Nojoto: Largest Storytelling Platform
rajivbharti4663
  • 89Stories
  • 116Followers
  • 733Love
    607Views

Rajiv bharti

govt emoloyee.love to write punjabi poems, songs etc

  • Popular
  • Latest
  • Video
265a8b1b214fe65c635dfdc060d7da9e

Rajiv bharti

ਸਭ ਕੁੱਝ ਤਾ ਹੈ ਦਿਲ ਦੇ ਅੰਦਰ
ਗੂੜੀ ਵੀ ਛਾਂ ਹੈ ਦਿਲ ਦੇ ਅੰਦਰ

ਸਾਰੀਆਂ ਦੁਨੀਆਂ ਤੋ ਜੋ ਪਿਆਰੀ
ਮੇਰੀ ਤਾ ਮਾਂ ਹੈ ਦਿਲ ਦੇ ਅੰਦਰ

ਲਿਖਦਾ ਜੋ ਸ਼ਾਇਰੀ,ਗੀਤ, ਗਜ਼ਲਾਂ 
ਮੈਨੂੰ ਦਿਸਦਾ ਹੈ ਦਿਲ ਦੇ ਅੰਦਰ

ਕੀ ਪਤਾ ਉਹ ਜਾਂਦਾ ਕਿਉਂ ਨਹੀ
ਕੋਈ ਖਾ-ਮਖਾਹ ਹੈ ਦਿਲ ਦੇ ਅੰਦਰ

ਇਥੇ ਆਪਣੀ ਮਸਤੀ ਆਪਣੀ ਫਕੀਰੀ
ਮੈਨੂੰ ਕੀ ਭਾਅ ਹੈ ਦਿਲ ਦੇ ਅੰਦਰ

"ਰੈਪੀ" ਪੱਕਾ ਤੇਰਾ ਠਿਕਾਨਾ ਉਥੇ
ਜਾਂਦਾ ਤਾ ਰਾਹ ਹੈ ਦਿਲ ਦੇ ਅੰਦਰ
  
ਉਹ ਫਿਕਰਾਂ,ਤਕਲੀਫ਼ਾਂ ਨਾਲੋ ਟੁੱਟਦਾ
ਕੀ ਪਰਵਾਹ ਹੈ ਦਿਲ ਦੇ ਅੰਦਰ

ਕੋਈ ਨਾ ਮਰਦਾ ਨਾ ਜੰਮਦਾ ਜਿਥੇ
ਸਾਹ ਹੀ ਸਾਹ ਹੈ ਦਿਲ ਦੇ ਅੰਦਰ

ਰੈਪੀ ਰਾਜੀਵ

©Rajiv bharti
  #myhappiness fhh
265a8b1b214fe65c635dfdc060d7da9e

Rajiv bharti

ਨਾ ਸੁਣੀ ਦੀ ਨਾ ਸੁਣਾਈ ਦੀ
ਫਾਲਤੂ ਗੱਲ ਜਾਂ ਲੜਾਈ ਦੀ

ਕੁਦਰਤ ਦੇ ਨਾਲ ਗੱਲਾਂ ਕਰਕੇ
ਸ਼ਾਤੀ ਨਾਲ ਜ਼ਿੰਦਗੀ ਬਿਤਾਈ ਦੀ

ਆਲਤੂ,ਫਾਲਤੂ ਗੱਲਾਂ ਜੋ ਕਰਦੇ
ਉਹਨਾਂ ਤੋ ਦੂਰੀ ਬਣਾਈ ਦੀ

ਚੁੱਪ ਕਰਕੇ ਸਿਮਰਨ ਕਰਕੇ
ਦੁੱਖ ਦੀ ਘੜੀ ਲੰਘਾਈ ਦੀ

ਕਈਆਂ ਨੂੰ ਨਾ ਪੱਚਦੀ ਅੱਜ ਵੀ 
ਤੇਰੀ ਸੁਣ ਕੇ ਖਬਰ ਚੜਾਈ ਦੀ

ਕੱਡ ਦੇ ਉਹਨੂੰ ਦਿਲ ਦੇ ਵਿੱਚੋਂ 
ਗੱਲ ਦਿਲ ਤੇ ਨਹੀ ਲਾਈ ਦੀ

ਅੱਧ -ਵਿਚਾਲੇ ਨਹੀ ਛੱਡੀ ਦਾ
ਲਾ ਕੇ ਤੋੜ ਨਿਬਾਈ ਦੀ

ਬਹੁਤਾ ਰੋਲਾਂ ਵੀ ਚੰਗਾ ਨਹੀ
ਨਾ ਬਹੁਤੀ ਗੱਲ ਵਧਾਈ ਦੀ

ਕੋਈ ਕੋਈ ਗੱਲ ਚੰਗੀ ਵੀ ਹੁੰਦੀ 
ਝੱਲੇ ਰੈਪੀ ਜਹੇ ਸ਼ੁਦਾਈ ਦੀ

©Rajiv bharti
  #woshaam hfcg
265a8b1b214fe65c635dfdc060d7da9e

Rajiv bharti

ਵੱਡੇ ਕੀ ਛੋਟੇ ਸਾਨੂੰ ਬੜਿਆ ਨੇ ਦੁੱਖ ਦਿੱਤੇ 
ਏਸੇ ਲਈ ਅਸੀ ਬਦਲ ਲਿਆ ਸੁਭਾਅ ਆਪਣਾ

ਜਿਥੇ ਰਹਿੰਦੇ ਸੀ ਰਹਿਣਾ ਸੀ ਰਹਿਣ ਨਾ ਦਿੱਤਾ 
ਏਸੇ ਲਈ ਅਸੀ ਬਦਲ ਲਿਆ ਘਰ ਥਾਂ ਆਪਣਾ

ਨਾ ਬਾਪ ਰਿਹਾ ਨਾ ਮਾਂ ਕੱਲੇ ਰਹਿ ਗਏ
ਕਿਦਾਂ ਗੁਜ਼ਾਰੇਗਾ ਦਿਨ ਤੂੰ ਦਿਲਾਂ ਆਪਣਾ

ਦੱਸ ਦੇ ਸਭ ਨੂੰ ਤੂੰ ਜੋ ਕਰਦਾ ਚੋਰੀ ਚੋਰੀ
ਕਿੰਨਾ ਚਿਰ ਤੂੰ ਲਕੋਏਗਾ ਗੁਨਾਹ ਆਪਣਾ

ਬਹੁਤਾ ਫਰਕ ਨਾ ਯਾਰਾਂ ਤੇ ਦੁਸ਼ਮਣਾ 'ਚ'
ਸੋਚ ਸਮਝ ਦਿਲਾਂ ਯਾਰ ਤੂੰ ਬਣਾ ਆਪਣਾ

ਰੈਪੀ ਰਾਸ ਨਾ ਆਈ ਸਾਲੀ ਇਹ ਦੁਨੀਆਦਾਰੀ
ਝੂਠੇ ਲੋਕ ਬਣਾ ਲੈਂਦੇ ਸਭ ਨੂੰ ਖੁਦਾ ਆਪਣਾ

ਰੈਪੀ ਰਾਜੀਵ

©Rajiv bharti
  #lonely typinggbbbfg

#lonely typinggbbbfg

265a8b1b214fe65c635dfdc060d7da9e

Rajiv bharti

ਦਾਤਾ ਹੀ ਦਾਤਾ..

ਤੇਰਾ ਹੀ ਦਿੱਤਾ ਸਭ ਕੁੱਝ ਤੇਰਾ ਹੀ ਦਿੱਤਾ ਖਾਂਦੇ ਆ
ਤੂੰ ਦਾਤਾ ਭਰੇ ਰੱਖੀ ਸਾਨੂੰ ਦਿੱਤੇ ਜੋ ਖਜਾਨੇ ਆ
ਤੂੰ ਦਾਤਾ ਭਰੇ ਰੱਖੀ ਸਾਨੂੰ ਦਿੱਤੇ ਜੋ ਖਜਾਨੇ ਆ..

ਭੁੱਲਿਆ ਮੈ ਭਟਕਿਆ ਸੀ ਸਿੱਧੇ ਤੂੰ ਰਾਹੇ ਪਾਇਆ
ਤੈਨੂੰ ਛੱਡ ਕੇ ਦਾਤਾ ਕੋਈ ਹੋਰ ਨਾ ਯਾਰ ਬਣਾਇਆ 
ਆਪਣੇ ਚਰਨਾਂ ਵਿੱਚ ਰੱਖੀ ਸਾਨੂੰ ਨਾ ਕਰੀ ਬੇਗਾਨੇ
ਤੂੰ ਦਾਤਾ ਭਰੇ ਰੱਖੀ ਸਾਨੂੰ ਦਿੱਤੇ ਜੋ ਖਜਾਨੇ ਆ..

ਕੀ ਕਰਨੇ ਮਹਿਲ ਮੁਨਾਰੇ ਕੀ ਕਰਨੀਆ ਦੌਲਤਾ
ਇੱਥੇ ਹੀ ਰਹਿ ਜਾਣੀਆ ਮਿਲੀਆਂ ਜੋ ਸੌਹਰਤਾ
ਤੋੜ ਦੁਨੀਆ ਦੀ ਯਾਰੀ ਤੇਰੇ ਨਾਲ਼ ਲਾਏ ਯਰਾਨੇ
ਤੂੰ ਦਾਤਾ ਭਰੇ ਰੱਖੀ ਸਾਨੂੰ ਦਿੱਤੇ ਜੋ ਖਜਾਨੇ ਆ

ਖਾਲੀ ਨਾ ਜਾਂਦਾ ਕੋਈ ਜੋ ਤੇਰੇ ਦਰ ਤੇ ਆਉਂਦਾ 
ਦੁੱਖੀਆ,ਦਰਦੀ ਇਥੇ ਜਨਮਾਂ ਦੇ ਸੁੱਖ ਪਾਉਦਾ
ਤੇਰੇ ਤੇ ਰੱਖੀਆਂ ਆਸਾ ਤੂੰ ਨਾ ਕਦੇ ਲਾਏ ਬਹਾਨੇ
ਤੂੰ ਦਾਤਾ ਭਰੇ ਰੱਖੀ ਸਾਨੂੰ ਦਿੱਤੇ ਜੋ ਖਜਾਨੇ ਆ

ਹਰ ਕੋਈ ਹੱਕ ਦੀ ਰੋਟੀ ਖਾਈ ਜਾਵੇ ਮੇਰੇ ਦਾਤਾ
ਹਰ ਕੋਈ ਸੁੱਖ ਦੀ ਘੜੀ ਲੰਘਾਈ ਜਾਵੇ ਮੇਰੇ ਦਾਤਾ
"ਰੈਪੀ" ਵਰਗੇ ਲੱਖਾਂ ਹੀ ਹੋਏ ਨੇ ਤੇਰੇ ਦਿਵਾਨੇ
ਤੂੰ ਦਾਤਾ ਭਰੇ ਰੱਖੀ ਸਾਨੂੰ ਦਿੱਤੇ ਜੋ ਖਜਾਨੇ ਆ..

Lyrics Rappy Rajiv.

©Rajiv bharti
  #yogaday gg
265a8b1b214fe65c635dfdc060d7da9e

Rajiv bharti

ਕਈਆਂ 

ਕਈਆਂ ਨੇ ਪਿਆਰ ਕੀਤਾ ਕਈਆਂ ਸਵੀਕਾਰ ਕੀਤਾ 
ਕਈਆਂ ਨੇ ਉਡੀਕਿਆਂ ਸਾਨੂੰ ਕਈਆਂ ਇਨਕਾਰ ਕੀਤਾ 

ਕਈ ਭੁੱਲ ਗਏ ਸਾਨੂੰ ਤੇ ਕਈ ਨੇ ਯਾਦ ਕਰਦੇ
ਕਈਆਂ ਦਿਲੋਂ ਲਾਈ ਕਈਆਂ ਖੱਜਲ ਖੁਆਰ ਕੀਤਾ 

ਕਈਆਂ ਤੋ ਦੂਰ ਭੱਜੇ ਕਈਆਂ ਦੇ ਨੇੜੇ ਆਏ
ਕਈਆਂ ਨਿਭਾਈ ਕਈਆਂ ਖੰਜ਼ਰ ਨਾਲ ਵਾਰ ਕੀਤਾ

ਕਈਆਂ ਸਲਾਇਆ ਕਈਆਂ ਟਾਈਮ ਪਾਸ ਕੀਤਾ 
ਕਈ ਲੱਗੇ ਚੰਗੇ ਕਈਆਂ ਨਜ਼ਰਾ ਨਾਲ ਵਾਰ ਕੀਤਾ
 
"ਰੈਪੀ ਕਈ ਲੁੱਟ ਦੇ ਆਏ ਕਈ ਦਿਲ ਵਾਰ ਦਿੱਤਾ 
ਕਈਆਂ ਨੇ ਦੂਰੀ ਰੱਖੀ ਕਈਆਂ ਖੂਬ ਪਿਆਰ ਕੀਤਾ 

Lyrics Rappy Rajiv.

©Rajiv bharti
  #me
265a8b1b214fe65c635dfdc060d7da9e

Rajiv bharti

ਉਹ ਕੀ ਬੰਦਾ!

ਉਹ ਕੀ ਬੰਦਾ! ਜੋ ਦੁਜਿਆ ਦੀਆ ਸਲਾਹਾ ਨਾਲ ਚੱਲੇ
ਉਹ ਕੀ ਬੰਦਾ! ਜੋ ਦੁਜਿਆ ਦੀਆਂ ਬਾਹਾਂ ਨਾਲ ਚੱਲੇ
ਉਹ ਕੀ ਬੰਦਾ! ਜੋ ਦਿਲਾਂ ਵਿੱਚ ਖਾਰ ਰੱਖੇ
ਉਹ ਕੀ ਬੰਦਾ! ਜੋ ਖੁਸ਼ ਨਾ ਪਰਿਵਾਰ ਰੱਖੇ
ਉਹ ਕੀ ਬੰਦਾ! ਜੋ ਸਿਰਫ ਆਪਣਾ ਹੀ ਸੋਚੇ
ਉਹ ਕੀ ਬੰਦਾ! ਜੋ ਸਦਾ ਨੀਵਿਆਂ ਨੂੰ ਦੱਬੋਚੇ
ਉਹ ਕੀ ਬੰਦਾ! ਜਿਸ ਵਿੱਚ ਦਇਆ ਸਬਰ ਨਹੀ
ਉਹ ਕੀ ਬੰਦਾ! ਜਿਸਨੂੰ ਦੁਨੀਆਂ ਦੀ ਖਬਰ ਨਹੀ
ਉਹ ਕੀ ਬੰਦਾ! ਜੋ ਦਿਖਾਵਾ ਰਹੇ ਕਰਦਾ
ਉਹ ਕੀ ਬੰਦਾ! ਜੋ ਹਰ ਵੇਲੇ ਰਹੇ ਲੜਦਾ
ਉਹ ਕੀ ਬੰਦਾ! ਜਿਸਨੂੰ ਤਰਸ ਆਵੇ ਨਾ
ਉਹ ਕੀ ਬੰਦਾ! ਜੋ ਹੱਕ ਦੀ ਖਾਵੇ ਨਾ
ਉਹ ਕੀ ਬੰਦਾ! ਜੋ ਭਲਾ ਬੁਰਾ ਨਾ ਵਿਚਾਰੇ
ਉਹ ਕੀ ਬੰਦਾ! ਜੋ ਲਾਉਦਾ ਰਹੇ ਲਾਰੇ
ਉਹ ਕੀ ਬੰਦਾ! ਜੋ ਸਿਰਫ ਪੈਸੇ ਰਹੇ ਜੋੜਦਾ
ਉਹ ਕੀ ਬੰਦਾ! ਜੋ ਕਦੇ ਉਧਾਰ ਨਾ ਮੋੜਦਾ
ਉਹ ਕੀ ਬੰਦਾ! ਜੋ ਆਕੜਾ ਵਿੱਚ ਭਿੱਜਿਆ
ਉਹ ਕੀ ਬੰਦਾ! ਜੋ ਹਰ ਵੇਲੇ ਰਹੇ ਖਿੱਝਿਆ
ਉਹ ਕੀ ਬੰਦਾ! ਜੋ ਮੁਸੀਬਤਾਂ ਤੋ ਭੱਜ ਜਾਏ
ਉਹ ਕੀ ਬੰਦਾ! ਜੋ ਨਸ਼ਿਆ ਤੇ ਲੱਗ ਜਾਏ
ਉਹ ਕੀ ਬੰਦਾ! ਜੋ ਤਮਾਸ਼ਾ ਰਹੇ ਦੇਖਦਾ
ਉਹ ਕੀ ਬੰਦਾ! ਜੋ ਇੱਕ ਪਾਸਾ ਰਹੇ ਦੇਖਦਾ
ਉਹ ਕੀ ਬੰਦਾ! ਜੋ ਕਦੇ ਕਿਸੇ ਦਾ ਨਾ ਹੋਇਆ
ਉਹ ਕੀ ਬੰਦਾ! ਜੋ ਆਪਣੇ ਪੈਰਾ ਤੇ ਨਾ ਖਲੋਇਆ

©Rajiv bharti #lonely jjm
265a8b1b214fe65c635dfdc060d7da9e

Rajiv bharti

ਆਓ ਗੁਰੂ ਰਵਿਦਾਸ ਦੇ ਲੜ ਲੱਗੀਏ

ਐੰਵੇ ਦਰ ਦਰ ਤੇ ਨਾ ਜਾਈਏ 
ਆਓ ਸਤਿਗੁਰਾਂ ਦੇ ਲੜ ਲੱਗੀਏ
ਆਓ ਸਾਰੇ ਬੇਗਮਪੁਰਾ ਵਸਾਈਏ
ਆਓ ਗੁਰੂ ਰਵਿਦਾਸ ਦੇ ਲੜ ਲੱਗੀਏ
ਆਓ ਸਤਿਗੁਰਾਂ ਦੇ ਲੜ ਲੱਗੀਏ

ਗੁਰੂ ਰਵਿਦਾਸ ਜੀ ਕਹਿ ਗਏ
ਇੱਕ ਦਿਨ ਬੇਗਮਪੁਰਾ ਵਸਾਉਣਾ
ਨਾ ਵੈਰ ਨਾ ਵਿਰੋਧ ਹੋਵੇ ਜਿਥੇ 
ਤੇ ਜ਼ੁਲਮ ਨੂੰ ਜੜ ਤੋ ਮਿਟਾਉਣਾ
ਚਲੋ ਨਾਮ ਦਾ ਦੀਵਾ ਜਗਾਈਏ
ਆਓ ਗੁਰੂ ਰਵਿਦਾਸ ਦੇ ਲੜ ਲੱਗੀਏ

ਉਹ ਜੋੜੇ ਗੰਢਦੇ ਗੰਢਦੇ ਲੋਕਾਂ 
ਦੀਆਂ ਤਕਦੀਰਾ ਰੁਸ਼ਨਾ ਗਏ
ਵੱਡੇ ਵੱਡੇ ਰਾਜੇ ਮਹਾਰਾਜੇ 
ਉਹਦੇ ਅੱਗੇ ਸਿਰ ਚੁਕਾ ਗਏ
ਰੱਬ ਨੂੰ ਸੱਚੇ ਮਨੋ ਧਿਆਈਏ
ਆਓ ਗੁਰੂ ਰਵਿਦਾਸ ਦੇ ਲੜ ਲੱਗੀਏ

ਸੱਚ ਦੇ ਰਾਹ ਤੇ ਤੋਰਦੀ ਸੰਗਤੇ
ਗੁਰੂ ਰਵਿਦਾਸ ਦੀ ਬਾਣੀ
ਸਾਰੀ ਸੰਗਤ ਨੂੰ ਜੋੜਦੀ ਸੰਗਤੇ
ਗੁਰੂ ਰਵਿਦਾਸ ਦੀ ਬਾਣੀ
ਕਿਸੇ ਨਾਲ ਨਾ ਵੈਰ ਕਮਾਈਏ
ਆਓ ਗੁਰੂ ਰਵਿਦਾਸ ਦੇ ਲੜ ਲੱਗੀਏ

"ਰੈਪੀ" ਵੀ  ਸ਼ਾਮ ਸਵੇਰੇ ਨਿੱਤ
ਉਹਦਾ ਹੀ ਨਾਮ ਧਿਆਉਦਾ
ਜਦ ਉਹ ਹੁੰਦਾ ਸਾਡੇ ਨਾਲ ਤਾਂ 
ਕੋਈ ਦੁੱਖ ਨਾ ਨੇੜੇ ਆਉਂਦਾ 
ਚਲੋ ਦੁੱਖਾਂ ਨੁੰ ਜੜੋ ਮੁਕਾਈਏ
ਆਓ ਗੁਰੂ ਰਵਿਦਾਸ ਦੇ ਲੜ ਲੱਗੀਏ
ਆਓ ਸਤਿਗੁਰੂ ਦੇ ਲੜ ਲੱਗੀਏ

ਰੈਪੀ ਰਾਜੀਵ

©Rajiv bharti #Light kcnn
265a8b1b214fe65c635dfdc060d7da9e

Rajiv bharti

ਸ਼ਾਇਰਾ ਨੂੰ ..

ਸ਼ਾਇਰਾ ਨੂੰ ਨਫਰਤ ਦੀ ਨਹੀ
ਸ਼ਾਇਰਾ ਨੂੰ ਪਿਆਰ ਦੀ ਲੋੜ ਹੁੰਦੀ ਹੈ
ਸ਼ਾਇਰਾ ਨੂੰ ਗੋਲੀਆਂ ਬੰਦੂਕਾਂ ਨਹੀ
ਸ਼ਾਇਰਾ ਨੂੰ ਕਾਗਜ਼ ਕਲਮ ਦੀ ਲੋੜ ਹੁੰਦੀ ਹੈ
ਸ਼ਾਇਰਾ ਨੂੰ ਕੱਲੇ ਰਹਿਣਾ ਪਸੰਦ ਹੁੰਦਾ ਹੈ
ਘਰ ਦਾ ਬੂਹਾ ਖੁੱਲਾ ਚਾਹੇ ਬੰਦ ਹੁੰਦਾ ਹੈ
ਸ਼ਾਇਰ ਪੰਛੀਆਂ ਵਾਗ ਹੁੰਦੇ ਨੇ
ਇਹਨਾਂ ਨੂੰ ਖਿਆਲਾਂ ਦੀਆਂ ਉਡਾਰੀਆ ਦੀ ਲੋੜ ਹੁੰਦੀ ਹੈ
ਇਹ ਦੁਨੀਆਂ ਨੂੰ ਹਸਾ ਦਿੰਦੇ
ਇਹ ਦੁਨੀਆਂ ਨੂੰ ਰਵਾ ਦਿੰਦੇ
ਇਹਨਾਂ ਜਾਦੂਗਰਾਂ ਨੂੰ ਹੁੰਗਾਰਿਆ ਦੀ ਲੋੜ ਹੁੰਦੀ ਹੈ
ਸ਼ਾਇਰ ਦਿਲ ਦੇ ਕੋਮਲ ਮੁਹੱਬਤਾ ਵੰਡਦੇ 
ਤੇ ਬਸ ਸਹਾਰਿਆ ਦੀ ਥੋੜ੍ਹ ਹੁੰਦੀ ਹੈ
ਸ਼ਾਇਰ ਇਹ ਦੁਨੀਆਂ ਭੀੜ ਤੋ ਦੂਰ ਰਹਿੰਦੇ ਨੇ
ਸ਼ਾਇਰਾ ਨੂੰ ਉਦਾਸੀ, ਹੰਝੂ , ਹੌਕੇ ਪਿਆਰੇ ਨੇ
ਇਹਨਾਂ ਨੂੰ ਆਪਣੇ ਜਹੇ ਦਿਲ ਦੇ ਮਾਰਿਆ ਦੀ ਲੋੜ ਹੁੰਦੀ 
ਸ਼ਾਇਰ ਦਿਲ ਦੀਆਂ ਗੱਲਾਂ ਲਿਖਦੇ ਤੇ ਸੁਣਾਉਦੇ ਨੇ
ਇਹ ਬੋਲਦੇ ਬਹੁਤ ਘੱਟ ਤੇ ਸੋਚਦੇ ਬਹੁਤ ਜ਼ਿਆਦਾ ਹੁੰਦੇ 
ਇਹਨਾਂ ਨੂੰ ਆਪਣੇ ਪਿਆਰਿਆਂ ਦੀ ਥੋੜ੍ਹ ਹੁੰਦੀ 

ਰੈਪੀ ਰਾਜੀਵ

©Rajiv bharti
  bhm
265a8b1b214fe65c635dfdc060d7da9e

Rajiv bharti

ਸਜ਼ਾਵਾਂ...

ਤੈਨੂੰ ਸਜ਼ਾਵਾਂ ਦੇਵੇ ਕੌਣ ਕਿੰਨੇਆਂ ਨੂੰ ਤੂੰ ਜ਼ਿਉਦਿਆ  ਮਾਰਿਆ 
ਦਿਲ ਤੋਂ ਲਾਈ ਜਿਨ੍ਹਾਂ ਨੇ ਉਹਨਾਂ ਨੂੰ ਤੂੰ ਜੜ ਤੋਂ ਉਖਾੜਿਆ

ਤੂੰ ਸੋਹਣੀਏ ਸੋਹਣੀ ਸ਼ਕਲ ਨਾਲ ਲੱਖਾਂ ਦਿਲਾਂ ਤੇ ਰਾਜ਼ ਕੀਤਾ 
ਉਹਨਾਂ ਦਾ ਕੀ ਕਸੂਰ ਉਮਰ ਦਾ ਹਰ ਵਰਾ ਜਿਹਨਾਂ ਵਾਰਿਆ

ਦਿਲ ਲੁੱਟਣ ਵਾਲੀਏ ਨੀ ਖਬਰੇ ਕਿੰਨੇਆਂ ਦੇ ਤੂੰ ਦਿਲ ਤੋੜੇ
ਪਿਆਰ ਦੇ ਭੁੱਲੇਖੇ ਪਾ ਕਿੰਨੇਆਂ ਨੂੰ ਆਪਣੇ ਇਸ਼ਕ ਦੀ ਸੂਲੀ ਚਾੜਿਆ

ਹੁਣ ਕਰੇ ਕੋਣ ਯਕੀਨ ਯਾਰੋ ਇਹਨਾਂ ਚਲਾਕ, ਧੋਖੇਬਾਜ਼ਾ ਤੇ
ਇਨ੍ਹਾਂ ਦੇ ਨਾਮ ਦੀ ਡਾਇਰੀ ਦਾ ਕੱਲਾ ਕੱਲਾ ਵਰਕਾ ਮੈ ਪਾੜਿਆ.

"ਰੈਪੀ" ਛੱਡ ਤੂੰ ਐਵੇਂ ਇਹਨਾਂ ਨੂੰ ਸੋਚਦਾ ਕੋਸਦਾ ਰਹਿੰਦਾ 
ਜਿਹਨਾਂ ਸੀ ਤੇਰੀ ਮੁਹੱਬਤ ਦਾ ਕੌਡੀ ਨਾ ਮੁੱਲ ਤਾਰਿਆ..

ਰੈਪੀ ਰਾਜੀਵ.

©Rajiv bharti #Rose hh
265a8b1b214fe65c635dfdc060d7da9e

Rajiv bharti

ਜ਼ਮਾਨਾ 

ਭੋਲਿਆ ਦਾ ਜ਼ਮਾਨਾ ਨਹੀ ਹੁਣ
ਆਪਣਾ ਕੋਈ ਬੇਗਾਨਾ ਨਹੀ ਹੁਣ

ਚੋਰੀ,ਠੱਗੀ ਵਾਲੇ ਹੁਣ ਅੱਗੇ
ਸੱਚੇ ਦਾ ਜ਼ਮਾਨਾ ਨਹੀ ਹੁਣ

ਜ਼ਿੱਦਾ ਤੂੰ ਚਾਹਿਆ ਉਦਾ ਹੀ ਕੀਤਾ 
ਤੈਨੂੰ ਕੋਈ ਤਾਨਾ ਨਹੀ ਹੁਣ

ਬੇਗਾਨੇ ਲੋਕ ਤੇ ਬੇਗਾਨੀ ਦੁਨੀਆਂ
ਸਾਡਾ ਕੋਈ ਯਾਰਾਨਾ ਨਹੀ ਹੁਣ

ਸੋਚਦੇ ਕੁੱਝ ਤੇ ਹੁੰਦਾ ਕੁੱਝ ਹੋਰ
ਸਾਡਾ ਕੋਈ ਨਿਸ਼ਾਨਾ ਨਹੀ ਹੁਣ

ਰੱਬ ਤੱਕ ਵੀ ਮਤਲਬ ਸਾਨੂੰ 
ਸੱਚਾ ਕੋਈ ਦੀਵਾਨਾ ਨਹੀ ਹੁਣ

©Rajiv bharti #God vvv
loader
Home
Explore
Events
Notification
Profile