Nojoto: Largest Storytelling Platform
iqbalkaur1133
  • 16Stories
  • 17Followers
  • 187Love
    625Views

ਇਕਬਾਲ ਢੰਡਾ

suffism

  • Popular
  • Latest
  • Video
c9972129e70804441849dc13af5dbed6

ਇਕਬਾਲ ਢੰਡਾ


ਆਦਤ‌ ਤੋਂ ਮਜ਼ਬੂਰ ਬੁਲਾ ਲੈਂਦਾ ਹਾਂ
ਗੱਲ ਨਾ‌ ਆਉਂਦੀਆਂ ਵੀ ਗੱਲ ਬਣਾ ਲੈਂਦਾ ਹਾਂ
ਪਤਾ ਜਦ ਇਹ ਵੀ ਕੇ ਉਹਨੇ ਰੁਲਾਣਾ ਆ
ਕਿਉਂ ਕਮਲਾ ਮੈਂ ਫਿਰ ਵੀ ਉਹਨੂੰ ਚਾਹੁਣਾ ਆ
ਉਹਦੇ ਵਾਅਦੇ ਨੇ ਹਵਾ 'ਚ ਪੱਲਟ ਗਏ
ਮੈਂ ਫਿਰ ਵੀ ਕਿਉਂ ਆਪਣੇ ਕੋਲ ਪੁਗਾਉਣਾ ਹਾਂ
ਮੰਨਿਆ ਕੇ ਨਹੀਂ ਮੇਲ ਹੋ ਸਕਦਾ ਅਸਾਡਾ 
ਉਹ ਨਾਲ ਤਾਂ ਹੈ ਕਹਿ ਭਰੋਸਾ ਦਿਲਾਉਂਣਾ ਹਾਂ
ਝੂਠਾ ਹੀ ਸਹੀਂ ਚੱਲ ਮੂੰਹ ਤੇ ਖੋਲੇ ਗਈ
ਨਾ ਹੀ ਸਹੀਂ ਚੱਲ ਕੁੱਝ ਮਾੜਾ ਤੇ ਬੋਲੇਗੀ 
ਉਹ ਤਕਰਾਰ ਭਰਿਆਂ ਅੱਖਾਂ ਘੂਰੀ ਵੱਟਦਿਆਂ ਨੇ 
ਅੱਖਾਂ ਕੁੱਝ ਹੋਰ ਤੇ ਗੱਲਾਂ ਕੁਝ ਹੋਰ ਦੱਸਦੀਆਂ ਨੇ
ਨਾ ਦੱਸਿਆ ਰਜ਼ਾ ਕੇ ਮਜ਼ਬੂਰੀ 
ਜੋ  ਸਾਡੇ ਤੋਂ ਕਰ ਹਰਖ ਰਹੀ
ਇਹ ਤਾਂ "ਇਕਬਾਲ " ਉਹੀ ਜਾਣੇ 
ਜੋ ਸਾਨੂੰ ਅੱਜ ਵੀ ਕਿਉਂ ਪਰਖ  ਰਹੀ ।

©ਇਕਬਾਲ ਢੰਡਾ
  A fear of loosing

A fear of loosing #ਸ਼ਾਇਰੀ

c9972129e70804441849dc13af5dbed6

ਇਕਬਾਲ ਢੰਡਾ

ਯਾਰ - ਯਾਰਾ ਨਾਲ ਮਿਲੇ 
   ਚੜੇ ਚਾਅ ਵੱਖਰਾ
   ਯਾਰ -ਯਾਰਾ ਨਾਲ ਚੱਲੇ ਜਦ
       ਮਹਿਫਲਾਂ ਦਾ ਹੁੰਦਾ ਤਦ ਰਾਹ ਅੱਥਰਾ
       ਹਾਸੇ ਠੱਠੇ ਖੂਬ ਹਸੌਂਦੀਆ ਨੇ
       ਯਾਦਾਂ ਕਦੇ ਹਸੌਂਦੀਆ ਕਦੇ ਰਵੋਂਦੀਆ ਨੇ
       ਯਾਰਾ ਜੀਣ ਤੇ ਜੀ ਭਰ ਜਿਉਣ ਦਾ ਖਿਆਲ ਵੱਖਰਾ... ਯਾਰ -ਯਾਰਾ ਨਾਲ ਮਿਲੇ ਚੜੇ ਚਾਅ ਵੱਖਰਾ
       
       ਉਹ ਯਾਦਾ'ਚ ਸ਼ਰਾਰਤਾ
       ਉਹ ਅੱਖਾਂ ਨਾਲ ਬੁਝਾਰਤਾਂ
       ਲੜ੍ਹ ਤੇ ਮੁੜ੍ਹ ਹੱਸ ਗੱਲ ਨਾਲ ਲਾਉਣਾ
       ਗੱਲ ਗੱਲ ਤੇ ਸਲਾਹਾਂ 
           ਕਰਦੇ ਸੀ "ਇਕਬਾਲ "ਉੱਚਾ ਨੱਖਰਾ
     ਯਾਰ -ਯਾਰਾ ਨਾਲ ਮਿਲੇ ਚੜ੍ਹੇ ਚਾਅ ਵੱਖਰਾ।

©ਇਕਬਾਲ ਢੰਡਾ
  #Friendship strong bonding
c9972129e70804441849dc13af5dbed6

ਇਕਬਾਲ ਢੰਡਾ

ਇੱਕ ਗੱਲ ਆਖਾ... ਤੈਨੂੰ ਤੱਕਾ ਮੈਂ
 ਤੈਨੂੰ ਖ਼ੁਦ ਨਾਲ ਮਿਲਣੇ ਦਾ ਢੰਗ ਦੱਸਾ ਮੈਂ
 ਦਿਲ ਦਰਿਆ ਛੇਤੀ ਨਹੀਂ ਭਰਦਾ
 ਇਸ ਬਹਾਨੇ ਤੈਨੂੰ ਲਗਾਤਾਰ ਤੱਕਾ ਮੈਂ।

ਇੱਕ ਕੱਪ‌ ਚਾਹ , ਕੁੱਝ'ਕ ਗੱਲਾਂ
ਵਾਂਗ ਸ਼ੁਦਾਈਆਂ ਖਿੜ ਹੱਸਾਂ ਮੈਂ 
ਤੂੰ ਕਹੇਂ ਤੇ ਮੈਂ ਨੀਵੀਂ ਨਾ ਚੁੱਕਾ
ਤੈਨੂੰ ਫਿਰ ਛੇੜ ਕੇ ਨੱਸਾ ਮੈਂ
ਇਸ ਬਹਾਨੇ ਤੈਨੂੰ ਲਗਾਤਾਰ ਤੱਕਾ ਮੈਂ।


ਡੂੰਘੇ ਜ਼ਜ਼ਬਾਤ ਅੱਖਰਾਂ 'ਚ ਨਹੀਂ ਬੋਲਣੇ
ਤੈਨੂੰ ਕਹੇ "ਇਕਬਾਲ" ...
ਅੱਖਾਂ 'ਚ ਅੱਖਾਂ ਰਾਹੀਂ ਕੁੱਝ ਦੱਸਾਂ ਮੈਂ
ਇੱਕ ਗੱਲ ਆਖਾ... ਤੈਨੂੰ ਤੱਕਾ ਮੈਂ।

©ਇਕਬਾਲ ਢੰਡਾ
  #chai
c9972129e70804441849dc13af5dbed6

ਇਕਬਾਲ ਢੰਡਾ

ਸੇਕ ਉਨ੍ਹਾਂ ਅੱਗ ਦਾ‌ ਨਹੀਂ ਲੱਗਦਾ
ਜਿਨ੍ਹਾਂ ਤੇਰੇ ਵਿਛੜਣ ਦਾ ਲੱਗਦਾ।

©ਇਕਬਾਲ ਢੰਡਾ
  Purity

Purity #ਡਰ

c9972129e70804441849dc13af5dbed6

ਇਕਬਾਲ ਢੰਡਾ

ਮੈਂ ਤੈਨੂੰ ਹਵਾਵਾਂ ਚੋ ਹੀ ਲੱਭ ਲੈਣੀ ਆ
ਜ਼ਮਾਨਾ ਤਾਂ ਨਜ਼ਰਾਂ ਉਠੋਣ ' ਚ ਹੀ ਦੋਸ਼ੀ ਕਰਾਰ ਦੇ ਦਿੰਦਾ।

©ਇਕਬਾਲ ਢੰਡਾ
  ikrar
c9972129e70804441849dc13af5dbed6

ਇਕਬਾਲ ਢੰਡਾ

ਦਰਦ ਦੇਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ
ਕਿਸੇ ਨੂੰ ਰਵੋਣ ਲਈ ਬਹੁਤ ਕਰੀਬ ਜਾਣਾ ਪੈਂਦਾ।

©ਇਕਬਾਲ ਢੰਡਾ pain

pain #ਡਰ

c9972129e70804441849dc13af5dbed6

ਇਕਬਾਲ ਢੰਡਾ

ਚੁੱਪ ਰਹਿਣ ਦੀ ਆਦਤ ਪਾ ਲਵੋ ਤਾਂ ਚੰਗਾ
ਵੇਫਜੂਲ ਹੀ ਸਮਝਦੇ ਲੋਕ ਬਹੁਤਾ ਬੋਲਣਾ ਵੀ।

©ਇਕਬਾਲ ਢੰਡਾ #chai
c9972129e70804441849dc13af5dbed6

ਇਕਬਾਲ ਢੰਡਾ

ਲੋਕ ਕਹਿੰਦੇ.. ਉਸ ਦਰ ਤੇ ਭੀੜ ਬਹੁਤ ਹੈ
ਮੈਂ ਕਿਹਾ ਕੋਈ ਨਹੀਂ ਅਜ਼ਮਾ ਕੇ ਤਾਂ ਦੇਖੋ

ਜਿੱਤ ਹਾਰ ਤਾਂ ਬਾਅਦ ਦੀਆਂ ਗੱਲਾਂ
ਪਹਿਲਾਂ ਸਿਰ - ਧੜ ਦੀ ਬਾਜ਼ੀ ਲਾ ਕੇ ਤਾਂ ਦੇਖੋ।

©Iqbal kaur
  your one step

your one step #ਸ਼ਾਇਰੀ

c9972129e70804441849dc13af5dbed6

ਇਕਬਾਲ ਢੰਡਾ

ਗੁਲਾਬ ਦੀ ਖ਼ੁਸ਼ਬੋ ਵੀ ਖੋ ਸਕਦਾ ਭਲਾ‌ ਕੋਈ 
ਲੱਖਾਂ ਤੋੜਨ ਵਾਲੇ ਤੇਰੇ ਤੇ ਇਤਬਾਰ ਨਹੀਂ ਤੌੜ ਸਕੇ।

©Iqbal kaur
  infinity love 💕

infinity love 💕 #ਸ਼ਾਇਰੀ

c9972129e70804441849dc13af5dbed6

ਇਕਬਾਲ ਢੰਡਾ

ਟੁੱਟ ਜਾਂਦੇ ਤਾਰੇ ਖਵਾਬਾਂ ਦੇ ਟੁੱਟਦੀਆਂ ਹੌਂਸਲਿਆਂ ਨਾਲ
ਯਾਦ ਰੱਖੀਂ ਸੂਰਜ ਕਦੇ ਬੁਝਣ ਲਈ ਨਹੀਂ ਬਣਿਆ।

©Iqbal kaur 🎓🎓🎓

🎓🎓🎓 #ਸ਼ਾਇਰੀ

loader
Home
Explore
Events
Notification
Profile