Find the Best ਹਰਜੀਤ Shayari, Status, Quotes from top creators only on Gokahani App. Also find trending photos & videos about
Pammy Sehgal
ਬਹੁਤੋਂ , ਥੋੜੇ ਚੱਜ ਈ ਚੰਗੇ ਭੀੜ ਦੇ ਨਾਲੋਂ ਅਲੱਗ ਈ ਚੰਗੇ ਲਾਈ ਲੱਗ ਨਈਂ ਤੁਰਿਆ ਜਾਂਦਾ ਮੰਨਿਆ, ਸਾਥੋਂ ਸਭ ਈ ਚੰਗੇ ਮੈਂ ਤੇ ਆਖਾਂ ਛੱਡ ਦੇ ਰੋਸੇ ਹਰਖ਼ਾਂ ਤੇ ਪਏ ਪੱਜ ਈ ਚੰਗੇ ਪੀਂਦੇ ਆਂ ਸਬਰਾਂ ਦੀ ਘੁੱਟੀ ਬਣਦੇ ਰਹਿਣ ਸਬੱਬ ਈ ਚੰਗੇ ਆਪਣੇ ਐਬ ਨਾ ਨਜ਼ਰੀਂ ਪੈਂਦੇ ਛਟਦੇ ਰਹਿਣ ਜੋ ਛੱਜ ਈ ਚੰਗੇ ਉੱਤੇ ਥੁੱਕਿਆਂ ਮੂੰਹ ਤੇ ਗਿਰਨਾ ਜਿੱਦਾਂ ਦੇ ਆਂ, ਅੱਜ ਈ ਚੰਗੇ ਬਹੁਤਿਆਂ ਨਾਲ ਨੀ ਬਣਦੀ ਸਾਡੀ ਮੁਬਾਰਕ ਥੋਨੂੰ, ਵੱਧ ਈ ਚੰਗੇ ਥਾਂ ਥਾਂ ਨਿਹੁੰ ਨੀ ਲਾਇਆ ਜਾਂਦਾ ਸਾਨੂੰ ਇੱਕ ਸਾਡੇ ਰੱਬ ਈ ਚੰਗੇ .......#ਹਰਜੀਤ ਕੌਰ ਪੰਮੀ.. (ਪੰਮੀ ਸਹਿਗਲ) ©Pammy Sehgal
Pammy Sehgal
ਦੁੱਖਾਂ ਸੁੱਖਾਂ ਮਿੱਤਰਾ ਓਏ ਆਉਂਦੇ ਜਾਂਦੇ ਰਹਿਣਾ ਈ ਫੜ ਕੇ ਮੱਥੇ ਨੂੰ ਹਾੜਾ ਦੱਸ ਕਾਹਤੋਂ ਬਹਿਣਾ ਈ ਦਿਲ ਚ ਨੇ ਦੱਬੀਆਂ ਜੋ ਹੋਰ ਨਾ ਦਬਾ ਆਜਾ ਗੱਲੀਂ ਬਾਤੀਂ ਨਾਲੇ ਹੋ ਜਾਏ ਚਾਹ ਫ਼ਿਕਰਾਂ ਚ ਅੱਜ ਵੀ ਖ਼ਰਾਬ ਹੋਈ ਜਾਂਦਾ ਏ ਕੱਲ੍ਹ ਬਾਰੇ ਸੋਚ ਸੋਚੀਂ ਬੋਝ ਢੋਈ ਜਾਂਦਾ ਏ ਫੁੱਲ ਮਹਿਕੇ ਜਿਓਂ ਬਸੰਤ ਵਾਲੇ ਚਿੱਤ ਮਹਿਕਾ ਆਜਾ ਗੱਲੀਂ ਬਾਤੀਂ ਨਾਲੇ ਹੋ ਜਾਏ ਚਾਹ ਨਿੱਕੇ ਨਿੱਕੇ ਪਲਾਂ ਵਿੱਚੋਂ ਸਿੱਖ ਖੁਸ਼ੀ ਲੱਭਣੀ ਔਕੜਾਂ ਨੇ ਵੇਖੀਂ ਦੰਦਾਂ ਥੱਲੇ ਜੀਭ ਦੱਬਣੀ ਵੰਡੀ ਚੱਲ ਹਾਸੇ ਪੱਲੇ ਪਊਗੀ ਦੁਆ ਆਜਾ ਗੱਲੀਂ ਬਾਤੀਂ ਨਾਲੇ ਹੋ ਜਾਏ ਚਾਹ ਫੁੱਲ ਬਨਫ਼ਸੇ ਦਾ ਜਗਾਉਂਦਾ ਜਿਵੇਂ ਮੋਹ ਮੈਨੂੰ ਤਾਂ ਨਿਰਾ ਈ ਨੂਰ ਲੱਗਦਾ ਏ ਓਹ ਸਿੱਖੀ ਹਰਜੀਤ ਮਹਿਬੂਬ ਤੋਂ ਅਦਾ ਆਜਾ ਗੱਲੀਂ ਬਾਤੀਂ ਨਾਲੇ ਹੋ ਜਾਏ ਚਾਹ .......#ਹਰਜੀਤ ਕੌਰ ਪੰਮੀ .....(ਪੰਮੀ ਸਹਿਗਲ) ©Pammy Sehgal #morningcoffee
Pammy Sehgal
ਕਦੇ ਵੀ ਲਾਉਣ ਨਾ ਸਿੱਧੀਆਂ ਜਿਨ੍ਹਾਂ ਤੋਂ ਰਾਸਤਾ ਪੁੱਛਦੈਂ ਮੀਟ ਅੱਖਾਂ ਤੁਰੇ ਦੁਨੀਆਂ ਕੀ ਵਾਕਿਆ ਹਾਦਸਾ ਪੁੱਛਦੈਂ ਮਲਾਹ ਦਾ ਜੁਰਮ ਲੁਕ ਜਾਂਦੈ ਸਦਾ ਅਣਗੌਲ਼ਿਆ ਜਾਵੇ ਲੱਗੇ ਇਲਜ਼ਾਮ ਤੂਫ਼ਾਨਾਂ ਤੇ ਹੋਇਆ ਕੀ ਖ਼ਾਦਸ਼ਾ ਪੁੱਛਦੈਂ ਬਦਲਣੇ ਰੰਗ ਕੀ ਗਿਰਗਿਟ ਚੁਰਾਏ ਲੋਕਾਂ ਰੰਗ ਸਾਰੇ ਨੇ ਪਾਉਂਦੇ ਰਿਸ਼ਤਿਆਂ ਦੇ ਮੁੱਲ ਕੀ ਦਿਲ ਤੋਂ ਵਾਸਤਾ ਪੁੱਛਦੈਂ ਹੱਸਾਂ ਤੇ ਰੋਣ ਹੈ ਨਿਕਲੇ ਜੇ ਰੋਵਾਂ ਤਾਂ ਫੁਟੇ ਹਾਸਾ ਰੋਗ ਦਿਲ ਨੂੰ ਹੈ ਕੀ ਲੱਗਿਆ ਨਾ ਦਿਲ ਦੀ ਦਾਸਤਾਂ ਪੁੱਛਦੈਂ ਕਿਸੇ ਫਾਈਲ ਨਾ ਮਨਜ਼ੂਰ ਅਸੀਂ ਓਹ ਅਰਜ਼ੀਆਂ ਵਰਗੇ ਪੁੱਤ ਛੇੜੇ ਕੁੜੀ ਤਾਂ ਗੱਲ ਕੀ ਧੀਆਂ ਲਈ ਫਾਤਵਾ ਪੁੱਛਦੈਂ ਖ਼ੌਰੇ ਤੂਫਾਨ ਬਣ ਜਾਣਾ ਏ ਕਿਹੜੀ ਲਹਿਰ ਨੇ ਆਖ਼ਰ ਹੋਏ ਹਰਜੀਤ ਜ਼ਰਾ ਹਲਚਲ ਸਬਰ ਦਾ ਰਾਬਤਾ ਪੁੱਛਦੈਂ ......#ਹਰਜੀਤ ਕੌਰ ਪੰਮੀ.... ©Pammy Sehgal #NationalSimplicityDay

ਹੁਣ ਸੋਚਣ ਡਏ ਆਂ ਜੀ ਕਿੰਝ ਲਾਹੁਣਾ ਪਾਰਾ ਏ ਜੋ ਚੜ੍ਹਿਆ ਸਿਰ ਤੇਰੇ ਆਕੜ ਤੇ ਲਾਰਾ ਏ ਪਏ ਆਂ ਹਾੜਾ ਅੱਕੇ ... ਵੇ ਸੁਣ ਪਛਤਾਵੇਂਗਾ ਆਇਆ ਜਦ ਸਾਡੇ ਡਿੱਕੇ। ਬੜੀ ਸੁਣਲੀ ਤੇਰੀ ਬਾਤ ਆਪਣੀ ਵੀ ਸੁਣਾਵਾਂਗੇ ਸਾਡੇ ਅੱਗੇ ਰੱਖੇਂ ਜੋ ਕੈਦੇ ਓਹ ਪੜ੍ਹਾਵਾਂਗੇ ਜਰਾਂਗੇ ਹੁਣ ਨਾ ਧੱਕੇ... ਵੇ ਸੁਣ ਪਛਤਾਵੇਂਗਾ ਆਇਆ ਜਦ ਸਾਡੇ ਡਿੱਕੇ। ਜਿਹੜੀ ਚੜ੍ਹੀ ਘਮੇਰ ਤੈਨੂੰ ਓਹ ਲਾਹ ਕੇ ਰੱਖ ਦੇਣੀ ਫਿਰੇਂ ਹਵਾ ਚ ਜੋ ਉੱਡਿਆ ਤੈਨੂੰ ਪਾ ਕੇ ਨੱਥ ਦੇਣੀ ਚੌਰਿਆ ਵਾਅਦੇ ਪੱਕੇ ... ਵੇ ਸੁਣ ਪਛਤਾਵੇਂਗਾ ਆਇਆ ਜਦ ਸਾਡੇ ਡਿੱਕੇ। ਸਦਾ ਇੱਕੋ ਨੀ ਰਹਿੰਦਾ ਵਕਤ ਬਦਲ ਹੀ ਜਾਵੇ ਮਿਲੂ ਸੂਦ ਵੀ ਤੈਨੂੰ ਨਾਲ ਅਸਲ ਵੀ ਆਵੇ ਅਸਾਂ ਜਦ ਲਾਉਣੇ ਛੱਕੇ... ਵੇ ਸੁਣ ਪਛਤਾਵੇਂਗਾ ਆਇਆ ਜਦ ਸਾਡੇ ਡਿੱਕੇ। ਪਊ ਆਓਣਾ ਓਥੇ ਈ ਜਿੱਥੋਂ ਤੂੰ ਉੱਠਿਆ ਸੀ ਫੇਰ ਖੋਲ੍ਹਾਂਗੇ ਵਹੀਆਂ ਜੋ ਸੁਣਿਆ ਦੱਸਿਆ ਸੀ ਫਸੇ ਹਰਜੀਤ ਕੜਿੱਕੇ ਵੇ ਸੁਣ ਪਛਤਾਵੇਂਗਾ ਆਇਆ ਜਦ ਸਾਡੇ ਡਿੱਕੇ। .....#ਹਰਜੀਤ ਕੌਰ ਪੰਮੀ...... ©Pammy Sehgal #standAlone
Pammy Sehgal
#ਮਾਪੇ ਪਿਤਾ,ਪ੍ਰਮਾਤਮਾ ਦੀ ਬਖ਼ਸ਼ੀ ਇੱਕ ਉੱਤਮ ਦਾਤ ਐ ਮਾਂ,ਪਾਲਣਾ ਬੱਚੇ ਦਾ,ਜਿਓਂ ਰੱਬ ਦੀ ਹੀ ਜ਼ਾਤ ਐ ਪਿਤਾ ਪਾਲਣ ਹੈ,ਪੋਸ਼ਣ ਹੈ,ਰੋਟੀ- ਕੱਪੜਾ-ਮਕਾਨ ਏ ਮਾਂ ਜੀਵਨ ਦਾ ਕੁੰਡ ਤੇ ਅਹਿਸਾਸ ਦੀ ਜ਼ੁਬਾਨ ਏ ਪਿਤਾ ਮਾਰਗ ਦਰਸ਼ਕ ਤੇ ਪੀੜ ਦਾ ਸਹਾਰਾ ਏ ਮਾਂ ਗੱਲਾਂ ਦੀ ਪੱਪੀ ਏ ਮਮਤਾ ਦੀ ਧਾਰਾ ਏ ਪਿਤਾ ਨਰਮ ਵੀ,ਸਖਤ ਵੀ,ਪਰਿਵਾਰ ਦਾ ਅਨੁਸ਼ਾਸਨ ਏ ਮਾਂ ਕਲਮ ਦਵਾਤ ਸਿਆਹੀ, ਪਿਆਰ ਦਾ ਪ੍ਰਸ਼ਾਸਨ ਏ ਪਿਤਾ ਪਰਿੰਦੇ ਛੋਟੇ ਦਾ , ਵੱਡਾ ਜ੍ਹਾ ਆਸਮਾਨ ਏ ਮਾਂ ਅੱਖ ਦਾ ਕਿਨਾਰਾ , ਕੋਈ ਤੀਰਥ ਅਸਥਾਨ ਏ ਪਿਤਾ ਰੱਖਿਆ ਕਵਚ, ਪਿਤਾ ਨਾਲੇ ਸਭ ਸਪਨੇ ਮਾਂ ਰੱਬ ਦਾ ਏ ਨਾਂ, ਜੀਹਦੇ ਨਾਲ ਨੇ ਸਭ ਅਪਨੇ ਪਿਤਾ ਘੱਟ ਹੀ ਦਿਖਾਵੇ, ਅਥਾਹ ਦਿਲ ਦਾ ਪਿਆਰ ਪਿਤਾ ਹੈ ਜੀ , ਮਾਂ -ਬੱਚਿਆਂ ਦਾ ਜੀਵਨ ਆਧਾਰ ਸਾਰੀ ਦੁਨੀਆਂ ਦੇ ,ਤੀਰਥ ਦੀ ਯਾਤਰਾ ਵਿਅਰਥ ਜੇਕਰ ਬੱਚਿਆਂ ਦੇ ਹੁੰਦੇ ,ਮਾਂ ਬਾਪ ਨੇ ਅਸਮਰੱਥ ਸਾਰਾ ਜੀਵਨ ਨਿਛਾਵਰ ਕਰ ਦੇਣ ਮਾਂ ਪਿਓ ਬਣਕੇ ਹਿੰਮਤ ਤੇ ਹੌਸਲੇ, ਦਿਲਾਸੇ ਦਿਓ ਮੋੜ ਹੋਣਾ ਨੀ ਭਾਵੇਂ , ਏਹ ਕਰਜ਼ ਬੇਹਿਸਾਬ ਕਰੋ ਸਤਿਕਾਰ ਦਿਲ ਤੋਂ, ਤਾਂ ਸਭ ਕੁਛ ਆਬਾਦ ਪਿਆਰ-ਸਤਿਕਾਰ,ਇੱਕ ਦਿਨ ਦਾ ਮੁਥਾਜ ਨਈਂ ਮਾਪੇ ਮਿਲਦੇ ਮੁਕੱਦਰੀਂ, ਕਿਉਂ ਨਾਜ਼ ਨਈਂ ......#ਹਰਜੀਤ ਕੌਰ ਪੰਮੀ...... ©Pammy Sehgal #father
Pammy Sehgal
#ਕਾਲਾ ਦਿਨ ਲੱਗਦੈ ਹਰ ਇੱਕ ਦਿਨ ਹੀ ਕਾਲ਼ਾ ਚੋਰ ਜੂ ਬਣ ਬੈਠਾ ਰਖਵਾਲ਼ਾ ਅੰਦਰੋਂ -ਅੰਦਰੀਂ ਹੈ ਖਾਈ ਜਾਂਦਾ ਗੱਦਾਰ, ਦੇਸ ਸੰਗ ਕਰੇ ਘੁਟਾਲ਼ਾ ਹੱਕ ਮਾਰ ਫਿਰੇ ਰੂੰਗੇ ਵੰਡਦਾ ਮਹਾਂ ਠੱਗ ਸੰਗ ਪੈ ਗਿਆ ਪਾਲ਼ਾ ਭਰੇ ਲਾਸ਼ਾਂ ਨਾਲ ਸ਼ਮਸ਼ਾਨ ਨਾ ਦਿੱਸੇ ਬੈਠਾ ਅੱਖ,ਕੰਨ,ਮੂੰਹ ਤੇ ਮਾਰੀ ਤਾਲ਼ਾ ਹਸਪਤਾਲ ਜ਼ਰੂਰੀ ਨਾ ਸਮਝੇ ਸੰਸਦ ਤੇ ਲਾਏ ਪੈਸਾ ਬਾਹਲ਼ਾ ਹੱਸਦੇ -ਵੱਸਦੇ ਦੇਸ ਦਾ ਅੜਿਓ ਕੱਢ ਕੇ ਰੱਖਤਾ ਏਸ ਦੀਵਾਲ਼ਾ ਮੂਰਤੀ ਨੇ ਕੀ ਖਾਣ ਨੂੰ ਦੇਣਾ ਭੁੱਖ ਦਾ ਦਰਦ ਹੈ ਹੁੰਦਾ ਆਹਲ਼ਾ ਨਿੱਤ ਨਵੇਂ ਹੀ ਢੋਂਗ ਰਚਾਵੇ ਸੋਚ ਇਹਦੀ ਤੇ ਲੱਗਾ ਜਾਲ਼ਾ ਹਿੱਕਾਂ ਤਾਣ ਅੰਨਦਾਤਾ ਖੜ੍ਹਿਆ ਹਰਜੀਤ ਹੋਣ ਨੂੰ ਹੈ ਉਜਿਆਲਾ .....#ਹਰਜੀਤ ਕੌਰ ਪੰਮੀ..... ©Pammy Sehgal #India
Pammy Sehgal
#ਚੰਗੀ ਏ ਉਡੀਕ ਲੱਗਦੀ ਐ ਲੰਮੀ ਭਾਵੇਂ ਚੰਗੀ ਏ ਉਡੀਕ ਓਏ ਮੁੱਕਜੇ ਉਡੀਕ ਜਿੱਥੇ ਸੀਨੇ ਪਲ਼ੇ ਚੀਕ ਓਏ ਬੜਾ ਔਖਾ ਹੁੰਦਾ ਸੱਚੀਂ ਹੈ ਪਲ ਪਲ ਕੱਟਣਾ ਜਿੰਦਗੀ ਵੀ ਭੈੜੀ ਬਣ ਜਾਂਦੀ ਏ ਸ਼ਰੀਕ ਓਏ ਦੇਰ- ਸਵੇਰ ਭਾਵੇਂ ਅੱਲਾ ਘਰ ਆ ਜਵੇ ਯਾਦਾਂ ਚ ਨਾ ਹੋਵੇ ਕੋਈ ਬੰਨ੍ਹਵੀਂ ਤਰੀਕ ਓਏ ਸੁੱਕਦੀ ਨੀ ਕਦੇ ਵਗੇ ਅੱਖਾਂ ਪਿੱਛੇ ਨਹਿਰ ਜੋ ਸ਼ਾਲਾ ਰੱਖੀਂ ਖ਼ੈਰ ਨਾ ਟੱਪੇ ਕਦੇ ਲੀਕ ਓਏ ਖ਼ਿਆਲਾਂ ਤੋਂ ਵੀ ਲੰਮੀ ਔਖੀ ਸੌਖੀ ਹੋਜੂ ਪਾਰ ਭਾਵੇਂ ਚੁਭਦੀ ਅੱਖਾਂ ਚ ਕੰਡਾ ਬਣਕੇ ਬਰੀਕ ਓਏ ਦਿਲ ਵਾਲੇ ਦਿਲ ਤੱਕ ਨੱਪ ਲੈਂਦੇ ਰਾਹ ਨੇ ਹਰਜੀਤ ਰੂਹਦਾਰੀ ਗਈ ਦਿਲ ਤੇ ਉਲੀਕ ਓਏ .......#ਹਰਜੀਤ ਕੌਰ ਪੰਮੀ ...... ©Pammy Sehgal #RAMADAAN