Nojoto: Largest Storytelling Platform
veerpalsiddhu6980
  • 2.0KStories
  • 1.0KFollowers
  • 28.5KLove
    4.7LacViews

veer siddhu

ਕੁਝ ਫ਼ਿਕਰ ਇਦਾਂ ਦੇ ਹੁੰਦੇ ਨੇ, ਜਿੰਨਾ ਦਾ ਜ਼ਿਕਰ ਕਿਸੇ ਕੋਲ ਵੀ ਨਹੀਂ ਕੀਤਾ ਜਾਂਦਾ।।। ਸਿੱਧੂ

  • Popular
  • Latest
  • Repost
  • Video
c20515d5261375359d3647f5180f5770

veer siddhu

ਜਿੱਥੇ ਚੁੱਪ ਨਾਲ ਸਰਦਾ ਹੋਵੇ 
ਉੱਥੇ ਸ਼ਬਦਾਂ ਦਾ ਸ਼ੋਰ ਮਚਾ ਕੇ ਕੀ ਕਰਨੈ
ਮੁਹੱਬਤ ਵਰਗੀ ਗੱਲ ਤਾਂ
ਹੂੰ ਨਾਲ ਵੀ ਸਮਝ ਆ ਹੀ ਜਾਂਦੀ ਹੈ...
ਵੀਰਪਾਲ ਸਿੱਧੂ ਮੌੜ

©veer siddhu
  kmli siddhu..

kmli siddhu.. #ਸਸਪੈਂਸ

c20515d5261375359d3647f5180f5770

veer siddhu

White ਐਸਕੀਮੋਜ਼ ਇੱਕ ਨਿਯਮ ਨੂੰ ਮੰਨਦੇ ਨੇ ਜੇ ਉਹ ਨਿਯਮ ਨੂੰ ਸਾਰੀ ਦੁਨੀਆਂ ਮੰਨ ਲਵੇ ਤਾਂ ਸਾਰੀ ਦੁਨੀਆਂ ਵਿੱਚ ਸ਼ਾਂਤੀ 'ਤੇ ਆਨੰਦ ਅਨੁਭਵ ਹੋ ਸਕਦਾ। ਉਹ ਹਰ ਸਾਲ ਦੀ ਪਹਿਲੀ ਤਰੀਖ ਨੂੰ ਆਪਣੇ ਸਾਰੇ ਘਰ ਦਾ ਸਾਰਾ ਸਮਾਨ ਵੰਡ ਦਿੰਦੇ ਨੇ। ਫਿਰ ਇੱਕ ਸਾਲ ਲਈ ਹੀ ਸਮਾਨ ਇੱਕਠਾ ਕਰਦੇ ਨੇ। ਐਸਕੀਮੋ ਦਾ ਨਿੱਕੇ ਤੋਂ ਨਿੱਕੇ ਘਰ ਵੀ ਸਾਫ਼ ਸੁਥਰਾ ਹੁੰਦਾ ਹੈ ਕਿਉਂਕਿ ਉਹ ਫ਼ਾਲਤੂ ਕੁਝ ਵੀ ਇੱਕਠਾ ਨਹੀਂ ਕਰਦੇ। ਜੇ ਅਸੀਂ ਵੀ ਸੋਚਦੇ ਹੁੰਦੇ ਕਿ ਪਹਿਲੀ ਤਰੀਖ਼ ਨੂੰ ਸਭ ਵੰਡ ਦੇਣਾ ਹੈ ਤਾਂ ਅਸੀਂ ਵੀ ਕਿੰਨਾ ਕੁਝ ਫਾਲਤੂ ਨਾ ਲਿਆਉਂਦੇ ਜੋ ਅਸੀਂ ਬਜ਼ਾਰ ਜਾਂਦੇ ਆਉਂਦੇ ਉਂਝ ਹੀ ਇੱਕਠਾ ਕੀਤਾ ਹੋਇਆ ਹੈ। ਫਿਰ ਸਾਡੇ ਹਿੱਸੇ ਵੀ ਉਹ ਸ਼ਾਂਤੀ ਹੁੰਦੀ ਜਿਸ ਨੂੰ ਅਸੀਂ ਫਾਲਤੂ ਚੀਜ਼ਾਂ ਖ਼ਰੀਦਦੇ ਹੋਏ ਗੁਆਇਆ ਹੋਇਆ ਹੈ। ਖ਼ੈਰ ਪਰਮਾਤਮਾ। ਵੀਰਪਾਲ ਸਿੱਧੂ ਮੌੜ

©veer siddhu
  kmli siddhu..

kmli siddhu.. #ਸਸਪੈਂਸ

c20515d5261375359d3647f5180f5770

veer siddhu

White ਕੋਈ ਸਫ਼ਰ ਇਦਾਂ ਦਾ ਨਹੀਂ ਹੁੰਦਾ 
ਜਿਹੜਾ ਤੈਅ ਨਹੀਂ ਕੀਤਾ ਜਾ ਸਕਦਾ ਹੁੰਦਾ। 
ਪਰਮਾਤਮਾ
ਵੀਰਪਾਲ ਸਿੱਧੂ ਮੌੜ

©veer siddhu
  kmli Sidhu..
c20515d5261375359d3647f5180f5770

veer siddhu

ਕੁਝ ਰਿਸ਼ਤਿਆਂ ਲਈ ਸਾਨੂੰ ਇੰਨਾ ਸਬਰ ਪੀਣਾ ਪੈਂਦੈ
ਕਿ ਸਬਰ ਸਬਰ ਪੀਂਦੇ ਪੀਂਦੇ ਅਸੀਂ ਪੱਥਰ ਹੋ ਜਾਂਦੇ ਹਾਂ।
ਵੀਰਪਾਲ ਸਿੱਧੂ ਮੌੜ

©veer siddhu
  kmli siddhu..

kmli siddhu.. #ਸਸਪੈਂਸ

c20515d5261375359d3647f5180f5770

veer siddhu

White ਠੰਡ ਜ਼ਿਆਦਾ ਹੋਵੇ 
ਥੋੜਾ ਤਾਂ ਨਿੱਘ ਚਾਹੀਦਾ ਹੁੰਦੈ

ਪਰ ਅੱਜ ਕੱਲ੍ਹ ਰਿਸ਼ਤਿਆਂ 'ਚ ਨਿੱਘ ਹੈ ਕਿੱਥੇ....?
ਵੀਰਪਾਲ ਸਿੱਧੂ ਮੌੜ

©veer siddhu
  kmli siddhu...

kmli siddhu... #ਸਸਪੈਂਸ

c20515d5261375359d3647f5180f5770

veer siddhu

White ਧਰਤੀ 'ਤੇ ਨੱਬੇ ਫੀਸਦੀ ਲੋਕ ਤਾਂ ਇਸ ਕਰਕੇ ਹੀ ਦੁੱਖੀ ਨੇ  
ਕਿਉਂਕਿ ਉਹ ਉਸ ਚੀਜ਼ ਨੂੰ ਕਬੂਲ ਨਹੀਂ ਕਰਦੇ ਜੋ ਉਹਨਾਂ ਕੋਲ ਹੈ।
ਵੀਰਪਾਲ ਸਿੱਧੂ ਮੌੜ

©veer siddhu
  kmli siddhu...

kmli siddhu... #ਸਸਪੈਂਸ

c20515d5261375359d3647f5180f5770

veer siddhu

ਹੁਣ ਦਿਲ ਇੱਕੋ ਪਲ 'ਚ ਬਹੁਤ ਕੁਝ ਕਬੂਲ ਕਰ ਲੈਂਦੈ
ਸ਼ਾਇਦ ਹੁਣ ਇਸ ਦਾ ਸਹਿਣਸ਼ੀਲਤਾ ਨਾਲ ਨਿਕਾਹ ਹੋ ਗਿਐ,,,
ਖ਼ੈਰ ਪਰਮਾਤਮਾ ਦਾ ਸ਼ੁਕਰ।
ਵੀਰਪਾਲ ਸਿੱਧੂ ਮੌੜ

©veer siddhu
  kmli Sidhu..
c20515d5261375359d3647f5180f5770

veer siddhu

ਸੁਣਿਐ ਇਹ ਕਿਸਾਨ ਵਿਚਾਰਾ ਹੁੰਦੈ
ਕਰਜ਼ੇ ਹੇਠ ਆਤਮਾ ਹੱਤਿਆ ਕਰ ਲੈਂਦੈ
ਸਮਝ ਨਹੀਂ ਆਉਂਦੀ
ਇਹ ਧਰਤੀ ਦੀ ਹਿੱਕ ਕਿਸਾਨਾਂ ਦੇ ਕਿਹੜੇ ਕਰਜ਼ੇ ਹੇਠ ਹੈ 
ਜਿਸ ਕਾਰਨ ਇਹਦੀ ਹਿੱਕ ਦੇ ਜੀਵਾਂ ਦੀ ਹੱਤਿਆ ਕਿਸਾਨ ਕਰਦਾ ਹੈ।
ਵੀਰਪਾਲ ਸਿੱਧੂ ਮੌੜ

©veer siddhu
  kmli Sidhu..
c20515d5261375359d3647f5180f5770

veer siddhu

ਸੁਣਿਐ ਇਹ ਕਿਸਾਨ ਵਿਚਾਰਾ ਹੁੰਦੈ
 ਕਰਜ਼ੇ ਹੇਠ ਆਤਮਾ ਹੱਤਿਆ ਕਰ ਲੈਂਦੈ
ਸਾਰੀ ਧਰਤੀ ਨੂੰ ਖਾਣ ਲਈ ਦਿੰਦੈ,
ਸਮਝ ਨਹੀਂ ਆਉਂਦੀ
ਉਹ ਜੀਵ ਕਿਹੜੇ ਕਰਜ਼ੇ ਹੇਠ ਹੁੰਦੇ ਨੇ 
ਜਿੰਨਾ ਦੀ ਇਹ ਅੱਗ ਰਾਹੀਂ ਹੱਤਿਆ ਕਰ ਦਿੰਦਾ ਹੈ।
 ਵੀਰਪਾਲ ਸਿੱਧੂ ਮੌੜ

©veer siddhu
  siddhu
c20515d5261375359d3647f5180f5770

veer siddhu

ਇੱਕ ਉਮਰ 'ਚ ਜਾ ਕੇ ਲੋਕ ਤੁਹਾਡੇ ਨਾਲ ਰਿਸ਼ਤਾ ਨਹੀਂ,
ਸਗੋਂ ਜ਼ਰੂਰਤ ਮੁਤਾਬਿਕ ਸੰਬੰਧ ਰੱਖਣ ਲੱਗ ਜਾਂਦੇ ਨੇ। 
ਵੀਰਪਾਲ ਸਿੱਧੂ ਮੌੜ

©veer siddhu
  kmli Sidhu..
loader
Home
Explore
Events
Notification
Profile