Nojoto: Largest Storytelling Platform
gsmeetmeet9465
  • 17Stories
  • 8Followers
  • 106Love
    0Views

GS.MEET MEET

  • Popular
  • Latest
  • Video
ca9a34b45f7d40980bace7917ea7142d

GS.MEET MEET

* ਮੰਗ *       

ਕਿੰਨੇ ਹੀ ਪਰਿੰਦਿਆਂ ਦੇ 
ਆਲੵਣੇ ਉਜਾੜ
ਵਣਾਂ ਦੇ ਵਣ ਸਾੜ
ਓਹ ਦੂਧੀਆ, ਨੌਰੰਗੀ, ਅਸਮਾਨੀ
ਰੰਗਾਂ ਦੇ ਵਸਤਰਾਂ ਵਾਲੇ
ਸ਼ੀਸ਼ੇ ਦੇ ਮਹਿਲਾਂ 
ਅੰਦਰ ਰਹਿ ਕੇ ਜਿਉਣ ਦੇ ਲਈ
ਅੱਜ ਆਕਸੀਜਨ ਦੀ 
ਮੰਗ ਕਰਦੇ ਹਨ।

              ਗੁਰਪ੍ਰੀਤ ਸਿੰਘ ਮੀਤ।

©GS.MEET MEET #rayofhope
ca9a34b45f7d40980bace7917ea7142d

GS.MEET MEET

याद रखना  

      * ਕਦਰ *

ਓਹਦੀਆਂ ਅੱਖਾਂ "ਚੋਂ" 
ਹੰਝੂ ਪੂੰਝਦਾ  
ਓਹ ਆਪਣੇ ਅੱਥਰੂਆਂ ਨੂੰ 
ਨਾਲ਼ ਲੈ ਤੁਰਿਆ
ਜਦ ਉਸਨੇ ਸੁਣਿਆ ਕਿ
ਮੇਰੇ ਖੂਨ ਨਾਲੋਂ ਵੱਧ ਕੇ
ਮੇਰੇ ਲਈ ਕੋਈ ਹੋਰ ਨੀ
ਹੋ ਸਕਦਾ।

         ਗੁਰਪ੍ਰੀਤ ਸਿੰਘ ਮੀਤ

©GS.MEET MEET #PoetInYou
ca9a34b45f7d40980bace7917ea7142d

GS.MEET MEET

      * ਆਸ *

ਜੋਰ ਨਾਲ਼ ਵਰਦੇ ਮੀਂਹ
ਤੇ ਕੜਕਦੀ ਬਿਜਲੀ "ਚ"
ਇੱਟਾਂ-ਰੋੜਿਆਂ ਨਾਲ਼ ਦੱਬੀਆਂ 
ਗੁੱਠਾਂ ਨੂੰ ਸੂਤ ਕਰਦੀ
ਉਹ ਵਕਤ ਮਾਰੀ
ਸਿਰ ਛੁਪਾਣ ਜੋਗੀ ਝੁੱਗੀ ਵਿੱਚ
ਬੱਚਿਆਂ ਨੂੰ ਕੁੱਛੜ ਲੈ
ਬਾਹਰ ਖੁਰਦੇ ਚੁੱਲ੍ਹੇ ਨੂੰ ਵੇਖ
ਬਚਣ ਦੀ ਆਸ ਨਾਲ਼
ਢਿੱਡ ਨੂੰ ਗੰਢ ਦੇ ਭੁੱਖਣ-ਭਾਣੀ ਨੂੰ 
ਦਿਨ ਚੜ੍ਹ ਗਿਆ ਤੇ
ਭੁੱਖ ਮਿਟਾਉਣ ਲਈ 
ਅਧਸੁੱਤੇ ਬਾਲ ਫੇਰ ਦੁਬਾਰਾ
ਛਾਤੀ ਨੂੰ ਚੁੰਡਣ ਲੱਗ ਪਏ।

              ਗੁਰਪ੍ਰੀਤ ਸਿੰਘ ਮੀਤ।

©GS.MEET MEET

ca9a34b45f7d40980bace7917ea7142d

GS.MEET MEET

* ਆਸ *

ਜੋਰ ਨਾਲ ਵਰਦੇ ਮੀਂਹ
ਤੇ ਕੜਕਦੀ ਬਿਜਲੀ "ਚ"
ਇੱਟਾਂ-ਟੋਰਡਿਆਂ ਨਾਲ਼ ਦੱਬੀਆਂ
ਗੁੱਠਾਂ ਨੂੰ ਸੂਤ ਕਰਦੀ
ਓਹ ਵਕਤ ਮਾਰੀ
ਸਿਰ ਛੁਪਾਣ ਜੋਗੀ ਝੁੱਗੀ ਵਿੱਚ
ਬੱਚਿਆਂ ਨੂੰ ਕੁੱਛੜ ਲੈ
ਬਾਹਰ ਖੁਰਦੇ ਚੁੱਲ੍ਹੇ ਨੂੰ ਵੇਖ
ਬਚਣ ਦੀ ਆਸ ਨਾਲ
ਢਿੱਡ ਨੂੰ ਗੰਢ ਦੇ ਭੁੱਖਣ-ਭਾਣੀ ਨੂੰ
ਦਿਨ ਚੜ੍ਹ ਜਾਂਦਾ ਤੇ
 ਭੁੱਖ ਮਿਟਾਉਣ ਲਈ
ਬਾਲ ਛਾਤੀ ਨੂੰ ਫੇਰ ਦੁਬਾਰਾ
ਚੁੰਡਣ ਲੱਗ ਪੈਂਦੇ।

                     ਗੁਰਪ੍ਰੀਤ ਸਿੰਘ ਮੀਤ।

©GS.MEET MEET

ca9a34b45f7d40980bace7917ea7142d

GS.MEET MEET

* ਗ਼ਜ਼ਲ *

ਮੈਂਨੂੰ ਵੀ ਤਾਂ ਦੱਸ ਕੋਈ ਨੁਕਤਾ ਕਿ ਦਿਲ ਪੱਥਰ ਹੋਜੇ।
 ਨਾ ਅਸਰ ਹੋਵੇ ਕਿਸੇ ਵੀ ਸ਼ੈਅ ਦਾ ਬਸ  ਫੱਕਰ ਹੋਜੇ।

ਯਾਰਾ ਭਰ- ਭਰ ਦਵੇ ਕਟੋਰੇ  ਭਾਂਵੇ ਕੋਈ ਕੁੜੱਤਣ ਦੇ,
ਤਾਂ ਵੀ ਲਫ਼ਜ਼-ਲਫ਼ਜ਼ ਮੇਰਾ ਓਹਦੇ ਲਈ ਸ਼ੱਕਰ ਹੋਜੇ।

ਨਾ ਹੀ ਉੱਗੇ ਮੇਰੇ ਅੰਦਰ ਸਪਨਾ ਕੋਈ ਨਵਾਂ ਪੁਰਾਣਾ,
ਜ਼ਿਹਨ ਦੀ ਧਰਤ  ਮੇਰੀ ਕੱਲਰ ਵਰਗੀ ਸੱਥਰ ਹੋਜੇ।

ਗਿਲੇ - ਸ਼ਿਕਵਿਆਂ ਦੀ ਪੰਡ  ਲਾਹ ਆਪੋ - ਆਪਣੀ,
ਮਿਲੀਏ ਫੇਰ  ਦੁਬਾਰਾ ਐਦਾਂ  ਦੀ ਕੋਈ  ਟੱਕਰ ਹੋਜੇ।

ਵਕਤ  ਮਾਰਿਆਂ ਨੂੰ ਨਾ ਤੜਫਾਵੀਂ ਐਨਾ ਐ ਜ਼ਾਲਮ,
ਕਿ  ਹੁੰਦੇ - ਹੁੰਦੇ  ਕੱਠੇ ਸਾਰੇ ਭੂੰਡਾਂ ਵਾਲੀ ਖੱਖਰ ਹੋਜੇ।

ਦੁੱਖਦੀ ਰਗ ਤੇ ਪੋਲਾ ਹੱਥ ਵੀ ਧਰਿਆ ਕਰ ਤੂੰ ਮੀਤ,
ਖਿਆਲਾਂ  ਦੇ ਵਿੱਚ ਕਿਧਰੇ ਤੇਰੇ ਸੋਚ-2 ਕੱਕਰ ਹੋਜੇ।

                              ਗੁਰਪ੍ਰੀਤਸਿੰਘ ਮੀਤ।

©GS.MEET MEET #vacation
ca9a34b45f7d40980bace7917ea7142d

GS.MEET MEET

* ਗ਼ਜ਼ਲ *

ਉਹ ਚੰਗਾ ਕਰ ਕੇ ਗਿਆ  ਬੜਾ ਚੰਗਾ ਹੋ ਗਿਆ।
ਸੱਚ  ਦੀ ਪਰਤ  ਚਾੜਿਆ ਝੂਠ  ਨੰਗਾ  ਹੋ ਗਿਆ।

 ਕੈਸਾ  ਪਾਠ ਤੂੰ  ਪੜ੍ਹਾਇਆ ਅਕਲ ਦੇ ਕੱਚਿਆਂ ਨੂੰ,
ਦੁੱਧ ਜਿਹਾ ਚਿੱਟਾ ਚੋਂਕ ਰੰਗ - ਬਰੰਗਾ ਹੋ ਗਿਆ।

ਹੁਣ ਵੀ ਕਦਰ  ਨਾ ਹੋਈ, ਜਾ ਫਿਰ ਹੋਰ ਨੀ ਹੋਣੀ,
ਬੋਲ  ਸੁਣਕੇ ਮੂੰਹੋਂ  ਓਹਦੇ ਓਹੋ ਲਫੰਗਾ ਹੋ ਗਿਆ।

ਚੜ੍ਹ  ਸਟੇਜੇ  ਅਹਿੰਸਾ ਦਾ ਜੋ ਪਾਠ ਪੜ੍ਹਾਉਂਦਾ ਸੀ,
ਉਸੇ ਦੇ  ਕਰਕੇ ਸੁਣਿਆ  ਰਾਤੀਂ ਦੰਗਾ ਹੋ ਗਿਆ।

ਏਸੀ ਨਿਗਾਹ ਸਵੱਲੀ ਹੋਈ ਉਸ ਦਾਤੇ ਦੀ "ਮੀਤ",
ਪੈ  ਅਮਿ,ਤ ਬੂੰਦ  ਚਿੱਕੜ  ਵੀ ਗੰਗਾ  ਹੋ ਗਿਆ।

                                ਗੁਰਪ੍ਰੀਤ ਸਿੰਘ ਮੀਤ।

©GS.MEET MEET #freebird
ca9a34b45f7d40980bace7917ea7142d

GS.MEET MEET

* ਬਦਲਾਬ *

ਮੈਂਨੂੰ ਮਾਫ ਕਰਨਾ
ਮੈਂ ਚੰਦ ਛਿੱਲੜਾਂ ਖਾਤਰ 
ਨਹੀਂ ਵਿਕਾਂਗਾ ਤੇ ਨਾ ਹੀ
 ਸਿਉਂਕ ਲੱਗੀ ਰਾਜਨੀਤੀ ਦੀ
ਕੁਰਸੀ ਲਈ ਦੂਣਾ-ਚੌਣਾ ਘੁਣ
ਦਾ ਕੰਮ ਕਰਾਂਗਾ ਸਗੋਂ 
ਆਪਣੇ ਨਾਲ ਹੀ ਘੁਣ ਲੱਗੇ
ਪ੍ਰਬੰਧ ਦਾ ਖਾਤਮਾ ਕਰਕੇ
ਆਉਣ ਵਾਲੀ ਨਸਲ ਲਈ
ਸੁਚੱਜੇ ਪ੍ਰਬੰਧ ਨੂੰ ਉਲੀਕਣ 
ਵਾਲੀ ਪੈੜ ਬਣਨ
ਦੀ ਕੋਸ਼ਿਸ਼ ਕਰਾਂਗਾ।

                 ਗੁਰਪ੍ਰੀਤ ਸਿੰਘ ਮੀਤ।

©GS.MEET MEET #peace
ca9a34b45f7d40980bace7917ea7142d

GS.MEET MEET

* ਯਾਦ *

ਸਾਗਰੋਂ ਪਾਰ ਬੈਠੇ ਨੂੰ
ਫਟੀਆਂ ਬੇਈਆਂ ਵਿੱਚੋਂ ਸਿੰਮਦੇ 
ਲਹੂ ਜਾਂ ਮੋਤੀਆ ਉਤਰੀਆਂ 
ਬੁੱਢੀਆਂ ਅੱਖਾਂ ਦੀ 
ਜੇ ਰਤਾ ਵੀ ਕਦਰ ਹੋਵੇ
ਤਾਂ ਬਾਲਿਆਂ ਵਾਲੀ ਛੱਤ ਦੇ 
ਆਲੇ ਜਗਦੇ ਦੀਵੇ
ਨੂੰ ਯਾਦ ਕਰੀਂ
ਜਿੱਥੇ ਖਲੋ ਕੇ ਮਾਂ
ਤੇਰੀ ਜਿੰਦਗੀ ਵਿੱਚ
ਸੂਰਜ ਉੱਗਣ ਦੀ ਹਰ-ਰੋਜ਼ 
"ਅਰਦਾਸ"
ਕਰਦੀ ਸੀ।

        ਗੁਰਪ੍ਰੀਤ ਸਿੰਘ ਮੀਤ।

©GS.MEET MEET #Night
ca9a34b45f7d40980bace7917ea7142d

GS.MEET MEET

* ਬਦਲਾਬ *

ਮੈਂਨੂੰ ਮਾਫ ਕਰਨਾ
ਮੈਂ ਚੰਦ ਛਿੱਲੜਾਂ ਦਾ ਲੇਪ ਆਪਣੇ
ਜਿਸਮ ਤੇ ਨਹੀਂ ਲਾਵਾਂਗਾ ਤੇ ਨਾ ਹੀ
ਸਿਉਂਕ ਲੱਗੀ ਰਾਜਨੀਤੀ ਦੀ
ਕੁਰਸੀ ਲਈ ਦਵਾਈ
ਦਾ ਕੰਮ ਕਰਾਂਗਾ
ਸਗੋਂ ਘੁਣ ਲੱਗੇ ਸਿਸਟਮ ਦਾ
ਆਪਣੇ ਨਾਲ ਖਾਤਮਾ ਕਰਕੇ
ਆਉਣ ਵਾਲੀ ਪੀੜ੍ਹੀ ਲਈ
ਸੁੱਚੇ ਪ੍ਰਬੰਧ ਨੂੰ ਉਲੀਕਣ
ਦੀ ਕੋਸ਼ਿਸ਼ ਕਰਾਂਗਾ।

         ਗੁਰਪ੍ਰੀਤ ਸਿੰਘ ਮੀਤ।

©GS.MEET MEET #Darknight
ca9a34b45f7d40980bace7917ea7142d

GS.MEET MEET

Life quotes in hindi 


       * ਕੀਮਤ * 

ਪੰਛੀਆਂ ਨੂੰ ਵੇਖ
ਚਾਅ "ਚ" ਨੱਚ ਰਹੀ ਬੱਚੀ
ਉਸ ਵੇਲੇ ਉਦਾਸ ਹੋ ਗਈ
ਜਦ ਮਕਾਨ ਮਾਲਕ ਨੇ ਕਿਹਾ,"
ਬੇਟਾ! ਬਨੇਰੇ ਤੇ ਪਾਣੀ
ਜਾਂ ਚੋਗਾ ਨਾ ਪਾਇਆ ਕਰੋ
ਇੰਞ ਕਰਨ ਨਾਲ ਇਹ
ਦੋਵੇਂ ਗੰਦੇ ਹੋ ਜਾਂਦੇ ਹਨ
ਮਕਾਨ ਮਾਲਕ ਦੇ ਇੰਨਾਂ ਲਫਜ਼ਾਂ
ਨੇ ਬੱਚੀ ਦੇ ਮੂੰਹ ਤੋਂ ਖੁਸ਼ੀ
ਇੰਞ ਖੋਹ ਲਈ ਜਿਵੇਂ
ਪੰਛੀ ਦੀ ਗੋਦ ਚੋਂ ਬੱਚੇ ਦੀ 
"ਬਾਜ" ਨੇ
ਝਬੱਟ ਮਾਰ ਲਈ ਹੋਵੇ।

        ਗੁਰਪ੍ਰੀਤ ਸਿੰਘ ਮੀਤ।

©GS.MEET MEET #Train
loader
Home
Explore
Events
Notification
Profile