Nojoto: Largest Storytelling Platform
amandeepsingh3187
  • 14Stories
  • 5Followers
  • 96Love
    0Views

Amandeep Singh

  • Popular
  • Latest
  • Video
a866ce6fcf878b9c309c6b84b1d42ed3

Amandeep Singh

ਤਾਰਿਆਂ ਛਾਵੇਂ ਬਹਿ ਕੇ ਕਰੀਆਂ ਗੱਲਾਂ ਜੋ, 
ਚੰਨ ਵੀ ਉਸੇ ਮੁਲਾਕਾਤ ਦਾ ਗਵਾਹ ਬਣਿਆ। 
ਇਸ਼ਕ ਦੀਆਂ ਸੱਧਰਾਂ ਅਜੇ ਮੁੱਕੀਆਂ ਨਹੀਂ,
ਦਿਲ ਤੇਰੇ ਨੇੜੇ ਆਉਣ ਲਈ ਇਸ਼ਕ ਵਜ੍ਹਾ ਬਣਿਆ। 
ਪੜ੍ਹਨੇ ਔਖੇ ਅੱਖਰ ਇਸ਼ਕ ਹਕੀਕੀ ਦੇ,
ਜਦ ਮੈਂ ਅੱਖਰ ਜੋੜੇ ਤਾਂ ਤੇਰਾ ਨਾਂ ਬਣਿਆ।

-✍️ਅਮਨ

©Amandeep Singh

a866ce6fcf878b9c309c6b84b1d42ed3

Amandeep Singh

ਜੋ ਇੱਜ਼ਤ ਲੈ ਕੇ ਆਏ ਸੀ ਕਦੇ ,
ਉਹ ਅੱਜ ਤੇਰੇ ਸ਼ਹਿਰੋਂ ਹੋ ਬਦਨਾਮ ਨਿਕਲੇ। 
ਜੋ ਕਦੇ ਹੱਸਦੇ ਚਿਹਰੇ ਹੁੰਦੇ ਸੀ ,
ਉਹ ਹੋ ਕੇ ਅੱਜ ਗੁੰਮਨਾਮ ਨਿਕਲੇ।  
ਕਿਸੇ ਖਾਸ ਪਹਿਚਾਣ ਦੇ ਮੁਹਤਾਜ਼ ਸੀ ਜੋ,
ਉਹ ਅੱਜ ਹੋ ਕੇ ਉੱਥੋਂ ਆਮ ਨਿਕਲੇ। 
ਜਿੰਨ੍ਹਾਂ ਤੇ ਆਪਣਾ ਸਮਝ ਇਤਬਾਰ ਕੀਤਾ,
ਉਹ ਸੱਜਣ ਸ਼ਰੇਆਮ ਬੇਈਮਾਨ ਨਿਕਲੇ। 

-✍️ਅਮਨ

a866ce6fcf878b9c309c6b84b1d42ed3

Amandeep Singh

दिल में डर सा रहता है कि 
कहीं वो हमसे न जुदा  हो जाये,
मेरा यार रूठे न मुझसे कभी
चाहे नाराज़ क्यों न ख़ुदा हो जाये। 

-✍️अमन

a866ce6fcf878b9c309c6b84b1d42ed3

Amandeep Singh

ਵੇ ਬਾਬਲ ਫੁੱਲਾਂ ਖਿੜੀ ਕਿਆਰੀ
ਤੇਰੀ ਪੱਗ ਮੇਰੀ ਸਰਦਾਰੀ 
ਇੱਕ ਦਿਨ ਜਾਣਾ ਮਾਰ ਉਡਾਰੀ 
ਤੇਰੇ ਵਿਹੜਿਉ ਬਾਬਲਾ 
ਜੇ ਏਨੇ ਸਾਲ ਘਰ ਤੇਰਾ ਨਹੀਂ ਥੱਕਿਆ
ਤਾਂ ਕੁੱਝ ਦਿਨ ਹੋਰ ਸਾਂਭ ਲਾ।

ਮੇਰੀਆਂ ਗੁੱਡੀਆਂ ਰੱਖਲੀ ਸਾਂਭ ਕੇ ਅੰਮੜੀਏ ਮੇਰੀਏ ਨੀ
ਮੈਂ ਨਾਲ ਲੈ ਜਾਊ ਸਹੁਰੇ ਆਪਣੇ ਆਉਂਦੀ ਵਾਰੀ,
ਮੈਂ ਇੱਕ ਪਲ ਹੋਈ ਨਾ ਅੱਖੋਂ ਉਹਲੇ ਬਾਬਲ ਦੇ
ਅੱਜ ਘਰੋਂ ਤੋਰਨ ਦੀ ਕਰਦਾ ਫਿਰੇ ਤਿਆਰੀ। 

ਤੇਰੇ ਅੱਗੇ ਕਰਾਂ ਅਰਜੋਈ ਨੀ ਮਾਏ
ਮੈਂ ਰੋ ਰੋ ਕਮਲੀ ਹੋਈ 
ਮੈਂ ਹੋ ਜਾਣਾ ਅੱਜ ਬੇਗਾਨੀ
 ਕਿਉਂ ਜਾਣੋ ਰੋਕੇ ਨਾ ਮੈਨੂੰ ਕੋਈ 
ਤੇਰੇ ਗੱਲ ਲੱਗ ਕੇ ਰੋ ਲੈਣ ਦੇ ਵੀਰਾ 
ਮੁੱਲ ਮੋੜੀ ਮੇਰੀ ਰੱਖੜੀ ਦਾ 
ਕੁੱਝ ਦਿਨ ਹੋਰ ਮੈਨੂੰ ਤੋਰ ਨਾ ਮਾਏ 
ਹੋਕਾ ਸੁਣ ਲੈ ਤੂੰ ਤੱਤੜੀ ਦਾ। 

ਅੰਬੀ ਨੂੰ ਲੱਗਾ ਬੂਰ ਵੇ ਬਾਬਲ
ਮੈ ਚਲੀ ਜਾਣਾ ਕੀਤੇ ਦੂਰ ਵੇ ਬਾਬਲ 
ਤੇਰਾ ਚੇਤਾ ਆਉਂਦਾ ਰਹੂਗਾ ਮੈਨੂੰ
ਮੇਰੇ ਕੋਲ ਆਇਆ ਕਰੀ ਜਰੂਰ ਵੇ ਬਾਬਲ 


-✍️ਅਮਨ


insta:- im_aman1313

a866ce6fcf878b9c309c6b84b1d42ed3

Amandeep Singh

ਇੱਕ ਸੁਪਨਿਆਂ ਦੀ ਕਾਪੀ ਮੇਰੇ ਕੋਲ ਹੀ ਰਹਿੰਦੀ ਆ,
ਜੇ ਕਿਧਰੇ ਮੈਂ ਉੱਠ ਜਾਵਾਂ ਉਹ ਬਾਹੋਂ ਫੜ ਰੋਕ ਲੈਂਦੀ ਆ,
ਮੈਂ ਹਾਂ ਤੇਰੀ ਮਸ਼ੂਕ ਬਣੀ ਉਹ ਕਾਪੀ ਮੈਨੂੰ ਕਹਿੰਦੀ ਆ,
ਜਦ ਕਦੇ ਮੈਂ ਉਦਾਸ ਹੋਵਾਂ ਮੇਰੇ ਹੱਥਾਂ ਚ ਆ ਬਹਿੰਦੀ ਆ,
 ਦਿਲ ਦੀ ਗੱਲ ਮੈਂ ਓਹਨੂੰ ਦੱਸ ਦਿੰਦਾ ਹਾਂ ਉਹ ਦਿਲ
ਆਪਣੇ ਵਿੱਚ ਹੀ ਸਮੇਟ ਲੈਂਦੀ ਆ। 

-✍️ਅਮਨ

a866ce6fcf878b9c309c6b84b1d42ed3

Amandeep Singh

ਕੁੱਝ ਗ਼ਮਾਂ ਦੇ ਵਹਿਣ ਮੇਰੇ ਅੰਦਰ ਪਏ ਵਗਦੇ ਨੇ,
ਮੇਰੇ ਕੁੱਝ ਅਧੂਰੇ ਚਾਅ ਜੋ ਮੇਰਾ ਗੁਆਚਾ ਅਤੀਤ ਪਏ ਲੱਭਦੇ ਨੇ,
ਹੁਣ ਖੁਸ਼ੀਆਂ ਨਾਲ ਮੇਰਾ ਕੋਈ ਵਾਸਤਾ ਨਹੀਂ
ਦੁੱਖ ਮੇਰੇ ਨਾਲ ਫੱਬਦੇ ਨੇ,
ਕੁੱਝ ਆਪਣੇ ਚਿਹਰੇ ਮੁੱਖ ਮੋੜ ਗਏ
ਉਹ ਚਿਹਰੇ ਉਦਾਸ ਮੇਰੇ ਨਾਲ ਲੱਗਦੇ ਨੇ। 

-✍️ਅਮਨ #CityEvening
a866ce6fcf878b9c309c6b84b1d42ed3

Amandeep Singh

ਕਿਉਂ ਉਹ ਤੋੜ ਯਾਰਾਨੇ ਗਏ
ਕਿਉਂ ਕਰ ਬੇਗਾਨੇ ਗਏ 
ਅਸੀਂ ਯਕੀਨ ਕਰਦੇ ਰਹੇ 
ਉਹ ਲਾ ਬਹਾਨੇ ਗਏ
ਜਿੰਨੂ ਅਸੀਂ ਆਪਣਾ ਸਮਝ ਬੈਠੇ 
ਉਹ ਮਾਰ ਕੇ ਤਾਹਨੇ ਗਏ 
-✍️ਅਮਨ #flowers
a866ce6fcf878b9c309c6b84b1d42ed3

Amandeep Singh

ਮਾਲਕ ਨੇ ਲਿਖਣ ਦਾ ਹੁਨਰ ਬਖਸ਼ਿਆ, ਮੈਂ ਕਦੇ ਹਵਾ ਨੀ ਕਰੀ
ਨਾ ਹੀ ਕਦੇ ਕਿਸੇ ਦੀ ਆਕੜ ਝੱਲੀ ਮੈਂ
ਨਾ ਹੀ ਗੱਲ ਮੈਂ ਜਰੀ😎। 
#shayaraman #InspireThroughWriting
a866ce6fcf878b9c309c6b84b1d42ed3

Amandeep Singh

ਰੰਗ ਗੋਰਾਂ ਚਿੱਟੀ ਦੁੱਧ ਵਰਗੀ
ਅੰਬਰਾਂ ਤੋਂ ਆਈ ਲੱਗਦੀ ਐ
ਉਹ ਕੋਹ ਕਾਫ਼ ਦੀਆਂ ਪਰੀਆਂ ਜੇਹੀ
ਰੱਬ ਰੀਝਾਂ ਨਾਲ ਬਣਾਈ ਲਗਦੀ ਐ #InspireThroughWriting
a866ce6fcf878b9c309c6b84b1d42ed3

Amandeep Singh

ਪਰੀਆਂ ਵਰਗੀ ਮੂਰਤ ਓਹਦੀ
ਕੋਈ ਸੂਰਤ ਬਣਾਈ ਰੱਬ ਦੀ ਏ
ਸਿੰਪਲ ਸੂਟਾਂ ਵਿੱਚ ਜੱਚਦੀ ਉਹ
ਤੇ ਸਾਦਗੀ ਓਹਦੇ ਤੇ ਫੱਬਦੀ ਏ #InspireThroughWriting
loader
Home
Explore
Events
Notification
Profile