Nojoto: Largest Storytelling Platform
nojotouser6505112026
  • 56Stories
  • 177Followers
  • 975Love
    22.3KViews

Randeep singh

ਮਾਂ ਨੇ ਰੱਖਿਆ ਨਾਂ ਰਣਦੀਪ ਸਾਡੇ ਮੱਥੇ ਸੱਤ ਤਿਊੜੀਆਂ ਨੇ ਕਲਮੋਂ ਅਮੀਰੀ ਪੱਲਿਓ ਗਰੀਬੀ ਇਹ ਚਾਰੇ ਗੱਲਾਂ ਗੂੜੀਆਂ ਨੇ

  • Popular
  • Latest
  • Repost
  • Video
f076b869c47ddb410cb90efb29c7443c

Randeep singh

ਮੈਨੂੰ ਹਰ ਕੋਈ ਕਹੇ ਤੂੰ ਸਾਰਾ ਦਿਨ ਕਾਗਜ਼ਾਂ ਤੇ ਐਵੇਂ ਹੀ ਲਿਖੀ ਜਾਨਾ ਇਨ੍ਹਾਂ ਕਾਗਜ਼ਾਂ ਤੇ ਲਿਖਦਾ ਕੋਈ ਫਾਇਦਾ ਨਹੀ ਮੈਂ ਉਨ੍ਹਾਂ ਨੂੰ ਕੀ ਦੱਸਾਂ ਕਿ ਇਹ ਕਾਗਜ਼ ਮੇਰੇ ਲਈ ਕਿੰਨੇ ਜ਼ਰੂਰੀ ਨੇ ਇਹਨਾਂ ਤੋਂ ਬਿਨਾ ਮੇਰੀ ਜਿੰਦਗੀ ਬੇਰੰਗ ਜਿਹੀ ਲੱਗਦੀ ਆ ਮੈਨੂੰ

©Randeep singh
  #PenPaper
f076b869c47ddb410cb90efb29c7443c

Randeep singh

ਹਰ ਕੋਈ ਯਾਰ ਨਹੀਂ ਬਣਦਾ ਬੁੱਲ੍ਹਿਆ

ਕਦੀ ਕੱਲਿਆ ਬਹਿ ਕੇ ਸੋਚ ਤੇ ਸਹੀ
ਜਖ਼ਮ ਮਿਲੇ ਨੇ ਮੁਹੱਬਤਾਂ ਵਾਲੇ

©Randeep singh
f076b869c47ddb410cb90efb29c7443c

Randeep singh

ਹਰ ਬੁਰਾ ਇਨਸਾਨ ਬੇਵਫਾ ਨਹੀ ਹੁੰਦਾ ਦੀਵਾ ਬੁਝ ਜਾਦਾ ਹੈ ਤੇਲ ਮੁੱਕਨ ਕਰਕੇ

ਹਰ ਵਾਰੀ ਕਸੂਰ ਹਵਾ ਦਾ ਨਹੀ ਹੂੰਦਾ

©Randeep singh ਦੀਵਾ

ਦੀਵਾ #ਕਵਿਤਾ

f076b869c47ddb410cb90efb29c7443c

Randeep singh

ਮਤਲਬਖੋਰੀ ਦੁਨੀਆਂ ਪੈਸੇ ਪਿੱਛੇ ਦੌੜੇ ਪੈਸੇ ਨੇ ਪਤਾ ਨਹੀਂ ਕਿੰਨੇ ਰਿਸ਼ਤੇ ਤੋੜੇ ਐਵੇਂ ਨਾ ਕਰ ਪੈਸੇ ਦਾ ਤੂੰ ਮਾਣ ਸੋਹਣਿਆ

ਜ਼ਿੰਦਗੀ ਦੇ ਦਿਨ ਨੇ ਬਹੁਤ ਹੀ ਥੋੜ੍ਹੇ ਮਾਣ ਜੋ ਰੰਗ ਦਿੱਤੇ ਰੱਬ ਨੇ ਐਵੇਂ ਬਹੁਤਾ ਕਾਹਤੋਂ ਤੂੰ ਲੋੜੇ ਪੈਸੇ ਤੋਂ ਉੱਪਰ ਵੀ ਇੱਕ ਜੰਨਤ ਹੈ ਜੇ ਪਿਆਰ ਮੁਹੱਬਤਾਂ ਨਫ਼ਰਤ ਬਦਲੇ
ਮੋੜੇ

©Randeep singh
f076b869c47ddb410cb90efb29c7443c

Randeep singh

ਕਹਿੰਦੇ ਕਹਿੰਦੇ ਅਸੀਂ ਥੱਕ ਗਏ ਸੁਣਦੇ ਸੁਣਦੇ ਤੁਸੀਂ। ਲਿਖਦੇ ਲਿਖਦੇ ਕਵੀ ਥੱਕ ਗਏ ਪੜਦੇ ਪੜਦੇ ਅਸੀਂ। ਰੁਲਦੇ ਰੁਲਦੇ ਅਸੀਂ ਹਾਂ ਪਹੁੰਚੇ ਘੁਲਦੇ ਘੁਲਦੇ ਤੁਸੀਂ । ਮੈਂ ਮੈਂ ਐਥੇ ਸਾਰੇ ਕਹਿੰਦੇ ਤੂੰ ਹੀ ਤੂੰ ਹੀ ਦੀ ਬਸ ਕਮੀ

©Randeep singh ਕਵਿਤਾ

ਕਵਿਤਾ

f076b869c47ddb410cb90efb29c7443c

Randeep singh

ਇੱਕ ਗੱਲ ਹੋਰ ਕਹਾਂ,ਵਿਦੇਸ਼ ਦੀ ਜ਼ਿੰਦਗੀ ਇੰਨੀ ਸੌਖੀ ਵੀ ਨਹੀਂ, ਲੋਕ ਕਹਿੰਦੇ ਆ ਓ ਬੰਦਾ ਬਾਹਰ ਸੈੱਟ ਆ ਵਾਧੂ ਕਮਾਉਂਦਾ ਬਾਹਲਾ ਸੌਖਾ ਹੋਣਾ ਪਰ ਨਹੀਂ ਅਜਿਹਾ ਨਹੀਂ ਆ, ਬੰਦਾ ਮਸ਼ੀਨ ਬਣ ਕੇ ਰਹਿ ਜਾਂਦਾ ਜਿਹੜਾ ਵਿਦੇਸ਼ ਜਾਂਦਾ, ਭੁੱਖਿਆਂ ਕੁੱਝ ਨੀ ਮਿਲਦਾ, ਇੱਥੇ ਸਾਡੇ ਕੋਲ ਜ਼ਮੀਨਾਂ ਨੇ ਜਾਇਦਾਦਾਂ ਨੇ ਫੇਰ ਵੀ ਰੋ ਪੈਂਦੇ ਆਂ, ਮੁੰਡੇ ਕੰਮ ਕਾਰ ਨੀ ਕਰਦੇ ਇੱਥੇ ਬਈ ਵਿਦੇਸ਼ ਜਾਣਾ ਪਰ ਉਨਾਂ ਨੂੰ ਪੁੱਛੋ ਜਿਹੜੇ ਉੱਥੇ ਰਹਿ ਰਹੇ ਆ ਤੇ ਕਿਵੇਂ ਰਹਿ ਰਹੇ ਆ

©Randeep singh pardesi
f076b869c47ddb410cb90efb29c7443c

Randeep singh

ਨਸ਼ਿਆ ਦਾ ਵਗਦਾ ਦਰਿਆ ਰੱਬਾ ਹੁਣ ਤਾਂ ਦੇ ਸੁਕਾ

ਮਾਪੇ ਨਾ ਵੇਖਣ ਪੁੱਤ ਦੀ ਲਾਸ਼

ਰੱਬਾ ਕਰਾਂ ਅਰਦਾਸ

©Randeep singh drugs
f076b869c47ddb410cb90efb29c7443c

Randeep singh

ਝੂਠ ਧੋਖਾ ਤੇ ਸਗਲ ਸੰਸਾਰ ਵਿੱਚ ਠੱਗੀ ਵੇ ਲੋਕੋ, ਦੁਨੀਆਂ ਦੂਜਿਆਂ ਨੂੰ ਪਰਖਣ ਵਿੱਚ ਲੱਗੀ ਵੇ ਲੋਕੋ ।

ਉਂਝ ਬਣੇ ਚਾਤਰ ਆਪਣੇ ਆਪ ਦੀ ਸੋਝੀ ਕੋਈ ਨਾ, ਨਦੀ ਨਿੰਦਿਆ ਦੀ ਮਨ ਅੰਦਰ ਵਗੀ ਵੇ ਲੋਕੋ ।

ਬਸ ਬਾਹਰੋਂ ਮੈਂ ਜੀ ਜੀ ਕਰਦਾ ਫਿਰਦਾ ਸਭਨਾ ਅੱਗੇ ਲਾਟ ਕਦੇ ਨਾ ਦਿਲ ਵਿੱਚ ਮੋਹ ਦੀ ਜਗੀ ਵੀ ਲੋਕੋ

ਕੁੱਝ ਨਾਲ ਨੀ ਜਾਣਾ ਮਿੱਟੀ ਹੈ ਸਾਡਾ ਸਰੀਰ ਵੀ ਏਥੇ, ਕਾਹਦਾ ਮਾਣ ਮੈਨੂੰ ਅਜੇ ਵੀ ਸਮਝ ਨਾ ਲੱਗੀ ਵੇ ਲੋਕੋ ।

©Randeep singh #Nightlight
f076b869c47ddb410cb90efb29c7443c

Randeep singh

ਕਵਿਤਾ ਮੇਰੇ ਦਿਲ ਦੇ

ਘਰ ਦਾ ਦਰਵਾਜਾ ਖੋਲ੍ਹੇਗੀ ਚੁੱਪ ਚਪੀਤੇ ਅੰਦਰ ਲੰਘ ਆਵੇਗੀ ਹਰਫ਼ਾਂ ਦੀ ਹਵਾ ਬਣਕੇ !

ਮੈਂ ਬੈਠਣ ਨੂੰ ਆਪਣੇ ਦਿਲ ਵਿੱਚ

ਜਗ੍ਹਾ ਦਵਾਂਗੀ ਉਹ ਪਸੱਕਾ ਮਾਰ ਬੈਠ ਜਾਵੇਗੀ !

ਅੱਖਾਂ ਸਾਹਵੇਂ !

ਮੈਂ ਜਦੋਂ ਗੁਫ਼ਤਗੂ ਵਾਲੀ ਚਾਦਰ ਵਿਛਾਵਾਂਗੀ ਤੇ ਉਹ ਮੇਰੇ ਦਿਲ टे ਨਾਜ਼ੁਕ ਅਸਥਾਨ ਤੇ

ਅਰਾਮ ਕਰੇਗੀ !

©Randeep singh Lyrics
f076b869c47ddb410cb90efb29c7443c

Randeep singh

ਸੋਚ ਸੋਚ ਕੇ ਸੋਚ ਵੀ ਜਿਥੇ ਥੱਕ ਜਾਵੇ। ਖੋਜ ਖੋਜ ਕੇ ਖੋਜ ਵੀ ਜਦੋਂ ਰੁਕ ਜਾਵੇ। ਲਿਖ ਲਿਖ ਕੇ ਲੇਖ ਵੀ ਫਿਰ ਮੁੱਕ ਜਾਵੇ। ਉਥੋਂ ਸ਼ੁਰੂ ਹੁੰਦੀ ਦਾਸਤਾਨ ਰੱਬ ਦੀ ਏ

©Randeep singh ਕਵਿਤਾ

ਕਵਿਤਾ

loader
Home
Explore
Events
Notification
Profile