Nojoto: Largest Storytelling Platform
karmjeetbrar5779
  • 11Stories
  • 55Followers
  • 72Love
    39Views

Karmjeet brar

  • Popular
  • Latest
  • Video
f7c78bf597e456acf16e310a6b0e7e05

Karmjeet brar

#Kisan #kisanmajdoorektazindabad #Punjabi #punjabiat #Jatt #farmersprotest
f7c78bf597e456acf16e310a6b0e7e05

Karmjeet brar

ਨਹੀਂ ਚਾਹੀਦੀਆਂ ਐਸੀਆਂ ਤਰੱਕੀਆਂ ਕਰਕੇ 
   ਰੱਖਤਾ ਦੇਸ਼ ਨੂੰ ਟਾਂਡੇਆਂ ਤੇ, 
ਕਈ ਮਰਗੇ ਬੇਇਲਾਜ਼ ਕਈ ਤੜਫ ਰਹੇ 
      ਫ਼ਰਸ਼ ਤੇ ਵਿੱਚ ਬਰਾਂਡੇਆ ਦੇ, 
ਬਸ ਸਾਨੂੰ ਹੀ ਭੁਲੇਖਾ ਪਾਇਆ ਏ ਅੰਦਰੋ 
ਤਾ ਹੋ ਇੱਕ ਚੁੱਕੇ ਨੇ, 
ਵਿਕਦੀ ਨਹੀਂ ਕਣਕ ਵਿੱਚ ਮੰਡੀਆਂ ਦੇ ਕਿਉਂਕਿ 
ਲੀਡਰ ਵਿੱਕ ਚੁੱਕੇ ਨੇ, 
✍️✍️✍️
ਲਿਖ਼ਤ :-ਕਰਮਜੀਤ ਬਰਾੜ 
 insta:-karmjeet brar007 #Kisan #Punjabi
f7c78bf597e456acf16e310a6b0e7e05

Karmjeet brar

70 ਸਾਲ ਦਾ ਬਾਬਾ ਕਰੇ ਦਿਹਾੜੀ ਉਨੂੰ ਪੁੱਛੀ ਗਰੀਬੀ ਕੀ ਹੁੰਦੀ, 
ਵਿੱਚ ਜਵਾਨੀ ਵਿਧਵਾ ਹੋਈ ਵਿੱਚ ਬੁਢਾਪੇ ਪੁੱਤ ਤੁਰਗਿਆ ਉਨੂੰ ਪੁੱਛੀ ਬਦਨਸੀਬੀ ਕੀ ਹੁੰਦੀ, 
ਕੀ ਹੁੰਦੀ ਭੁੱਖ ਕਰਮਜੀਤ ਪੁੱਛੀ ਸੜਕਾਂ ਤੇ ਰੁਲਦੇ ਬੱਚਿਆਂ ਨੂੰ, 
ਕੀ ਹੁੰਦਾ ਡਰ ਹਵਾਵਾਂ ਬਾਰਿਸ਼ਾਂ ਦਾ ਤੂੰ ਪੁੱਛੀ ਘਰਾਂ ਕੱਚਿਆਂ ਨੂੰ. 

ਕੀ ਮੁੱਲ ਪੈਦਾ ਸ਼ਹੀਦੀਆਂ ਦਾ ਏਥੇ ਪੁੱਛੀ  ਫਰਸ਼ਾਂ ਚ' ਉਗੇ ਘਾਹ ਜਾ ਢਹੇ ਬਨੇਰਿਆ ਤੋਂ, 
ਕੀ ਸਭ ਜਾਇਜ ਹੁੰਦਾ ਏ ਵਿੱਚ ਇਸ਼ਕੇ ਦੇ ਪੁੱਛੀ  ਤੇਜ਼ਾਬ ਨਾਲ ਸਾੜ੍ਹੇ ਚੇਹਰਿਆਂ ਤੋਂ, 
ਸੱਚ ਦੇ ਰਾਹਾਂ ਤੇ ਤੁਰਨਾ ਕਿੰਨਾ ਔਖਾ ਪੁੱਛੀ ਬੰਦੇ ਸੱਚਿਆਂ ਨੂੰ, 
ਕੀ ਹੁੰਦਾ ਡਰ ਹਵਾਵਾਂ ਬਾਰਿਸ਼ਾਂ ਦਾ ਤੂੰ ਪੁੱਛੀ ਘਰਾਂ ਕੱਚਿਆ ਨੂੰ.. 

ਖੁੱਲ੍ਹੇ ਅਸਮਾਨ ਚ ਖੜੀ ਫ਼ਸਲ ਜੀਦੀ ਉਸ ਕਿਸਾਨ ਨੂੰ ਪੁੱਛੀ 
ਜੇਰੇ ਕੀ ਹੁੰਦੇ, 
ਮਾਰੀ ਝਾਤ ਇਨ੍ਹਾਂ ਲੀਡਰਾਂ ਵੱਲ ਜੇ ਤੱਕਣੇ ਤੂੰ ਲੁਟੇਰੇ ਕੀ ਹੁੰਦੇ, 
ਹਰ ਦਿਨ ਮਰਨਾ ਕੀ ਹੁੰਦਾ ਪੁੱਛੀ ਬੇਕਸੂਰ ਜੇਲ੍ਹ ਚ ਡੱਕਿਆ ਨੂੰ, 
ਕੀ ਹੁੰਦਾ ਡਰ ਹਵਾਵਾਂ ਬਾਰਿਸ਼ਾਂ ਦਾ ਤੂੰ ਪੁੱਛੀ ਘਰਾਂ ਕੱਚਿਆ ਨੂੰ...
✍️✍️✍️  
                ਲਿਖ਼ਤ :-ਕਰਮਜੀਤ ਬਰਾੜ 
                       (75087-00730) #Punjabipoetry
f7c78bf597e456acf16e310a6b0e7e05

Karmjeet brar

9sep1950-23march1988

















ਜਿਥੇ ਮੈਨੂੰ ਸਿਖਾਇਆ ਹੋਵੇ ਕੀ ਝੂਠ ਬੋਲਣਾ ਪਾਪ ਏ ਓਥੇ ਸੱਚ ਕੋਈ ਬੋਲਦਾ ਨਹੀਂ, 
ਕਿਓਂ ਭਗਤ ਸਿੰਘ ਤੋਂ ਸਾਨੂੰ ਮਿਰਜ਼ੇ ਰਾਂਝੇ ਚੰਗੇ ਲੱਗਦੇ ਨੇ ਕਿਉ  ਪੜ੍ਹ ਪਾਸ਼ ਨੂੰ ਖੂਨ ਖੋਲ੍ਹਦਾ ਨਹੀਂ..
                                     ✍️✍️ ਕਰਮਜੀਤ ਬਰਾੜ           
                            insta:-karmjeet brar007 #Punjabipoetry #Quotes #punjabiquotes
f7c78bf597e456acf16e310a6b0e7e05

Karmjeet brar

ਪ੍ਰਣਾਮ ਸ਼ਹੀਦਾਂ ਨੂੰ 🙏🙏🙏













ਵਿਰਲੇ ਜੰਮਦੇ ਯੋਧੇ ਜੋ ਵਜੂਦ ਕੌਮ ਦਾ ਕਾਇਮ ਰੱਖਣ ਲਈ ਰੱਸੇ ਫ਼ਾਂਸੀਆ ਵਾਲੇ ਗਲ ਲਾਉਦੇ ਨੇ, 
ਤੁਰਦੀਆਂ ਫਿਰਦੀਆਂ ਲਾਸ਼ਾ ਲੀਡਰ ਅੱਜ ਦੇ ਸੂਰਮੇ 
ਸ਼ਹੀਦ ਹੋ ਵੀ ਜਿਓਂਦੇ ਨੇ...
✍️✍️✍️ #bhagatsingh
f7c78bf597e456acf16e310a6b0e7e05

Karmjeet brar

ਨੀਤੀਆਂ ਮਾੜੀਆ ਜੋ ਸਰਕਾਰ ਦੀਆਂ ਸਾਨੂੰ ਨਹੀਂ ਕਰ ਕਮਜ਼ੋਰ ਸਕਦੀਆਂ 
ਬੜਾ ਵੰਡਿਆ ਧਰਮਾਂ ਦੇ ਨਾਂ ਤੇ ਸਾਡੇ ਏਕੇ ਨੂੰ ਹੁਣ ਨੀ ਤੋੜ 
ਸਕਦੀਆਂ 
ਏਥੇ ਸਭ ਦਾ ਧਰਮ ਕਿਸਾਨੀ ਨਾ ਕੋਈ ਹਿੰਦੂ ਸਿੱਖ ਨਾ ਮੁਸਲਮਾਨ 
ਜਾ ਜਿਤਾਗੇ,  ਜਾ ਮਰਾਂਗੇ ਅਸੀਂ ਖੇਤਾਂ ਦੇ ਪੁੱਤ ਕਿਸਾਨ, 
ਨਾਲ ਵਹਾਵਾਂ ਤਾ ਤਰਨ ਲਾਸ਼ਾ ਅਸੀਂ ਉਲਟ ਵਹਾਵਾਂ ਦੇ ਲਾਉਣੀਆਂ 
ਤਾਰੀਆਂ ਨੇ, 
ਖੱਭ ਕੱਟ ਸਾਡੇ ਦੇਖੀ ਤੂੰ ਸਰਕਾਰੇ ਨੀ ਫਰਕ ਆਉਣਾ ਨਹੀਂ ਵਿੱਚ 
ਉਡਾਰੀਆਂ ਦੇ, 
ਸਗੋਂ ਪਹਿਲਾ ਨਾਲੋਂ ਉੱਚੇ ਉੱਡਾ ਗੇ ਵਿੱਚ ਅਸਮਾਨ, 
ਜਾ ਜਿਤਾਗੇ, ਜਾ ਮਰਾਂਗੇ ਅਸੀਂ ਖੇਤਾਂ ਦੇ ਪੁੱਤ ਕਿਸਾਨ
ਹੱਕ ਲੈਣੇ ਸਾਨੂੰ ਆਉਦੇ ਨੇ ਕੱਲੇ ਰੁਲੇ ਨੀ ਕਣਕ 
ਨਰਮਿਆ ਚ, 
ਹਾਕਮਾਂ ਦੀ ਹਿੱਕ ਤੇ ਚੁਭਣ ਤੀਰ ਬਣਕੇ ਕਿਸਾਨ ਬੈਠੇ ਜੋ ਨੇ 
ਧਰਨਿਆਂ ਚ, 
ਹੱਕ ਚ ਖੜ੍ਹੀ ਸਾਰੀ ਦੁਨੀਆ ਬੰਦ ਕਰੋਗੇ ਕੀਦੀ ਕੀਦੀ ਜੁਬਾਨ, 
ਜਾ ਜਿਤਾਗੇ, ਜਾ ਮਰਾਂਗੇ ਅਸੀਂ ਖੇਤਾਂ ਵਾਲੇ ਕਿਸਾਨ
ਕਰਮਜੀਤ ਬੁਲੰਦ ਜਿਨ੍ਹਾਂ ਦੇ ਹੋਂਸਲੇ ਕਦੋ ਪਾਲਿਆਂ ਵਿੱਚ 
ਠਰਦੇ ਨੇ, 
ਮੂਰੇ ਹੋ ਹੋ ਜਾਣ ਸ਼ਹਾਦਤਾਂ ਲਈ ਇਹ ਮੌਤ ਤੋਂ ਕਦੋ 
ਡਰਦੇ ਨੇ, 
ਚਮਚੇ ਕੁਝ ਲੀਡਰਾਂ ਦੇ ਫਿਰਦੇ ਕਰਨ ਨੂੰ ਸਾਡਾ ਨੁਕਸਾਨ 
ਜਾ ਜਿਤਾਗੇ, ਜਾ ਮਰਾਂਗੇ ਅਸੀਂ ਖੇਤਾਂ ਵਾਲੇ ਕਿਸਾਨ
  
    ਲਿਖ਼ਤ :-ਕਰਮਜੀਤ ਬਰਾੜ    
           ( 7508700730) #FarmerProtests
f7c78bf597e456acf16e310a6b0e7e05

Karmjeet brar

ਵਾਸਤਾ ਏ ਥੋਨੂੰ ਸ਼ਹੀਦ ਹੋਏ ਕਿਸਾਨਾਂ ਦਾ, 
ਨਾ ਬਣਾਓ ਤਮਾਸ਼ਾ ਏਨਾ ਦੀਆਂ ਜਾਨਾਂ ਦਾ, 
ਛੱਡੋ ਕਾਂਗਰਸ ਕਾਲੀਆਂ ਨੂੰ, 
ਆਓ ਦਿੱਲੀ ਭਰ ਟਰਾਲੀਆਂ ਨੂੰ.. 

ਸਾਡੇ ਹੋ ਕੇ ਸਾਡੀਆਂ ਲੱਤਾਂ ਖਿੱਚ ਰਹੇ ਨੇ, 
ਪਛਾਣੋ ਚਮਚਿਆਂ ਨੂੰ ਜੋ ਵਿੱਕ ਰਹੇ ਨੇ, 
ਕਰਮਜੀਤ ਤਿਆਗ ਤੂੰ ਵੀ ਬੰਦੇ ਜਾਅਲੀਆ ਨੂੰ, 
ਆਓ ਦਿੱਲੀ ਭਰ ਟਰਾਲੀਆਂ ਨੂੰ....  

                                    ਲਿਖ਼ਤ :-ਕਰਮਜੀਤ ਸਿੰਘ ਬਰਾੜ 
                                           (75087-00730) #farmersprotest
f7c78bf597e456acf16e310a6b0e7e05

Karmjeet brar

ਕੌਣ ਖਾਦਾ ਫੁੱਲ ਕਿੱਕਰਾਂ ਦੇ 
                       ਜਦੋ ਹੱਥਾਂ ਚ ਬਾਦਾਮ ਹੁੰਦੇ ਨੇ ,
ਮਿਹਨਤਾਂ ਅੱਗੇ ਲੈ ਹੀ ਆਉਂਦਿਆ 
                         ਬੰਦੇ ਜੋ ਗੁਮਨਾਮ ਹੁੰਦੇ ਨੇ ,
ਓ ਜਿੰਦਗੀ ਜਿਓੰਦੇ ਨਹੀਂ ਲਗਾਉਦੇ ਆ 
                         ਜਿਨ੍ਹਾਂ ਨੂੰ ਨਹੀਂ ਪਤਾ ਕਿਥੇ ਦਿਨ ਕਿਥੇ ਸ਼ਾਮ ਹੁੰਦੇ ਨੇ ,
ਮਰਿਆ ਜ਼ਮੀਰਾਂ ਵਾਲਿਆਂ ਦਾ ਵਿਕਣਾ ਲਾਜ਼ਮੀ 
                                              ਚਾਹੇ ਜੋ ਵੀ ਓਨਾ ਦੇ ਦਾਮ ਹੁੰਦੇ ਨੇ ,
ਓਨਾ ਸ਼ਿਕਵੇ ਰਹਿਣ ਤਕਦੀਰਾਂ ਤੇ 
                                          ਬੰਦੇ ਜੋ ਨਾਕਾਮ ਹੁੰਦੇ ਨੇ ,
ਕਰਮਜੀਤ ਓਏ ਨਾ ਘਬਰਾ 
                                 ਉੱਦਮ ਕਰਨ ਵਾਲਿਆਂ ਦੇ ਹੀ ਨੁਕਸਾਨ ਹੁੰਦੇ ਨੇ ,
ਚੰਗੀਆਂ ਨੀਤਾ ਵਾਲਿਆਂ ਦਾ ਕੋਈ 
                                          ਧਰਮ ਨਹੀਂ ਹੁੰਦਾ ਓ ਤਾ ਬੱਸ ਇਨਸਾਨ ਹੁੰਦੇ ਨੇ ,
                                                 ਓ ਤਾ ਬੱਸ ਇਨਸਾਨ ਹੁੰਦੇ ਨੇ ......


            ਲਿਖ਼ਤ :-ਕਰਮਜੀਤ ਬਰਾੜ 
            insta:-karmjeet_brar_

©Karmjeet brar #Morning
f7c78bf597e456acf16e310a6b0e7e05

Karmjeet brar

ਮੈਂ ਕਈ ਰਾਤਾਂ ਲਗਾਇਆਂ ਜਾਗ ਕੇ 
                           ਪਾਣੀ ਦੀ ਵਾਰੀ ਤੇ ਪੜ੍ਹਨ ਲਈ,
ਪਰ ਕਦੇ ਜਾਗਿਆ ਨਹੀਂ ਤੇ ਨਾਹੀ 
                             ਜਾਗਣਾ ਫੋਨ ਤੇ ਗੱਲਾਂ ਕਰਨ ਲਈ,
 ਕਮੀਆਂ ਨਾਲ ਭਰਿਆ ਕਰਮਜੀਤ 
ਫਿਰ ਵੀ  ਪਤਾ ਨੀ ਲੋਕ ਖਾਰ
 ਕਿਉਂ ਖਾਂਦੇ ਮੇਰੇ ਤੇ, 
ਮੈਂ ਆਪ ਹੀ ਬੜਾ ਨਿਕੰਮਾ ਹਾਂ 
              ਨਹੀਂ ਸ਼ਿਕਵਾ ਤਕ਼ਦੀਰੇ ਤੇਰੇ ਤੇ ........
     ......... ਜਾਰੀ ਹੈ ...
      
            ✍️✍️✍️   ਲਿਖ਼ਤ :-ਕਰਮਜੀਤ ਬਰਾੜ 
                               (75087-00730)
f7c78bf597e456acf16e310a6b0e7e05

Karmjeet brar

ਨਾ ਸੁਣਾ ਸਿਫ਼ਤਾਂ ਆਪਣੇ ਸ਼ਹਿਰ ਦੀਆਂ 
ਮੈਨੂੰ ਅਪਣੇ ਖੇਤਾਂ ਵਿੱਚ ਰੁੱਲ ਲੈਣ ਦੇ ,
ਆਪਣੀਆਂ ਮੁਹੱਬਤਾਂ ਆਪਣੇ ਕੋਲ ਰੱਖ 
ਇਨ੍ਹਾਂ ਨੂੰ ਮੇਰੇ ਨਾਲ ਨਾ ਖਹਿਣ ਦੇ,
ਨਾਲ ਵਹਾਵਾਂ ਤਾ  ਤਰਨ ਲਾਸ਼ਾ 
ਮੈਨੂੰ ਇਨ੍ਹਾ ਵਹਾਵਾਂ ਦੇ ਉਲਟ ਵਹਿਣ ਦੇ ,
ਨਾ ਰੰਗ ਮੈਨੂੰ ਇਨ੍ਹਾਂ ਮੁਹੱਬਤਾਂ ਵਿੱਚ 
ਮੈਨੂੰ ਅਪਣੇ ਰੰਗ ਵਿੱਚ ਰੰਗਿਆ ਰਹਿਣ ਦੇ ...

✍️ਕਰਮਜੀਤ ਬਰਾੜ
loader
Home
Explore
Events
Notification
Profile