Nojoto: Largest Storytelling Platform
nojotouser4644431360
  • 17Stories
  • 144Followers
  • 186Love
    0Views

"ਮੀਤ"

ਸਾਡੀ ਕੀ ਹਸਤੀ ਜੀ, ਅਸੀਂ ਤਾਂ ਹਾਏ, ਚਾਨਣ ਦੇ ਜਾਏ, ਉਹਦੇ ਸੰਗ ਜੰਮੀਏ, ਉਹਦੇ ਸੰਗ ਮਾਰੀਏ,,

  • Popular
  • Latest
  • Video
5742d4b31417b81e44da1f92c32df4b6

"ਮੀਤ"

ਜਿਹੜੇ ਆਪਣੀ  ਹਿੰਮਤੇ ਤਰਦੇ ਨੇ,
ਓਹੀ ਜਾ ਕਿਨਾਰੇ ਖੜ ਦੇ ਨੇ, 
ਜਿਹੜੇ ਬੈਠੇ ਰੱਖ ਆਸਾਂ ਗ਼ੈਰਾਂ ਤੇ, 
ਓਹੀ ਕਿਸਮਤ ਦੇ ਬਹਾਨੇ ਕੱੜਦੇ ਨੇ, 
ਬਹੁਤੇ ਸਵਾਦ ਵੀ ਸਿਹਤ ਵਿਗਾੜ ਦਿੰਦੇ,
ਖਾਣੇ ਓਹੀ ਚੰਗੇ ਜੋ ਘਰ ਵਿੱਚ ਬਣਦੇ ਨੇ,
ਜਿਨ੍ਹਾਂ ਘਰਾਂ ਚ ਇਜ਼ਤ ਧੀਆਂ ਭੈਣਾਂ ਦੀ,
ਉਹਨਾ ਦੇ ਵੀਰ  ਨਾ ਮੋੜਾ ਤੇ ਖੜ ਦੇ ਨੇ,
ਕਿਸੇ ਕਮ ਨੂੰ ਮਾੜਾ ਕਿਉ ਆਖੀਏ, 
ਕਿੱਤੇ ਸਾਰੇ ਚੰਗੇ ਜੋ ਢਿੱਡ ਨੂੰ ਭਰਦੇ ਨੇ, 
ਜਿਹੜੀ ਜੜ੍ਹ ਨੂੰ ਲੱਗ ਜੇ ਘੁੰਣ ਸ਼ੱਕ ਵਾਲਾ, 
"ਮੀਤ"ਉਹ ਰਿਸਤੇ ਨਾ ਕਦੇ ਪੂਰ ਚੜ ਦੇ ਨੇ,,
5742d4b31417b81e44da1f92c32df4b6

"ਮੀਤ"

ਪੁਨਦਾਨ ਕਰਨ ਦੀ ਸੀਖ ਸਾਨੂੰ ਬਾਬੇ ਨਾਨਕ ਨੇ ਸਿਖਾਂਈ ਸੀ
ਲੋੜਮੰਦਾ ਦੀ ਲੋੜ ਪੂਰੀ ਕਰਨੀ ਗੱਲ ਸੱਬ ਨੂੰ ਸਮਝਾਈ ਸੀ, 
ਕਈਆ ਨਾਲੋਂ ਚੰਗੇ ਆ ਅਸੀਂ ਇਹਦੇ ਵਿੱਚ ਕੋਈ ਸ਼ੱਕ ਨਹੀਂ 
ਜ਼ਰੂਰਾਤ ਮੰਦਾ ਦਾ ਮਖੌਲ ਉੱਡਓਣਾ ਸਾੰਨੂ ਕੋਈ ਹੱਕ ਨਹੀਂ, 
ਚੁੱਪ ਕਰ ਕਰੋ ਦਾਨ ਯਾਰੋ ਜੇ ਬਾਬੇ ਦੀਆਂ ਰਹਿਮਤਾ ਪਾਉਣੀਆਂ ਨੇ 
ਐਸੇ ਦਾਨ ਦਾ ਕੀ ਫਾਇਦਾ ਜੇ ਫੋਟੋਆਂ ਈ ਖਿੱਚਵਾਓਨੀਆ ਨੇ, 
ਗੁਪਤਦਾਨ ਮਹਾਂਦਾਨ ਸਾਡੇ ਬਜ਼ੁਰਗਾ ਦਾ ਕਹਿਣਾ ਏ 
"ਮੀਤ"ਵੇ ਛੱਡ ਦਿਖਾਵੇ ਨੂੰ ਜੇ ਗੁਰੂਆਂ ਤੋਂ ਮਾਣ ਤੂੰ ਲੈਣਾ ਏ,, #shootingstars
5742d4b31417b81e44da1f92c32df4b6

"ਮੀਤ"

ਹੋਵੇ ਕਣ ਕੋਨਾ ਰੰਗ, ਲੱਕ ਪਤਲਾ ਪਤੰਗ, ਹੋਵੇ ਸੱਜਰੀ ਸਵੇਰੇ ਜਹੀ ਓਹਦੇ ਮੁਖੜੇ ਤੇ ਸੰਗ, ਸਾਦਗੀ ਤੇ ਚੁੱਪ ਜਿਹਦੇ ਹੋਣ ਹਥਿਆਰ,, 
ਦਿੱਲ ਸਾਡਾ ਚਾਉਂਦਾ ਇਕ ਐਸੀ ਮੁਟਿਆਰ, ਪੰਜਾਬੀ ਸੂਟ ਪਾਵੇ ਜਿਹੜੀ ਜੁੱਤੀ ਕੱਢਵੀ ਦੇ ਨਾਲ,, 
ਮੇਹਦੀ ਨਾਲ ਹੱਥ ਜਿਹਨੇ ਰੰਗੇ ਹੋਣ ਸੱਜਰੇ, ਗੋਰੀਆ ਬਾਹਾਂ ਦੇ ਵਿੱਚ ਹੋਣ ਕਾਲੇ ਗਜਰੇ, ਨੱਕ ਉੱਤੇ ਲੌਂਗ ਜੀਹਦਾ ਹੋਵੇ ਪਹਿਰੇਦਾਰ , 
ਦਿੱਲ ਮੇਰਾ ਚਾਵੇ ਇਕ ਐਸੀ ਮੁਟਿਆਰ,,,, 
ਕੀਤਾ ਹੋਵੇ ਸਿੰਗਾਰ ਜਿਹਨੇ ਚੰਨ ਨਾਲ ਅੜ ਕੇ, ਦੇਖੀ ਜਾਵੇ "ਮੀਤ" ਜਿਹਨੂੰ ਹੱਥ ਦਿੱਲ ਉੱਤੇ ਰੱਖ ਕੇ, ਹੱਸ ਕੇ ਜਿੰਦ ਦੇਵਾ ਓਹਦੇ ਉਤੋਂ ਬਾਰ, 
ਦਿੱਲ ਮੇਰਾ ਚਾਵੇ ਇਕ ਐਸੀ ਮੁਟਿਆਰ,,, 

                       "ਮੀਤ" #shootingstars
5742d4b31417b81e44da1f92c32df4b6

"ਮੀਤ"

ਇਹ ਗੁਲਾਬ ਤੇਰੇ ਲਈ ਨਹੀਂ ਭੇਜ ਰਿਹਾ ਇਹ ਤਾ ਇਸ਼ ਗ਼ੁਲਾਬ ਨੂੰ ਗ਼ੁਲਾਬ ਨਾਲ ਮਿਲਾ ਰਿਹਾ ਹਾਂ ਮੈ, 
ਇਹਨੂੰ ਬੜਾ ਮਾਣ ਹੈ ਆਪਣੀ ਖੁਸ਼ਬੂ ਤੇ, 
ਬਸ ਇਹਨੂੰ ਇਹਦੀ ਔਕਾਤ ਦਿਖਾ ਰਿਹਾ ਹਾਂ ਮੈਂ 


"ਮੀਤ" #Flower
5742d4b31417b81e44da1f92c32df4b6

"ਮੀਤ"

ਏਡਾ ਵੀ ਤੂੰ ਕਿਹੜਾ ਦਸ ਜੱਗ ਵਿੱਚ ਮਸ਼ਹੂਰ ਵੇ,
ਦਿੱਲ ਸਾਡਾ ਜਿਹੜਾ ਤੈਨੂੰ ਨਾ ਮਨਜੂਰ ਵੇ,

ਕੋਲ ਹੋਵੇ ਜਦ ਕੋਈ ਤਾਂ ਕਦਰ ਨਾ ਹੁੰਦੀ,
ਹੋਵੇ ਕਮੀ ਮਹਿਸੂਸ ਕੋਈ ਹੋਵੇ ਜਦ ਦੂਰ ਵੇ 

"ਮੀਤ" #suman#  lakhpreet Lovely Kour Kiran Shah Roop Golan 
#ਗ਼ਲਤਫ਼ਹਿਮੀ

#SUMAN# lakhpreet Lovely Kour Kiran Shah Roop Golan #ਗ਼ਲਤਫ਼ਹਿਮੀ #ਵਿਚਾਰ

5742d4b31417b81e44da1f92c32df4b6

"ਮੀਤ"

ਹੁਣ ਹੱਦ ਨਾਲੋਂ ਵੱਧ ਹੋਣ rape ਨੀ ਜੇ ਇਹੋ ਜਿਹਾ ਰਿਹਾ ਤੇਰਾ ਹਾਲ ਨੀ 
ਜੰਡੀ ਵਾਲੇ ਨੂੰ ਤਾਂ ਨਫ਼ਰਤ ਹੋ ਗਈ ਰਾਜਧਾਨੀਏ ਨੀ ਤੇਰੇ ਨਾਮ ਨਾਲ ਨੀ, 
ਨੋਚ ਨੋਚ ਕੇ ਚੁਰਾਹੇ ਉਤੇ ਟੰਗੀਏ ਕਿਤੇ ਸਾਡੇ ਜੇ ਹਵਾਲੇ ਕੀਤੇ ਹੋਣਗੇ, 
ਮੈਨੂੰ ਦਸ ਦੇ ਨੀ ਦਿੱਲੀਏ ਨੀ  ਦ ਸ ਦੇ 
ਹੋਰ ਕਿੰਨੇ ਕੁ ਬਲਾਤਕਾਰ ਹੋਣਗੇ,
"ਮੀਤ" #respect  Parwinder Kaur Kiran Shah Roop Golan #suman#  lakhpreet

#RESPECT Parwinder Kaur Kiran Shah Roop Golan #SUMAN# lakhpreet #ਵਿਚਾਰ

5742d4b31417b81e44da1f92c32df4b6

"ਮੀਤ"

ਰਾਤਾ ਨੇ ਗਵਾਹ ਸਾਡੀ ਉਝੜੀਆਂ ਨੀਦਾ ਦੀਆ
ਦਿਲ ਵਾਲਾ ਹਾਲ ਸਾਡਾ ਜਾਣਦੇ ਨੇ ਤਾਰੇ 
ਹੋੰਕਿਆਂ ਦਾ ਛੇਕ ਸੀਨੇ ਤਾਈ ਸਾੜਦਾ 
ਯਾਦ ਤੇਰੀ ਵਾਲੇ ਜਦ ਮਗਨ ਅੰਗਾਰੇ 
ਸੌਖੀਆ ਨਾ ਅਖਾ' ਨਾਲ ਦੇਖਣੀਆ ਰਾਤਾ 
ਬੜੇ ਔਖੇ ਰਾਤਾ ਵਾਲੇ ਪਹਰ ਨੇ ਗੁਜ਼ਾਰੇ 
ਦੁਨੀਆ ਦੀ ਨਜ਼ਰ ਤੋਂ ਜਾਂਦੇ ਕਿਥੇ ਬਚ ਕੇ 
ਟੁੱਟੇ ਦਿਲਾਂ ਨੂੰ ਹੁੰਦੇ ਜੇ ਕੀਤੇ ਰਾਤਾ ਦੇ ਸਹਾਰੇ 
ਭੁਲ ਗਏ ਨੇ ਜੇਹੜੇ ਬਰਬਾਦ ਕਰਕੇ 
"ਮੀਤ" ਰਹਿਣ ਵਸਦੇ ਓਹ ਸਜਣ ਪਿਆਰੇ 

"ਮੀਤ " #Stars  Lovely Kour Roop Golan Renu Parwinder Kaur  lakhpreet

#Stars Lovely Kour Roop Golan Renu Parwinder Kaur lakhpreet #ਸ਼ਾਇਰੀ

5742d4b31417b81e44da1f92c32df4b6

"ਮੀਤ"

ਉਹ ਜਿਨ੍ਹਾਂ ਮੇਰੇ ਨਾਲ ਗ਼ੁਫ਼ਤਗੁ ਵਿੱਚ ਆਮ ਹੁੰਦਾ ਗਿਆ 

ਮੈਂ ਓਹਦੀ ਸੋਚ ਤੋਂ ਓਹਨਾ ਹੀ ਹੈਰਾਨ ਹੁੰਦਾ ਗਿਆ

ਉਹ ਨਿੱਕੀ ਜਹੀ ਉਮਰ ਦਾ ਹਾਣੀ ਸੀ 
ਉਹ ਵੱਡੀਆਂ ਗੱਲਾਂ ਕਰਦਾਂ ਰਿਹਾ 
ਤੇ ਮੈਂ ਸੁਣਦਾ ਰਿਹਾ 

ਗੱਲਾਂ ਗੱਲਾਂ ਵਿੱਚ ਮੈਂ ਉਸ਼ਦਾ ਪੁਜਾਰੀ ਬਣ ਗਿਆ 
ਤੇ ਮੇਰੇ ਲਈ ਭਗਵਾਨ ਹੁੰਦਾ ਗਿਆ 

"ਮੀਤ " #Love  Parwinder Kaur  lakhpreet Roop Golan Kiran Shah #suman#

#Love Parwinder Kaur lakhpreet Roop Golan Kiran Shah #SUMAN#

5742d4b31417b81e44da1f92c32df4b6

"ਮੀਤ"

ਸਾਡੇ ਦੋਵਾਂ ਚ ਰਿਹਾ ਫ਼ਰਕ ਇਕੋ ਗੱਲ ਦਾ 
ਓਹ ਦਿਮਾਗ ਤੋਂ ਸੀ ਪੁੱਛਦਾ 
ਤੇ ਮੈਂ ਰਿਹਾ ਦਿੱਲ ਦੀ ਮੰਨ ਦਾ #FriendshipDay Parwinder Kaur  lakhpreet Roop Golan suman ਸ਼ਾਇਰ ਦੀਪਕ

#FriendshipDay Parwinder Kaur lakhpreet Roop Golan suman ਸ਼ਾਇਰ ਦੀਪਕ #ਵਿਚਾਰ

5742d4b31417b81e44da1f92c32df4b6

"ਮੀਤ"

ਹੁਣ ਨਹੀਓ ਤੁਰਦਾ ਕੋਈ ਨਾਲ ਸਾਡੇ ਓਹਨਾ ਰਾਹਾਂ ਤੇ 
ਜਿਥੇ ਕਾਫ਼ਲੇ ਜੁੜਦੇ ਸਨ ਕਦੇ ਦਿੱਲ ਦੇ ਚਾਵਾਂ ਦੇ Parwinder Kaur Kiran Shah  lakhpreet Roop Golan ਵੀਰੂ

Parwinder Kaur Kiran Shah lakhpreet Roop Golan ਵੀਰੂ #ਸ਼ਾਇਰੀ

loader
Home
Explore
Events
Notification
Profile