਼ਟ ਗੁਰਦੇਵ ਜੀ ਨੂੰ ਮੇਰਾ ਨਮਸਕਾਰ। 🙏🏻🌹🙏🏻 ©Biikrmjet Sing #sukhmanisahib