Nojoto: Largest Storytelling Platform
manjot2099625024648
  • 344Stories
  • 291Followers
  • 1.8KLove
    30Views

Man Jot

  • Popular
  • Latest
  • Video
73c90bf15c9b59812c46243a46b36991

Man Jot

ਹਰ ਇੱਕ ਨੂੰ ਭੇਤ ਨਾ ਦੱਸੋ ਦਿਲ ਦੇ 
ਕਿਉਂਕਿ ਹਰ ਕੋਈ ਵਫ਼ਾਦਾਰ ਨਹੀਂ ਹੁੰਦਾ 
ਹਰ ਇੱਕ ਨੂੰ ਸਮਝਾਉਣ ਨਾ ਬੈਠੋ 
ਕਿਉਂਕਿ ਹਰ ਕੋਈ ਸਮਝਦਾਰ ਨਹੀਂ ਹੁੰਦਾ 
ਹਰ ਇੱਕ ਨਾਲ਼ ਨਾ ਸੌਦਾ ਕਰੀਏ 
ਕਿਉਂਕਿ ਹਰ ਕੋਈ ਇਮਾਨਦਾਰ ਨਹੀਂ ਹੁੰਦਾ 
"ਜੋਤ" ਹਰ ਇੱਕ ਦੀ ਨਾ ਬੇਇੱਜਤੀ ਕਰੀਏ 
ਕਿਉਂਕਿ ਹਰ ਕੋਈ ਇੱਜ਼ਤਦਾਰ ਨਹੀਂ ਹੁੰਦਾ 
:- ਜੋਤ✍ #opensky
73c90bf15c9b59812c46243a46b36991

Man Jot

ਕਿਸੇ ਦੀ ਕਮਾਈ ਕੋਈ ਹੋਰ ਖਾ ਜਾਵੇ ..
ਓਦੋਂ ਦੁੱਖ ਲੱਗਦਾ ਏ ਬਾਈ ਬੰਦੇ ਨੂੰ 
ਕੋਈ ਆਪਣਾ ਹੀ ਜਦੋਂ ਰੰਗ ਨੂੰ ਵਟਾ ਜਾਵੇ..
ਓਦੋਂ ਦੁੱਖ ਲੱਗਦਾ ਏ ਬਾਈ ਬੰਦੇ ਨੂੰ 
:- ਜੋਤ ✍ #CupOfHappiness
73c90bf15c9b59812c46243a46b36991

Man Jot

ਹੰਕਾਰ ਦੀਆਂ ਕੰਧਾਂ ਬੜੀਆਂ ਉੱਚੀਆਂ ਹੁੰਦੀਆਂ ਨੇ 
ਆਪਣੇ ਸਿਵਾਏ ਕੋਈ ਹੋਰ ਨਹੀਂ ਦਿਖਣ ਦਿੰਦੀਆਂ 
:- ਜੋਤ ✍ #moonlight
73c90bf15c9b59812c46243a46b36991

Man Jot

ਮੈਨੂੰ  ਛੱਡ ਜਾਣ ਵਾਲ਼ੇ ਕੰਡਿਆਂ ਤੇ ਤੋਰ ਗਏ 
ਅਸੀਂ ਕਿਤੇ ਹੋਰ ਜਾਣਾ ਹੋਰ ਗਲ਼ੀ ਮੋੜ ਗਏ 
" ਜੋਤ "ਦਿਲ ਤੇਰਾ  ਹੁੰਦਾ ਸੀ ਗਾ ਮੋਮ ਵਰਗਾ 
ਦਿਲ ਤੇਰੇ ਨੂੰ ਪਰ ਉਹ ਪੱਥਰਾਂ ਨਾਲ਼ ਤੋੜ ਗਏ
:- ਜੋਤ ✍ #Silence
73c90bf15c9b59812c46243a46b36991

Man Jot

ਉਹ ਕਮਲ਼ੀ ਜਿਹੀ ਕੁੜੀ ਜੀਹਦੇ ਤੇ ਮਰਦਾ ਹਾਂ 
ਮੈਂ ਉਹਦੇ ਪੈਰਾਂ ਦੇ ਵਿੱਚ ਜਿੰਦਗੀ ਧਰਦਾ ਹਾਂ
ਸੱਚੀਂ! ਉਹ ਵੀ ਕਿੰਨਾ ਮੇਰਾ ਕਰਦੀ ਏ 
ਮੈਨੂੰ ਲੱਗਦੈ ਉਹ ਵੀ ਮੁਹੱਬਤ ਕਰਦੀ ਏ 
ਉਹਦੇ ਵਰਗਾ ਹੋ ਗਿਆ ਉਹਦੀਆਂ ਗੱਲਾਂ ਸੁਣ-ਸੁਣ ਕੇ 
ਦੇਖ ਇਸ਼ਕ ਦਾ ਮਹਿਲ ਬਣਾਤਾ ਮੈਂ ਅੱਖਰ ਚੁਣ-ਚੁਣ ਕੇ 
:- ਜੋਤ ✍ #Isolated
73c90bf15c9b59812c46243a46b36991

Man Jot

ਤੇਰੀਆਂ ਅਦਾਵਾਂ ਖਾਮੋਸ਼ ਕਰ ਦਿੰਦੀਆਂ ਨੇ ਮੈਨੂੰ 
ਮੈਂ ਗੱਲ ਕੀ ਕਰਾਂ? ਤੂੰ ਬੋਲਣ ਨਈਂ ਦਿੰਦੀ ❤
:- ਜੋਤ ✍ #depression
73c90bf15c9b59812c46243a46b36991

Man Jot

ਇੱਕ ਵਾਰ ਮੌਕਾ ਜ਼ਰੂਰ ਦਿੰਦੀ ਏ ਜ਼ਿੰਦਗੀ 
ਜਿਸਨੇ ਸੰਭਾਲ਼ ਲਿਆ ..ਉਹ ਸੰਭਲ਼ ਜਾਂਦਾ ਹੈ 
ਅਤੇ ਜਿਸਨੇ ਗਵਾ ਲਿਆ ..ਉਹ ਗਵਾਚ ਜਾਂਦਾ ਹੈ 
:- ਜੋਤ ✍ #RaysOfHope
73c90bf15c9b59812c46243a46b36991

Man Jot

ਕਿਸੇ ਨੂੰ ਨਫ਼ਰਤ ਨਾ ਕਰੋ 
ਜਿੰਦਗੀ ਦਾ ਕੀ ਭਰੋਸਾ !!
ਇਹ ਕਦੋਂ ਖਤਮ ਹੋ ਜਾਵੇ 
:- ਜੋਤ ✍ #weather
73c90bf15c9b59812c46243a46b36991

Man Jot

Eid Mubarak ਵਿਸ਼ਵਾਸ ਦੇ ਧਾਗੇ ਕੱਚੇ ਨੇ ..
ਇਹ ਛੇਤੀ ਹੀ ਨੇ ਟੁੱਟ ਜਾਂਦੇ..
" ਜੋਤ"ਉਹ ਥੋੜੇ ਨੇ ਜੋ ਸੱਚੇ ਨੇ ..
ਇੱਥੇ ਆਪਣੇ ਹੀ ਨੇ ਲੁੱਟ ਜਾਂਦੇ ..
:- ਜੋਤ ✍ #HappyEid
73c90bf15c9b59812c46243a46b36991

Man Jot

ਤੂੰ ਮਿਠਾਈ ਤਾਂ ਨਹੀਂ 
ਪਰ ਫਿਰ ਵੀ ਮਿੱਠੀ ਏਂ 
ਮੈਨੂੰ ਖੁਸ਼ ਕਰ ਦਿੰਦੀ ਜੋ 
ਤੂੰ ਖੁਸ਼ੀ ਦੀ ਚਿੱਠੀ ਏਂ 
:- ਜੋਤ ✍ #hearts
loader
Home
Explore
Events
Notification
Profile