Nojoto: Largest Storytelling Platform
nojotouser3619203441
  • 369Stories
  • 285Followers
  • 3.1KLove
    20.0KViews

jhalla

8556080049

https://ig.me/1LjBb4sdQbN3eJ7

  • Popular
  • Latest
  • Video
c8766eca0ae8309e0d4be2329d6f7008

jhalla

ਅਚਾਨਕ ਅੱਖ ਖੁੱਲੀ
ਇੱਕ ਮੱਠੀ ਜਿਹੀ ਛਣਕਾਰ ਸੁਣ ਕੇ 
ਇਹ ਕਮਬਖ਼ਤ ਝੁਮਕੇ ਵੀ
ਸ਼ਰਾਰਤ ਕਰਨ ਲੱਗ ਪਏ
ਝੱਲਾ✍️

©jhalla #ਝੁਮਕਾ........ ਝੱਲਾ✍️

#ਝੁਮਕਾ........ ਝੱਲਾ✍️ #Poetry

c8766eca0ae8309e0d4be2329d6f7008

jhalla

ਜਦੋਂ ਆਪਮੁਹਾਰੇ
ਹੱਥ ਜੁੜਨ ਲੱਗ ਜਾਣ
ਫਿਰ ਅਰਦਾਸਾਂ ਦਾ ਕਬੂਲ ਹੋਣਾ
ਲਾਜ਼ਮੀ ਹੋ ਜਾਂਦਾ ਹੈ
ਝੱਲਾ✍️

©jhalla ਅਰਦਾਸ

ਅਰਦਾਸ #Poetry

c8766eca0ae8309e0d4be2329d6f7008

jhalla

ਤੂੰ ਕਹਿਣੈ ਰੱਬ ਨੂੰ ਜਪਿਆ ਕਰ 
ਪਰ ਜਾਲਮ ਮਨ ਕਹਿੰਦੈ
ਇੱਕੋ ਨਾਮ ਨੂੰ ਰੋਜ ਰੋਜ ਰਟਣਾ 
ਤੇਰੀ ਕੋਈ ਚੰਗੀ ਗੱਲ ਨਹੀਂ 
ਝੱਲਾ✍️

©jhalla ਤੂੰ ਤੇ ਮਨ.....ਝੱਲਾ✍️

ਤੂੰ ਤੇ ਮਨ.....ਝੱਲਾ✍️ #Poetry

c8766eca0ae8309e0d4be2329d6f7008

jhalla

ਬਾਤਾਂ ਪਾਉਣ ਦਾ ਵੱਲ
ਹੁਣ ਆਇਆ ਏ ਮੈਨੂੰ
ਹੁਣ ਮੇਰੀ ਗੱਲ ਦਾ ਹੁੰਗਾਰਾ ਮੈਂ 
ਆਪ ਨਹੀਂ ਭਰਦਾ
ਝੱਲਾ✍️

©jhalla ਬਾਤ.......ਝੱਲਾ✍️

ਬਾਤ.......ਝੱਲਾ✍️ #Poetry

c8766eca0ae8309e0d4be2329d6f7008

jhalla

White ਛੱਡ ਦੁਨੀਆਂ ਦੇ ਕੰਮ ਕਾਰ 
ਦੋ ਮਿੰਟ ਮੇਰੇ ਕੋਲ ਵੀ
ਬਹਿ ਜਾਇਆ ਕਰ
ਬੜਾ ਅਜੀਬ ਲਗਦੈ 
ਜਦੋਂ ਕੋਈ ਕੋਲ ਹੋ ਕੇ ਵੀ
ਕੋਲ ਨਾ ਹੋਵੇ
ਝੱਲਾ✍️

©jhalla ਗੈਰ ਹਾਜ਼ਰ....ਝੱਲਾ✍️#Romantic

ਗੈਰ ਹਾਜ਼ਰ....ਝੱਲਾ✍️Romantic #Poetry

c8766eca0ae8309e0d4be2329d6f7008

jhalla

White ਛੱਡ ਦੁਨੀਆਂ ਦੇ ਕੰਮ ਕਾਰ 
ਦੋ ਮਿੰਟ ਮੇਰੇ ਕੋਲ ਵੀ 
ਬਹਿ ਜਾਇਆ ਕਰ 
ਬੜਾ ਅਜੀਬ ਲਗਦੈ
ਜਦੋਂ ਕੋਈ ਕੋਲ ਹੋ ਕੇ ਵੀ
ਕੋਲ ਨਾ ਹੋਵੇ
ਝੱਲਾ✍️

©jhalla
  ਗੈਰ ਹਾਜ਼ਰ

ਗੈਰ ਹਾਜ਼ਰ #Poetry

c8766eca0ae8309e0d4be2329d6f7008

jhalla

ਬੜਾ ਸਬਰ ਐ
ਮੇਰੇ ਵਿੱਚ 
ਤੈਨੂੰ ਤਾਂ ਪਤਾ ਹੀਹੈ
ਤੂੰ ਤਾਂ ਪਰਖ ਹੀ ਰਹੀ ਐਂ 
ਝੱਲਾ

©jhalla ਸਬਰ

ਸਬਰ #Poetry

c8766eca0ae8309e0d4be2329d6f7008

jhalla

ਤੂੰ ਲੱਗ ਤਾਂ ਸਹੀ
ਮੇਰੇ ਮੱਥੇ ਸਵੇਰੇ ਸਵੇਰੇ
ਮੈਂ ਵੀ ਕਦੇ ਕਹਾਂ
ਕਿ ਮੇਰਾ ਅੱਜ ਦਾ ਦਿਨ
ਬਹੁਤ ਚੰਗਾ ਰਿਹਾ
ਝੱਲਾ✍️

©jhalla ਮੱਥੇ ਲੱਗ........ਝੱਲਾ✍️

ਮੱਥੇ ਲੱਗ........ਝੱਲਾ✍️ #Poetry

c8766eca0ae8309e0d4be2329d6f7008

jhalla

Red sands and spectacular sandstone rock formations ਮੈਂ ਤੇ ਓਹ ਇਕੱਠੇ ਬੈਠੇ 
ਤੈਨੂੰ ਪਤੈ
ਖੌਰੇ ਕਿੰਨੀਆਂ ਕੂ ਮਾਵਾਂ ਸਾਡੇ ਵੱਲ
ਦੇਖ ਕੇ ਆਪਣੇ ਅਰਮਾਨ ਪੂਰੇ ਕਰਨ ਦੀ ਚਾਹ ਚ
ਰੱਬ ਨੂੰ ਰੱਜ ਰੱਜ ਕੇ ਲਾਹਨਤਾਂ ਪਾ ਰਹੀਆਂ ਨੇ
ਤੂੰ ਭਾਵੇਂ ਨਹੀਂ ਦੇਖਿਆ
ਪਰ ਮੈਂ ਤਾਂ ਦੇਖ ਹੀ ਲਿਆ ਨਾ
ਦੇਖਿਆ ਓਹ ਇੱਕ ਮਾਂ ਨੂੰ
ਜਿਸਦਾ ਪੁੱਤ ਕਿਸੇ ਘਟਨਾ ਕਰਕੇ
ਮੰਜੇ ਤੇ ਪੈ ਗਿਆ
ਅੱਜ ਜੇ ਅਜਿਹਾ ਨਾ ਹੁੰਦਾ
ਤਾਂ ਓਹਨਾਂ ਦੇ ਘਰ ਦੇ ਵੇਹੜੇ ਚ
ਅੱਜ ਪੰਜੇਬਾਂ ਦੀ ਖਣ ਖਣ ਸੁਣਨ ਨੂੰ ਮਿਲਣੀ ਸੀ
ਚਲ ਇਹ ਵੀ ਛੱਡ
ਓਹ ਦੂਸਰੀ ਮਾਂ ਦੇਖ
ਜੌ ਕੁੱਖੋਂ ਧੀਆਂ ਨਾਲ ਭਰੀ 
ਸਾਡੇ ਵੱਲ ਦੇਖ ਆਪਣੇ ਚਾਅ
ਪੂਰ ਰਹੀ ਐ
ਤੈਨੂੰ ਪਤੈ
ਛੇ ਧੀਆਂ ਦਾ ਹੋਣਾ
ਤੇ ਇੱਕ ਵੀ ਵੀਰ ਨਾ ਹੋਣਾ
ਦਿਲ ਨੂੰ ਵਰੁੰਧ ਕੇ ਰੱਖ ਦੇਣ ਵਾਲੀ ਗੱਲ ਹੋਈ
ਮੈਨੂੰ ਨਿ ਪਤਾ
ਕਿ ਰੱਬ ਹੈ ਜਾਂ ਨਹੀਂ
ਪਰ ਜੇ ਹੈ ਤਾਂ 
ਇਹ ਓਹਦੀ ਕੋਈ ਵਾਲੀ ਚੰਗੀ ਗੱਲ ਨਹੀਂ
ਝੱਲਾ ✍️

©jhalla ਚੰਗੀ ਗੱਲ ਨਹੀਂ......ਝੱਲਾ✍️

ਚੰਗੀ ਗੱਲ ਨਹੀਂ......ਝੱਲਾ✍️ #Poetry

c8766eca0ae8309e0d4be2329d6f7008

jhalla

ਕਲਮ v/s ਤੂੰ
 
ਇਹ ਇਸ਼ਕ ਵੀ 
ਬੜੀ ਬਕਮਾਲ ਚੀਜ਼ ਹੈ
ਕਦੇ ਤੇਰੇ ਨਾਲ ਤੇ ਕਦੇ ਓਹਦੇ ਨਾਲ
ਉਂ ਭਾਵੇਂ ਹੱਕ ਜਿਹਾ ਨਾ ਹੀ ਜਿਤਾਵੇ
ਪਰ ਉਹਦੀ ਹਰ ਇੱਕ ਅਦਾ ਤੋ ਪਤਾ ਲਗਦੈ
ਕਿ ਭਾਵੇਂ ਥੋੜੀ ਜਿਹੀ ਹੀ ਸਹੀ
ਪਰ ਤੇਰੇ ਕੋਲ ਬੈਠਣ ਤੇ 
ਓਹਦੀ ਥੋੜੀ ਜਿਹੀ ਉਦਾਸੀ
 ਬਹੁਤ ਕੁਝ ਜਾਹਿਰ ਕਰ ਦਿੰਦੀ ਐ 
ਓਹਦੀ ਮੱਥੇ ਤੇ ਪਈ ਥੋੜੀ ਜਿਹੀ ਸਿਕਨ
ਬਹੁਤ ਕੁਝ ਬਿਆਨ ਕਰ ਜਾਂਦੀ ਐ
ਚੱਲ ਕੋਈ ਨੀ ਸਮਝਾ ਲਵਾਂਗੇ
ਓਹਨੂੰ ਵੀ ਆਪਣੇ ਵਰਗੀ ਬਣਾ ਲਵਾਂਗੇ
ਝੱਲਾ✍️

©jhalla ਕਲ਼ਮ v/s ਤੂੰ......ਝੱਲਾ✍️

ਕਲ਼ਮ v/s ਤੂੰ......ਝੱਲਾ✍️ #Poetry

loader
Home
Explore
Events
Notification
Profile