Nojoto: Largest Storytelling Platform
randhawa6043
  • 7Stories
  • 57Followers
  • 29Love
    0Views

Randhawa

  • Popular
  • Latest
  • Video
8c2c64879d7e0a1e7737034fa60a728a

Randhawa

ਰੱਬ ਹੀ ਜਾਣੇ ਖੋਰੇ, ਮੇਲੇ ਕਿੱਥੇ ਹੋਣੇ ਆ,
ਧੁੰਦਲੇ ਜਿਹੇ ਚੇਹਰੇ, ਤਾਂ ਸਾਡੇ ਚੇਤੇ ਹੋਣੇ ਆ,
ਸੁਣਿਆ ਮੈਂ ਯਾਰਾਂ ਤੋਂ, 
ਅੱਜ ਕੱਲ੍ਹ ਭੁੱਲ ਗੲੀ ਮੜ੍ਹਕਾਂ ਤੂੰ,
ਔਲੇ ਔਲੇ ਹੋ ਰੋਵੇਂ,ਔਲੇ ਰੱਖੇ ਰੜ੍ਹਕਾ ਨੂੰ,
ਵਾਪਿਸ ‌ਆਉਣਾ ਤਾਂ, ਹੁਣ ਬਸੋਂ ਬਾਹਰ ਹੋ ਗਿਆ ਨੀਂ,
ਸਾਡੇ ਵੱਲ ਵੀ ਆਉਂਦੇ, ਪੈਂਡੇ ਕਰੇ ਲਮੇਰੇ ਤੂੰ,
ਉੰਗਲੀ ਉੱਤੇ ਦਾਗ਼, ਤਾਂ ਅੱਲੜ੍ਹੇ ਸਾਡੇ ਛੱਲੇ ਦਾ,
ਮੁੰਦਰੀ ਦਾ ਮੈਂ ਸੁਣਿਆ,ਨਾਪ ਤੂੰ ਦੇ ਗੲੀ ਗੈਰਾਂ ਨੂੰ। #Randhawa
8c2c64879d7e0a1e7737034fa60a728a

Randhawa

ਕਰ ਸਬਰ ਉਹ ਬੇਸਸਬਰ,
ਥੋੜੇ ਦਿਨਾਂ ਦੀ ਗੱਲ ਆ,
ਮੁੜ੍ਹ ਫੇਰ ਉਹ ਆ ਜਾਣੀ,
ਬੀਤ ਚੁੱਕੀ ਜੋ ਕੱਲ੍ਹ ਆ,
ਕਰ ਸਬਰ ਉਹ ਬੇਸਬਰ,
ਥੋੜੇ ਦਿਨਾਂ ਦੀ ਗੱਲ ਆ।

ਕਰ ਕਦਰ ਜੋ ਕੋਲ਼ ਤੇਰੇ,
ਵੰਡੀ ਜਾ ਜੇ ਜ਼ਿਆਦਾ ਏ,
"ਵੰਡ ਛਕੋ" ਦਾ ਨਾਅਰਾ ਹੀ,
ਸਮੇਂ ਦੀ ਮਰਿਆਦਾ ਏ,
ਅੱਜ ਸਮਾਂ ਬਲਵਾਨ ਨਹੀਂ,
ਨਾਜ਼ੁਕ ਹਾਲਾਤਾਂ ਵੱਲ ਆ,
ਕਰ ਸਬਰ ਉਹ ਬੇਸਸਬਰ,
ਥੋੜੇ ਦਿਨਾਂ ਦੀ ਗੱਲ ਆ,

ਮਨੁੱਖਤਾ ਨੇ ਫੈਲਾਇਆ ਜੋ,
ਮਨੁੱਖਤਾ ਹੀ ਹੈ ਭੁਗਤ ਰਹੀ,
ਮਨੁੱਖ ਪ੍ਰਧਾਨ ਇਹ ਦੂਨੀਆਂ ਦਾ,
ਫੈਸਲਾ ਕੁਦਰਤ ਦਾ ਉਕਤਿ ਨਹੀਂ,
ਤੜਪਾਕੇ ਕੁਦਰਤੀ ਜੀਆਂ ਨੂੰ,
ਸੋਚੇ ਜੋ ਮਾਰੀ ਮੱਲ੍ਹ ਆ,
ਕਰ ਸਬਰ ਉਹ ਬੇਸਸਬਰ,
ਥੋੜੇ ਦਿਨਾਂ ਦੀ ਗੱਲ ਆ,

ਬਹਿ ਘਰੇ ਹੁਣ ਟਿਕ ਕੇ ਕੁਝ ਦਿਨ,
ਅੈਵੇਂ ਨਾਂ ਬਹੁਤੇ ਖੰਭ ਫੈਲਾ,
ਪਿੰਜਰੇ ਦੇ ਵਿੱਚ ਰਹਿਣਾਂ ਸਿੱਖ,
ਅੈਵੇਂ ਨਾਂ ਰੱਸੇ ਜੇ ਤੜ੍ਹਾ,
ਟੱਪਕੇ ਘਰ ਦੀ ਦਿਉੜ੍ਹੀ ਤੂੰ,
ਕਿਉਂ ਖਿੰਡਾਉਣਾ ਝੱਲ ਆ,
ਕਰ ਸਬਰ ਉਹ ਬੇਸਸਬਰ,
ਥੋੜੇ ਦਿਨਾਂ ਦੀ ਗੱਲ ਆ, #ਰੰਧਾਵਾ

#ਰੰਧਾਵਾ

8c2c64879d7e0a1e7737034fa60a728a

Randhawa

ਚਾਹ ਉਹੀ ਹੁੰਦੀ, ਜਿਹੜੀ ਅੱਖਾਂ ਖੋਲ੍ਹਦੇ,
ਸਿਰਾ ਲਾ ਤਾ ਦਿਲ ਮੱਲੋ-ਮੱਲੀ ਬੋਲਦੇ,
ਜੇ ਪਾਵੇ ਘੱਟ ਪੱਤੀ, ਮਿੱਠਾ ਹੋਵੇ ਘੱਟ ਰੱਤੀ,
ਏਸ ਨਾਲੋਂ ਵੱਡਾ ਹੋਰ ਕੋਈ ਫਰੈਬ ਨਹੀਂ,
ਚਾਹ ਪੀਨੇਂ ਆ ਅਸੀਂ ਚਾਅ ਨਾਲ ਵੀਰੇ,
ਨਸ਼ਿਆਂ ਦਾ ਮਾੜ੍ਹਾ ਕੋਈ ਲਾਇਆ ਐਬ ਨਹੀਂ।

End ਗੱਲ ਜੇ ਲੋਂਗ ਲਾਚੀ ਦਾ ਪਰਾਗਾ ਹੋ ਜਾਵੇ,
ਪਾ ਕੇ ਅੱਧਰਕ ਸੋਨੇ ਤੇ ਸੁਹਾਗਾ ਹੋ ਜਾਵੇ,
ਸਸਤੀ ਢਾਬੇ ਤੇ,ਪਰ ਹੋਟਲਾਂ 'ਚ' ਮਹਿੰਗੀ,
ਪੀਣੀਂ ਕਿੱਥੇ,ਇਹ depend on ਜ਼ੇਬ ਨੀਂ,
ਚਾਹ ਪੀਨੇਂ ਆ ਅਸੀਂ ਚਾਅ ਨਾਲ ਵੀਰੇ,
ਨਸ਼ਿਆਂ ਦਾ ਮਾੜ੍ਹਾ ਕੋਈ ਲਾਇਆ ਐਬ ਨਹੀਂ।

ਖੱਦਰ ਦੇ ਗਲਾਸ ਉਨ੍ਹੇਂ ਕਰ ਪੀਨੇਂ ਆਂ,
ਲੈ ਮਜੇ ਘੁੱਟਾਂ ਭਰ ਭਰ ਪੀਨੇਂ ਆਂ,
ਬਰਨਾਲਾ ਏ ਗਵਾਹ, ਰੰਧਾਵਾ ਖਾਂਦਾ ਨਹੀਂ ਵਸਾਹ,
ਤੱਤੀ ਤੱਤੀ ਮਿੰਟਾਂ ਵਿੱਚ ਹੁੰਦੀ ਗ਼ਾਇਬ ਨੀਂ,
ਚਾਹ ਪੀਨੇਂ ਆ ਅਸੀਂ ਚਾਅ ਨਾਲ ਵੀਰੇ,
ਨਸ਼ਿਆਂ ਦਾ ਮਾੜ੍ਹਾ ਕੋਈ ਲਾਇਆ ਐਬ ਨਹੀਂ।
"ਰੰਧਾਵਾ" #ਰੰਧਾਵਾ

#ਰੰਧਾਵਾ #ਕਵਿਤਾ

8c2c64879d7e0a1e7737034fa60a728a

Randhawa

ਲੋਕਾਂ ਦੀਆਂ ਉਂਗਲਾਂ ਤੇ ਫਿਰੇ ਉਡਿਆ,
ਚੇਤੇ ਨਹੀਉਂ ਭੁੱਲੀ ਤੂੰ ਔਕਾਤ ਮੱਖਣਾਂ,
ਤੇਰੇ ਆਉਣ ਤੇ ਤਾਂ,ਕੁੱਤੀ ਵੀ ਨਾਂ ਕੁੱਸਕੇ,
ਪਹੁੰਚ ਜੱਟ ਦੀ ਤੇ ਕਰਫਿਊ ਹਾਲਾਤ ਮੱਖਣਾਂ,
ਬੋਲ ਖੁੰਢਾ ਨੂੰ ਤੂੰ ਮਾੜਾ, ਜਿੱਥੇ Fame ਚੱਕਦਾ,
ਪ੍ਰੋਹਣੇ ਤੇਰੇ ਨੇਂ ਹੈ ਕੀਤਾ ਉੱਥੇ ਰਾਜ ਬੱਲਿਆ,
ਸ਼ੇਰਾਂ ਦੀ ਹਾਂ ਜਾਤ ਦੱਸ ਕਿਹਨੇਂ ਪੁੱਛਣੀ,
ਜੇ ਸਿਰ ਕੁੱਤਿਆਂ ਦੇ ਪੈ ਗੲੇ ਕੀਤੇ ਤਾਜ ਬੱਲਿਆ।
"ਰੰਧਾਵਾ" ਰੰਧਾਵਾ

ਰੰਧਾਵਾ #ਵਿਚਾਰ

8c2c64879d7e0a1e7737034fa60a728a

Randhawa

ਕੲੀ ਯਾਰ ਸੀ ਆਏ ਜ਼ਿੰਦਗੀ ਵਿੱਚ,
ਕੁੱਝ ਹੋਲੀ-ਹੋਲੀ ਸਰਕ ਗੲੇ,
ਕੲੀਆਂ ਕਿੱਤਾ ਸਹਿਣ ਮੈਨੂੰ,
ਕੁੱਝ ਮੇਰੇ ਤੇ ਸੀ ਹਰਖ ਗੲੇ,
ਕੲੀ ਤਾਂ ਸੀ ਆਏ ਕੰਮ ਮੇਰੇ,
ਕੁੱਝ ਮੈਨੂੰ ਹੀ ਸੀ ਵਰਤ ਗੲੇ,
ਕੁੱਝ ਖੁਸ਼ਿਆਂ ਵਿੱਚ ਸ਼ਰੀਕ ਹੋਏ,
ਕੁੱਝ ਔਖੇ ਵੇਲੇ ਸਰਕ ਗੲੇ,
ਕੲੀਆਂ ਸਾਂਭ ਅੱਲੜਾਂ ਲਈ ਰੱਖ ਲਿਆ,
ਕੁੱਝ ਪਿਆਰ ਯਾਰਾਂ ਤੋਂ ਖ਼ਰਚ ਗੲੇ,
ਕੲੀ ਯਾਰਾਂ ਦੇ ਲਈ ਲੜਦੇ ਸੀ,
ਕੁੱਝ ਯਾਰਾਂ ਤੇ ਹੀ ਭੱੜਕ ਗੲੇ,
ਕਈਆਂ ਨੇਂ ਮੰਜ਼ਿਲਾਂ ਪਾ ਲਇਆਂ,
ਕੁੱਝ ਰਾਹਾਂ ਤੋਂ ਸੀ ਭੱਟਕ ਗੲੇ,
ਕੁੱਝ ਤਾਂ ਅੱਜ ਵੀ ਚੱਲਦੇ ਸਾਹਾਂ ਵਾਂਗ,
ਕੁੱਝ ਧੜਕਣ ਵਾਂਗੂੰ ਧੜਕ ਗੲੇ
ਕੲੀ ਤਾਂ ਛੋਹ ਗੲੇ ਬੁਲੰਦੀਆਂ ਨੂੰ,
ਕੁੱਝ"ਗੁਰਵਿੰਦਰ"ਵਾਂਗੂੰ ਲਟਕ ਗੲੇ। #ਰੰਧਾਵਾ#

#ਰੰਧਾਵਾ# #ਕਵਿਤਾ

8c2c64879d7e0a1e7737034fa60a728a

Randhawa

ਮੈਂ ਰਾਤਾਂ ਤੱਕੀਆਂ,ਤਾਰੇ ਤੱਕੇ,
ਫਿਰ ਵੀ ਉਹ ਗੱਲ ਨਾਂ ਬਣੀ,
ਕਿੰਨੇ ਹੀ ਸੂਰਜ ਲੱਗੇ ਮੱਥੇ,
ਫਿਰ ਵੀ ਉਹ ਗੱਲ ਨਾਂ ਬਣੀ।
ਮੈਂ ਮੇਹਣੈ ਦਿੱਤੇ ਹਵਾਵਾਂ ਨੂੰ,
ਮੰਜ਼ਿਲਾਂ ਵੀ ਪੁੱਛੀਆਂ ਦਿਸ਼ਾਵਾਂ ਨੂੰ,
ਸੁਪਨਿਆਂ ਵਿੱਚ ਵੀ ਖਾਏ ਧੱਕੇ,
ਫਿਰ ਵੀ ਉਹ ਗੱਲ ਨਾਂ ਬਣੀ।
ਮੈਂ ਰਾਤਾਂ ਤੱਕੀਆਂ..............
ਜਿਸ ਦੇ ਵਜੂਦ ਤੇ ਮੈਨੂੰ ਯਕੀਨ ਨਹੀਂ,
ਕਿੰਝ ਕੋਸਾ ਮੈਂ ਖੁਦਾਈ ਨੂੰ,
ਮੈਂ ਰਾਹਾਂ ਦੇ ਵਿੱਚ ਭਟਕੇ ਨੇਂ,
ਰਾਹ ਪੁੱਛਿਆ ਹਰ ਇੱਕ ਰਾਹੀ ਨੂੰ,
ਮੈਂ ਫਰੋਲੇ ਪਾਣੀ, ਛਾਣੇ ਘੱਟੇ,
ਫਿਰ ਵੀ ਉਹ ਗੱਲ ਨਾਂ ਬਣੀ।
ਮੈਂ ਰਾਤਾਂ ਤੱਕੀਆਂ.................... ਰੰਧਾਵਾ

ਰੰਧਾਵਾ #ਕਵਿਤਾ

8c2c64879d7e0a1e7737034fa60a728a

Randhawa

ਜੇ ਗੱਲ ਕਰਦਾ ਤੂੰ ਅੱਕਲਾਂ ਦੀ,
ਸਮਝਦਾਰ ਬਦਲਦੇ ਦੇਖੇ ਮੈਂ,
ਜਿਹੜੇ ਮੰਜ਼ਿਲਾਂ ਨੂੰ ਸੀ ਰੱਬ ਮੰਨਦੇ,
ਰਾਹਦਾਰ ਬਦਲਦੇ ਦੇਖੇ ਮੈਂ,
ਉਮਰ ਦੇ ਨਾਲ ਸ਼ਕਲਾਂ ਤਾਂ,
ਚੱਲ ਢਲਦੀਆਂ ਰਹਿੰਦੀਆਂ ਨੇਂ,
ਗੱਲ ਕਰੇ ਤੂੰ ਜਿਹਦੀ ਉਹ,
ਕਿਰਦਾਰ ਬਦਲਦੇ ਦੇਖੇ ਮੈਂ।
#ਰੰਧਾਵਾ# ਰੰਧਾਵਾ

ਰੰਧਾਵਾ #ਕਵਿਤਾ


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile