Nojoto: Largest Storytelling Platform
nojotouser9108418012
  • 31Stories
  • 77Followers
  • 157Love
    0Views

ਗੁਰੂ

🔺Navtej Singh🔺

  • Popular
  • Latest
  • Video
f1e3e147d70186f332fc6b88bf36712b

ਗੁਰੂ

ਫੱਟ ਇਸ਼ਕੇ ਚ ਖਾਧੇ ਯਾਰਾਂ ਹੱਥੋਂ ਭਰ ਜਾਂਦੇ
ਯਾਰੀ ਦੋਸਤੀ 'ਚ ਪਏ ਫੱਟ ਕੋਣ ਭਰ ਰਿਹਾ
ਮੇਲ ਰੂਹਾਂ ਦਾ ਕਹਿੰਦੇ ਨੇ ਮੋਤ ਬਾਅਦ ਹੁੰਦਾ ਏ
ਜਾਗ ਰਾਤਾਂ ਨੂੰ ਆਹ ਝੱਲਾ ਵੇਖ ਕਿਵੇਂ ਮਰ ਰਿਹਾ
f1e3e147d70186f332fc6b88bf36712b

ਗੁਰੂ

ਰੁੱਖਾਂ ਜਿਹਾ ਸੀ ਮੈਂ ਟਾਹਣ ਤਾਂਹੀ ਵੱਡ੍ਹੇ ਗਏ ਮੇਰੇ,
ਬੂਟਾ ਹੁੰਦਾ ਜੇ ਮੈਂ ਜੜੋਂ ਉਹਣਾਂ ਪੁੱਟ ਜਾਣਾ ਸੀ,,
ਮਾਰ ਠੇਡੇ ਵੀ ਲੋਕਾਂ ਨੇ ਚਾਹਿਆ ਤੋੜਣਾ ਬੜਾ,
ਦਿੱਲ ਪੱਥਰ ਨਾ ਹੁੰਦਾ ਤਾਂ ਇਹ ਟੁੱਟ ਜਾਣਾ ਸੀ,,
ਨਤੀਜਾ ਉਹ ਸੱਟਾਂ ਦਾ ਹੁਣ ਇਹ ਆ ਯਾਰਾ,
ਸਾਊ ਜਿਹਾ ਮੁਡਾ ਫੈਰ ਕਈ ਮੜ ਗਿਆ ਐ,,
ਹੁਣ ਲਾਓ ਜੋਰ ਪੂਰਾ ਬਦਨਾਮ ਕਰਨੇ ਨੂੰ,
ਆਹ ਜੀਜਾ ਥੋਡਾ ਹਿੱਕ ਤਾਣ ਖੜ ਗਿਆ ਐ,,
ਹੁਣ ਗੁਰੂ ਥੋਡਾ ਚੇਲਿਓ ਉਏ ਅੜ ਗਿਆ ਐ।। 👐

👐

f1e3e147d70186f332fc6b88bf36712b

ਗੁਰੂ

ਇਸ ਇਸ਼ਕੇ ਦੇ ਉੱਜੜੇ ਹੋਏ ਬਾਗ ਵਿੱਚ ਯਾਰੋ,
ਮਰ ਚੁੱਕਿਆ ਕੋਈ ਰੁੱਖ ਕਦੇ ਖਿਲੇ ਤਾਂ ਦੱਸਿਓ,,
ਇਸ ਝੂਠੇ ਅਤੇ ਮਤਲਬੀ ਸਮਾਜ ਵਿੱਚ ਯਾਰੋ,
ਪਿਆਰ ਨਾਲੋਂ ਭੈੜਾ ਨਸ਼ਾ ਕਦੇ ਮਿਲੇ ਤਾਂ ਦੱਸਿਓ,,
ਸੱਚ ਬੋਲੀਏ ਤਾਂ ਸੱਭ ਨੂੰ ਐ ਕੋੜਾ ਲੱਗਦਾ,
ਝੂਠ ਬੋਲੇ ਤੇ ਕਰੀਬੀ ਕਿਉਂ ਨੇ ਕੋੜੇ ਬਣਦੇ,,
ਮਿੱਠਾ ਬੋਲਕੇ ਜੋ ਕਹਿੰਦੇ ਨੇ ਜੀ ਭਾਈ ਆਂ ਤੇਰੇ,
ਉਹੀ ਲੋਕ ਰਾਹਾਂ ਵਿੱਚ ਕਿਉਂ ਨੇ ਰੋੜੇ ਬਣਦੇ.....

:-ਗੁਰੂ❦

f1e3e147d70186f332fc6b88bf36712b

ਗੁਰੂ

ਹਰਾਕੇ ਮੋਤ ਨੂੰ ਐ ਨਾਮ ਗੁਰੂ ਪਾਇਆ ਮੈਂ ਯਾਰਾ,
ਕਿਵੇਂ ਜਿੰਦਾ ਹਾਂ ਮੈਂ ਇਹਵੀ ਕਦੇ ਲੋਚਿਆ ਹੀ ਨਾ,,
ਯਾਰੀ ਪਿੱਛੇ ਵੀਹਾਂ ਮੂਹਰੇ ਕੱਲਾ ਖੜ ਚੁਕਿਆ ਹਾਂ,
ਤਾਂਹਵੀਂ ਮਾੜਾ ਕਿਸੇ ਯਾਰ ਬਾਰੇ ਸੋਚਿਆ ਹੀ ਨਾ,,

ਜਿਹੜਾ ਬੋਲੇ ਝੂਠ ਉਹਦੇ ਨਾਲ ਵਫਾ ਨਈਉ ਕੀਤੀ,
ਉਂਝ ਯਾਰਾਂ ਦੇ ਵੀ ਸਿਰ ਇਲਜ਼ਾਮ ਲੈਂਦਾ ਆਂ,,
ਤੂੰ ਪਿੱਠ ਪਿੱਛੇ ਕਾਹਤੋਂ ਮੈਨੂੰ ਮਾੜਾ ਕਹਿਣਾ ਏਂ,
ਮੈਂ ਦਿੱਲ ਦਾ ਨਈ ਚੰਗਾ ਸ਼ਰਿਆਮ ਕਹਿੰਦਾ ਆਂ।।

:- ਗੁਰੂ ♥

f1e3e147d70186f332fc6b88bf36712b

ਗੁਰੂ

ਪਿਆਰ-ਪਿਆਰ ਐ ਕਰਦੀ ਦੁਨੀਆ,,ਖੁੱਦ ਨਾਲ ਧੋਖੇ ਕਰਦੀ ਦੁਨੀਆ,
ਨਾ ਪੜਦਾ ਕੋਈ ਇਹ ਇਸ਼ਕ ਕਹਾਣੀ,,ਤਾਹੀਂ ਤਾਂ ਅੰਦਰੋਂ ਮਰਦੀ ਦੁਨੀਆ,,
ਕਹਿੰਦੇ ਚਹਿਰਾ ਸੋਹਣਾ ਮੇਰਾ ਯਾਰ ਦਾ ਹੋਵੇ,,ਬੋਲ ਭਾਵੇਂ ਉਹਦੇ ਕੋੜੇ ਹੋਣ,
ਬਸ ਅੱਖ ਮਿਲੇ ਤੇ ਇਕੱਠੇ ਹੋ ਜਾਈਏ,,ਨਾ ਰਾਹ ਇਸ਼ਕੇ ਵਿੱਚ ਰੋੜੇ ਹੋਣ,,
ਦੋ-ਤਿੰਨ ਵਿਚਾਰ ਜੇ ਮਿਲ ਜਾਵਣ,,ਫਿਰ ਸੋਨੇ ਤੇ ਸੁਹਾਗਾ ਹੋ ਜਾਂਦਾ ਐ,,
ਇਹ ਇਸ਼ਕ ਨਹੀਂ ਵਪਾਰ ਆ ਸੱਜਣਾ,,ਜੋ ਰੱਸੀ ਤੋਂ ਧਾਗਾ ਹੋ ਜਾਂਦਾ ਐ,,
ਜੇ ਸੱਚਾ ਪਿਆਰ ਤੂੰ ਦੇਖਣਾ ਕਦੇ,,ਕਿਸੇ ਜਾਨਵਰ ਨੂੰ ਮਨੋ ਤੂੰ ਚਾਹ ਕੇ ਦੇਖੀਂ,,
ਨਾ ਨਫਰਤ ਕਰੂ ਨਾ ਦੂਰ ਹੋਊ,,ਭਾਵੇਂ ਦਿਲੋਂ ਇਨਸਾਨਾਂ ਵਾਂਗ ਲਾਹ ਕੇ ਦੇਖੀਂ,,
ਜੇ ਕਰਨਾ ਇਸ਼ਕ ਕਰ ਮਾਂ ਦੇ ਵਾਂਗੂ,,ਮਤਲਬ ਦੇ ਘੜੇ ਨੂੰ ਭੰਨ ਲੈ ਯਾਰਾ,,
ਫਿਰ ਦੁਖ ਵੀ ਦਿੱਤੇ ਸੁੱਖ ਜਾਪਣਗੇ,,ਕਿਸੇ ਗੈਰ ਨੂੰ ਆਪਣਾ ਮੰਨ ਲੈ ਯਾਰਾ,,
ਲੋੜ ਮੁਤਾਬਕ ਕਦੇ ਇਸ਼ਕ ਕਰੀਂ ਨਾ,,ਲੋੜ ਪੂਰੀ ਹੋ ਜਾਵੇ ਫਿਰ ਲੁਕਣਾ ਪੈਂਦਾ ਐ,,
ਲੋਕਾਂ ਦੀ ਛੱਡ ਇਸ ਅਨੁਰਾਗ ਮੂਹਰੇ,,ਰੱਬ ਨੂੰ ਵੀ ਸੱਚੀਂ ਯਾਰਾ ਝੁਕਣਾ ਪੈਂਦਾ ਐ।।
:-ਗੁਰੂ ♠

f1e3e147d70186f332fc6b88bf36712b

ਗੁਰੂ

ਨਿੱਤ ਕਹਿੰਦਾ ਰਹਿਣਾ ਹਾਂ ਕਿ ਮੇਰੇ ਰਾਜ਼ ਬੜੇ ਨੇ,
ਪਰ ਇੱਕ-ਇੱਕ ਕਰ ਸਾਰੇ ਦੱਸੀ ਜਾ ਰਿਹਾ ਮੈਂ,,
ਯਾਰ ਮਤਲਬੀ ਸਮਝਣ ਉਹ ਜਾਣਦੇ ਨੇ ਮੈਨੂੰ,
ਇਹੀ ਗੱਲ ਸੋਚ ਵਿੱਚੋ-ਵਿੱਚ ਹੱਸੀ ਜਾ ਰਿਹਾ ਮੈੰ,,
ਨਾ ਜਾਣਦਾ ਐ ਕੋਈ ਕਿ ਮੈਂ ਕਿੱਥੋਂ ਆਇਆ ਹਾਂ,
ਕਿੱਥੇ ਹੁੰਦਾ ਹਾਂ ਮੈਂ ਨਿੱਤ ਅਤੇ ਕੀ ਕਰਦਾ ਹਾਂ,,
ਕਿੰਨਾ ਅਸਲਾ ਤੇ ਕਿੰਨੇ ਫੁੱਲ ਪਏ ਮੇਰੇ ਕੋਲ,
ਨਾਹੀ ਜਾਣਦਾ ਐ ਕੋਈ ਨਿੱਤ ਕੀ ਹਰਦਾ ਹਾਂ,,
ਨਾਮ ਗੁਰੂ ਰੱਬ ਵੱਲੋਂ ਕਿਸੇ ਗੱਲੋਂ ਹੀ ਪਿਆ ਏ,
ਕਿਤਾਬ ਖੁਲੀ ਜਿਹਾ ਮਨ ਪਰ ਪੜ੍ਹ ਨਈ ਹੋਣਾ,,
ਇਹ ਤਾਂ ਖੁੱਦ 'ਚ ਹੀ ਦਮ ਖੁੱਦ ਨਾਲ ਲੜਦਾ ਹਾਂ,
ਉਂਝ ਮੂਹੋਂ-ਹੱਥੋਂ ਕਿਸੇ ਤੋਂ ਵੀ ਲੜ ਨਈ ਹੋਣਾ,,
ਬਾਕੀ ਸੋਚਦੇ ਨੇ ਜਿਹੜੇ ਰਾਜ਼ ਇਸ਼ਕੇ ਦਾ ਪਤਾ,
ਉਏ ਝੱਲਿਓ ਉਏ ਇਸ਼ਕ ਕੋਈ ਰਾਜ਼ ਨਈ ਹੁੰਦਾ,,
ਇਹ ਤਾ ਇੱਕੋ-ਇੱਕ ਚੀਜ਼ ਐ ਅਵੱਲੀ ਦੁਨੀਆ 'ਚ,
ਸਿਰ ਫੱਕਰਾਂ ਦੇ ਸੱਜਿਆ ਕੋਈ ਤਾਜ਼ ਨਈ ਹੁੰਦਾ।।
:- ਗੁਰੂ ♠

f1e3e147d70186f332fc6b88bf36712b

ਗੁਰੂ

ਪੜ ਰਿਹਾ ਸੀ ਕਿਤਾਬ,,ਅਵਾਜ਼ ਬਾਪੂ ਜੀ ਦੀ ਆਈ,
ਕਹਿੰਦੇ ਆਜ਼ਾ ਪੁੱਤ ਤੈਨੂੰ ਦੁਨੀਆ ਪੜਾਉਂਣੀ ਐ,,
ਲੈ ਗਏ ਸਿਵਿਆਂ 'ਚ,,ਸੱਤ ਸਾਲਾਂ ਦਾ ਸੀ ਓਦੋਂ,
ਕਹਿੰਦੇ ਅੱਜ ਤੇਰੇ ਨਾਲ ਮੋਤ ਮੈਂ ਲੜਾਉਣੀ ਐ,,
ਨਾਲੇ ਦੱਸਿਆ ਸੀ ਮੈਨੂੰ ਇਹੀ ਅੰਤ ਸੱਭ ਦਾ ਐ,
ਕਦੇ ਰੂਹਾਂ ਨਾਲ ਪੈਸੇ-ਧੇਲੇ ਨਾਲ ਨਹੀਂ ਰਹਿੰਦੇ,,
ਦੱਸ ਖੁਸ਼ ਕਰ ਗੈਰਾਂ ਨੂੰ ਕੀ ਖੱਟ ਲਏਂਗਾ ਕਾਕਾ,
ਸਾੜ ਅਰਥੀ ਨੂੰ ਆਪਣੇ ਵੀ ਕੋਲ ਨਈ ਬਹਿੰਦੇ,,
ਯਾਦ ਕਿਸੇ ਨੇ ਨਈ ਕਰਨਾ ਉਏ ਤੈਨੂੰ ਦਿੱਲ ਤੋਂ,
ਜਿੰਨਾ ਚਿਰ ਮਤਲਬ ਉਨ੍ਹਾਂ ਚਿਰ ਯਾਰੀ ਐ,,
ਬਸ ਪੰਜ਼-ਸੱਤ ਯਾਰ ਹੀ ਨੇ ਸੱਚੇ ਮਿਲਣੇ,
ਬਾਕੀ ਗੱਲ ਵਿੱਚ ਬਾਹਾਂ ਹੱਥਾਂ ਵਿੱਚ ਆਰੀ ਐ,,
ਇਸ ਜਿੰਦਗੀ ਦਾ ਮਤਲਬ ਸਰੀਰ ਨੂੰ ਨਾ ਮੰਨੀਂ,
ਇਹ ਤਾਂ ਜ਼ਰੀਆ ਐ ਬਸ ਰੱਬ ਨੂੰ ਮਿਲਾਉਣ ਦਾ,,
ਖੁਸ਼ੀ-ਗਮੀ,,ਹਾਰ-ਜਿੱਤ,,ਖੇਡਾਂ ਹੀ ਨੇ ਇਹ ਸੱਭ,
ਠੇਕਾ ਤੇਰੇ ਹੱਥ ਹੀ ਐ ਖੇਲ ਇਹ ਖਿਲਾਉਣ ਦਾ,,
ਨਾਲ ਸਦਾ ਨਈ ਮੈਂ ਰਹਿਣਾ ਗੱਲ ਕਹੀ ਬੜੀ ਵਾਰ,
ਤੇਰੀ ਸੋਚ ਤੋਂ ਮੈਂ ਵਾਰਿਆ ਹੀ ਜਾਵਾਂ ਲੱਖ ਵਾਰ,,
ਹਰ ਰੋਜ਼ ਲੱਭਦਾ ਹਾਂ,,ਪਰ ਫਾਇਦਾ ਨਹੀਂ ਕੋਈ,
ਸੱਚੀ ਮਿਲਿਆ ਨਈ ਬਾਪੂ ਮੈਨੂੰ ਤੇਰੇ ਜਿਹਾ ਯਾਰ।।
:-ਗੁਰੂ ❣ 🎼

🎼

f1e3e147d70186f332fc6b88bf36712b

ਗੁਰੂ

ਤੂੰ ਗੱਲ ਨਾਲ ਲਾ ਕੇ ਸੀ ਦੁਨੀਆ ਸਮਝਾਈ,
ਤਾਂਹੀ ਅੱਜ ਸ਼ਾਇਦ ਧੋਖੇ ਸਾਰੇ ਜ਼ਰ ਗਿਆ ਹਾਂ,,
ਸੁਪਣਾ ਆ ਯਾਦ ਮੈਨੂੰ ਹਰ ਇੱਕ ਤੇਰਾ,
ਪਰ ਗਲਤੀ ਮੈਂ ਤਾਂਹਵੀਂ ਇੱਕ ਕਰ ਗਿਆ ਹਾਂ,,

ਤੂੰ ਕਿਹਾ ਵੀ ਸੀ ਕਿਸੇ ਨੂੰ ਨਾ ਸੱਚੇ ਦਿਲੋਂ ਚਾਹੀਂ,
ਲੱਖ ਠੱਗੀਆਂ ਲੋਕਾਂ ਨੇ ਹਾਲੇ ਕਰਨੀਆਂ ਨੇ,,
ਮੁੜ ਆਜਾ ਬਾਪੂ ਸੱਟਾਂ ਦਿੱਲ ਉੱਤੇ ਬੜੀਆਂ,
ਤੇਰੀ ਸੀਨੇ ਲੱਗ ਸਾਰੀਆਂ ਹੀ ਭਰਨੀਆਂ ਨੇ।।
:-ਗੁਰੂ❦ ਬਾਪੂ ❣

ਬਾਪੂ ❣

f1e3e147d70186f332fc6b88bf36712b

ਗੁਰੂ

ਤੇਰੇ ਮਰਜੀ ਤੋਂ ਬਿਨਾ ਮੈਂ ਪਿਆਰ ਕੀਤਾ ਤੈਨੂੰ,,
ਇਸ ਗੱਲ ਲਈ ਮਾਫੀ।
ਜਜ਼ਬਾਤੀ ਹੋ ਕੇ ਰੱਬ ਤੋਂ ਵੀ ਪਾਰ ਕੀਤਾ ਤੈਨੂੰ,,
ਇਸ ਗੱਲ ਲਈ ਮਾਫੀ।
ਹਰ ਥਾਂ ਹਰ ਵੇਲੇ ਚਹਿਰਾ ਦਿਖਿਆ ਸੀ ਤੇਰਾ,,
ਇਸ ਗੱਲ ਲਈ ਮਾਫੀ।
ਦਿੱਲ ਉੱਤੇ ਸੱਚੇ ਮਨੋਂ ਨਾਮ ਲਿਖਿਆ ਸੀ ਤੇਰਾ,,
ਇਸ ਗੱਲ ਲਈ ਮਾਫੀ।
ਦਰਜਨਾਂ ਨੂੰ ਨਾਂਹ ਕਰ ਆਇਆ ਤੇਰੇ ਪਿੱਛੇ,,
ਇਸ ਗੱਲ ਲਈ ਮਾਫੀ।
ਰੋਂਦੇ-ਰੋਂਦੇ ਅੱਜ ਗੀਤ ਗਾਇਆ ਤੇਰੇ ਪਿੱਛੇ,,
ਇਸ ਗੱਲ ਲਈ ਮਾਫੀ।
ਨਾਲੇ ਮੁਆਫ ਕਰੀਂ ਦੁਆ ਤੇਰੇ ਲਈ ਸੀ ਮੈਂ ਕੀਤੀ,,
ਉਸ ਹੱਜ ਵਿੱਚ ਜੀਹਦਾ ਕੋਈ ਰਾਹ ਨਹੀਂ ਐ।
ਬਸ ਮੁਆਫ ਕਰ ਦੇਵੀਂ ਇਹੀ ਬੇਨਤੀ ਆ ਯਾਰਾ,,
ਦਿਲੋਂ ਚਾਹੁਣ ਨਾਲੋਂ ਵੱਡਾ ਕੋਈ ਗੁਨਾਹ ਨਹੀੰ ਐ।।

:- ਨਵਤੇਜ਼ ਸਿੰਘ last one 💔

last one 💔

f1e3e147d70186f332fc6b88bf36712b

ਗੁਰੂ

#Pehlealfaaz ਪਿਆ ਮੁਰਝਾਇਆ ਐ ਜੋ ਬੂਟਾ ਇਸ਼ਕੇ ਦਾ,
ਤੇਰੇ ਹੱਥ ਲਾਏ ਤੇ ਹੀ ਉਹ ਫੁੱਲ ਜਾਣਾ ਐ,,
ਤਿੰਨ ਅੱਖਰਾਂ ਦੀ ਖੇਡ ਬੜੀ ਸੋਖੀ ਤੇਰੇ ਲਈ,
ਜਜ਼ਬਾਤਾਂ ਨਾਲ ਦਿੱਲ ਮੇਰਾ ਰੁੱਲ ਜਾਣਾ ਐ,,
ਮੇਰੇ ਮਨ ਨੇ ਰਹਿ ਜਾਣਾ ਦਿੱਲ ਨਾਲ ਲੜਦਾ,
ਕਿਸੇ ਹੋਰ ਉੱਤੇ ਯਾਰਾ ਤੂੰ ਤਾਂ ਡੁੱਲ ਜਾਣਾ ਐ,,
ਅੱਜ ਇੱਕ ਦਿਨ ਹੋਰ ਇਹੀ ਕਹਿੰਦੇ ਲੰਘ ਗਿਆ,
ਬਸ ਕੱਲ ਤੋਂ ਮੈਂ ਯਾਰਾ ਤੈਨੂੰ ਭੁੱਲ ਜਾਣਾ ਐ।।
:-ਗੁਰੂ ❦
loader
Home
Explore
Events
Notification
Profile