Find the Best comment💬 Shayari, Status, Quotes from top creators only on Gokahani App. Also find trending photos & videos aboutshayari comment for boy who fell in love, funny image with comment in hindi 10, funny image with comment in hindi, comment on love status, hindi love shayri comment status pic 0,
Bishamber Awankhia
ਗ਼ਜ਼ਲ ਰੋਜ਼ ਦਵਾਈ ਫੱਕੀ ਜਾਂਦੈਂ। ਘਾਓ ਤਾਂ ਵੀ ਪੱਕੀ ਜਾਂਦੈਂ। ਅੰਦਰੋਂ ਭਾਵੇਂ ਪੂਰਾ ਟੁੱਟਾ, ਬਾਹਰੋਂ ਤੇੜਾਂ ਢੱਕੀ ਜਾਂਦੈਂ। ਹਾਸੇ ਨਾਲ ਕਦੋਂ ਦਾ ਕਮਲ਼ਾ, ਨੈਣ ਸਮੁੰਦਰ ਡੱਕੀ ਜਾਂਦੈਂ। ਰੋਟੀ ਖਾਤਰ ਬੰਦਾ ਖ਼ੁਦ ਨੂੰ, ਡੰਗਰਾਂ ਵਾਂਗੂੰ ਹੱਕੀ ਜਾਂਦੈਂ। ਲੋਟੂ ਲੀਡਰ ਜਨਤਾ ਦਾ ਧਨ, ਲੁੱਟ ਲੁੱਟ ਘਰ ਨੂੰ ਧੱਕੀ ਜਾਂਦੈਂ। ਦੁੱਖਾਂ ਦੀ ਦਲਦਲ ਵਿੱਚ ਫ਼ਸਿਆ, ਬੰਦਾਂ ਖੁਦ ਤੋਂ ਅੱਕੀ ਜਾਂਦੈਂ। ਬਿਸ਼ੰਬਰ ਅਵਾਂਖੀਆ, 9781825255 ©Bishamber Awankhia #sad_emotional_shayries #punjabi_shayri #🙏Please🙏🔔🙏Like #share #comment💬
#sad_emotional_shayries #punjabi_shayri #🙏Please🙏🔔🙏Like #share comment💬
read moreBishamber Awankhia
ਗ਼ਜ਼ਲ ਜ਼ਮਾਨੇ ਦਾ ਹਰ ਗਮ ਇਹ ਬੰਦਾ ਭੁਲਾ ਕੇ। ਕਿ ਫਿਰ ਜੀਣ ਲੱਗਦਾ ਏ ਸੁਫਨੇ ਸਜਾ ਕੇ। ਕਿਵੇਂ ਤੂੰ ਬਚੇਗਾ ਇਹ ਲੋਕਾਂ ਤੋਂ ਸੱਜਣਾ, ਜੋ ਘੁੰਮਦੇ ਨੇ ਚਿਹਰੇ 'ਤੇ ਚਿਹਰਾ ਲਗਾ ਕੇ। ਉਹੀ ਲੋਕ ਦਿਲ ਦੀ ਵਧਾਉਂਦੇ ਨੇ ਧੜਕਣ, ਜੋ ਰੱਖੇ ਨੇ ਦਿਲ ਵਿਚ ਚਿਰਾਂ ਤੋਂ ਵਸਾ ਕੇ। ਸਮਝਦੈ ਉਦੋਂ ਬੰਦਾ ਬੰਦੇ ਨੂੰ ਛੋਟਾ, ਜਦੋਂ ਵੇਖਦੈ ਸੋਚ ਛੋਟੀ ਬਣਾ ਕੇ। ਬਿਸ਼ੰਬਰ ਅਵਾਂਖੀਆ,9781825255 ©Bishamber Awankhia #punjabi_shayri #🙏Please🙏🔔🙏Like #share #comment💬
#punjabi_shayri #🙏Please🙏🔔🙏Like #share comment💬
read moreBishamber Awankhia
White ਪਿੱਠ 'ਤੇ ਨਾ ਕਿਸੇ ਦੇ ਵਾਰ ਕਰੀਂ , ਜਿਸ ਨੂੰ ਵੀ ਮਿਲੀ ਬੱਸ ਪਿਆਰ ਕਰੀਂ । ਹਰ ਸ਼ਖ਼ਸ ਗੁਣਾਂ ਦੀ ਖਾਨ ਮਿਆਂ, ਨਜ਼ਰੋਂ ਨਾ ਗਿਰਾ, ਸਤਿਕਾਰ ਕਰੀਂ। ਦੌਲਤ ਦੇ ਨਸ਼ੇ ਤੋਂ ਦੂਰ ਰਹੀਂ, ਇਹ ਚੀਜ਼ ਗੁਣਾਂ ਨੂੰ ਮਾਰ ਦਵੇ, ਜਿੱਦਾਂ ਦੀ ਮਿਲੇ ਮਿਹਨਤ ਦੀ ਮਿਲੇ, ਮਾੜਾ ਨਾ ਕੋਈ ਕੰਮਕਾਰ ਕਰੀਂ। ਬਿਸ਼ੰਬਰ ਅਵਾਂਖੀਆ ©Bishamber Awankhia #punjabi_shayri #🙏Please🙏🔔🙏Like #share #comment💬
#punjabi_shayri #🙏Please🙏🔔🙏Like #share comment💬
read moreBishamber Awankhia
ਗ਼ਜ਼ਲ..................... ਮੇਰੇ ਮਾਲਕ ਅਗਰ ਏਨਾ ਤੂੰ ਬਖਸ਼ਣਹਾਰ ਨਾ ਹੁੰਦਾ। ਤੇਰੇ ਫਿਰ ਨਾਮ ਤੇ ਲੁੱਟ ਦਾ ਇਵੇਂ ਬਾਜ਼ਾਰ ਨਾ ਹੁੰਦਾ। ਬਿਨਾਂ ਗੋਲਕ ਭਰੇ ਸੁਣਦੈ ਅਗਰ ਆਵਾਜ਼ ਤੂੰ ਸਭ ਦੀ, ਗਰੀਬਾਂ ਦਾ ਇਹ ਜੀਵਨ ਇਸ ਤਰ੍ਹਾਂ ਲਾਚਾਰ ਨਾ ਹੁੰਦਾ। ਅਗਰ ਕਣ ਕਣ 'ਚ ਤੂੰ ਰਹਿੰਦੈ, ਰਜ਼ਾ ਤੇਰੀ ਚ ਹਰ ਸ਼ੈਅ ਏ, ਤਾਂ ਇਸ ਦੁਨੀਆ 'ਚ ਏਨਾ ਫੇਰ ਅੱਤਿਆਚਾਰ ਨਾ ਹੰਦਾ। ਤੇਰਾ ਕੀ ਰੂਪ ਏ ਕੀ ਰੰਗ ਕੋਈ ਜਾਣਦਾ ਨਾ ਕੁਝ, ਸ਼ਿਲਾ ਤੋਂ ਮੂਰਤੀ ਘੜਨਾ ਅਗਰ ਰੁਜ਼ਗਾਰ ਨਾ ਹੁੰਦਾ। ਨਾ ਕਰਮਾਂ ਨੂੰ ਕੋਈ ਰੋਂਦਾ, ਨਾ ਖਾਂਦਾ ਮੁਫਤ ਦੀ ਕੋਈ, ਜੇ ਅੰਨ੍ਹੀ ਆਸਥਾ ਤੋਂ ਆਦਮੀ ਬੀਮਾਰ ਨਾ ਹੁੰਦਾ। ਸਧਾਰਨ ਸੂਝ ਦੇ ਘਾਟੇ ਤੇਰੇ ਬੰਦੇ ਨਾ ਜੇ ਸਹਿੰਦੇ, ਤੇਰਾ ਹਰ ਮੋੜ ਤੇ ਜਬਰਨ ਕੋਈ ਦਰਬਾਰ ਨਾ ਹੁੰਦਾ। ਬਿਨਾਂ ਗੰਗਾ ਨਹਾਏ ਵੀ ਮਨਾਂ ਦੀ ਮੈਲ ਧੁਲ ਜਾਂਦੀ, ਮਨਾਂ ਵਿਚ 'ਗਰ ਨਸ਼ਾ ਦੌਲਤ ਦਾ ਹੱਦ ਤੋਂ ਪਾਰ ਨਾ ਹੁੰਦਾ। ਬਿਸ਼ੰਬਰ ਅਵਾਂਖੀਆ, ਮੋ-9781825255 ©Bishamber Awankhia #blindtrust #sad_emotional_shayries #punjabi_shayri #🙏Please🙏🔔🙏Like #share #comment💬
#blindtrust #sad_emotional_shayries #punjabi_shayri #🙏Please🙏🔔🙏Like #share comment💬
read moreBishamber Awankhia
ਥੋੜ੍ਹੀ ਕੁ ਨਿੱਤ ਪੀ ਲੈਨਾਂ ਵਾਂ। ਤਾਂ ਹੀ ਹੱਸ ਕੇ ਜੀ ਲੈਨਾਂ ਵਾਂ। ਜਦ ਵੀ ਪੀਤੀ ਪੱਲਿਓਂ ਪੀਤੀ, ਤੇਰਾ ਦੱਸ ਮੈਂ ਕੀ ਲੈਨਾਂ ਵਾਂ । ਜ਼ਖ਼ਮ ਲਗਾਏ ਜਿਹੜਾ ਵੀ, ਮੈਂ ਚੁੱਪ-ਚਪੀਤੇ ਸੀ ਲੈਨਾਂ ਵਾਂ। ਚੰਦਰੇ ਦਿਲ ਦੀ ਹਰ ਗੱਲ ਮੰਨ ਕੇ, ਸਿਰ 'ਤੇ ਵਿਪਦਾ ਹੀ ਲੈਨਾਂ ਵਾਂ। ਬਿਸ਼ੰਬਰ ਅਵਾਂਖੀਆ ਮੋ-9781825255 ©Bishamber Awankhia #sad_emotional_shayries #punjabi_shayri #🙏Please🙏🔔🙏Like #share #comment💬
#sad_emotional_shayries #punjabi_shayri #🙏Please🙏🔔🙏Like #share comment💬
read moreBishamber Awankhia
ਹੰਝੂ ਨਾਲ ਗਮਾਂ ਦੇ ਜਦ ਵੀ ਹੁੰਦੇ ਭਾਰੇ ਹੰਝੂ। ਗਿਰ ਹੀ ਜਾਂਦੇ ਮੱਲੋ ਮੱਲੀ ਸਾਰੇ ਹੰਝੂ। ਹੌਕੇ,ਹਾਵੇ,ਪੀੜਾਂ ਘੁਲਣ ਸਰੀਰਾਂ ਵਿੱਚ ਜਦ, ਫਿਰ ਕਿਧਰੇ ਬਣਦੇ ਨੇ ਜਾ ਕੇ ਖਾਰੇ ਹੰਝੂ। ਕੁਝ ਲੋਕਾਂ ਦੇ ਹੰਝੂ ਬੇਬਸ ਹੁੰਦੇ ਨੇ ਪਰ, ਕੁਝ ਲੋਕਾਂ ਦੇ ਕਰਦੇ ਵੱਡੇ ਕਾਰੇ ਹੰਝੂ। ਬਿਸ਼ੰਬਰ ਅਵਾਂਖੀਆ ©Bishamber Awankhia #SAD #punjabi_shayri #🙏Please🙏🔔🙏Like #share #comment💬
#SAD #punjabi_shayri #🙏Please🙏🔔🙏Like #share comment💬
read moreBishamber Awankhia
ਜ਼ਖਮ ਡੂੰਘੇ ਹੀ ਮਿਲੇ ਨੇ ਯਾਰ ਤੇਰੇ ਸ਼ਹਿਰ ਤੋਂ। ਜਾ ਰਿਹਾ ਹੁਣ ਇਸ਼ਕ ਦਾ ਬੀਮਾਰ ਤੇਰੇ ਸ਼ਹਿਰ ਤੋਂ। ਹਰ ਬਸ਼ਰ ਤੇਰੀ ਤਰ੍ਹਾਂ ਹੀ ਬੇਵਫ਼ਾਈ ਕਰ ਗਿਆ, ਨਫਰਤਾਂ ਮਿਲੀਆਂ ਨ ਮਿਲਿਆ ਪਿਆਰ ਤੇਰੇ ਸ਼ਹਿਰ ਤੋ। ਘਰ ਗਿਆ, ਦੌਲਤ ਗਈ ਤੇ ਚੈਨ ਦਿਲ ਦਾ ਵੀ ਗਿਆ, ਵੇਖ ਲੈ ਕੀ ਕੀ ਮਿਲੇ ਉਪਹਾਰ ਤੇਰੇ ਸ਼ਹਿਰ ਤੋਂ? ਬਿਸ਼ੰਬਰ ਅਵਾਂਖੀਆ ©Bishamber Awankhia #sad_feeling #punjabi_shayri #🙏Please🙏🔔🙏Like #share #comment💬
#sad_feeling #punjabi_shayri #🙏Please🙏🔔🙏Like #share comment💬
read moreBishamber Awankhia
White ਗੀਤ ਅਸੀਂ ਹੁਣ ਮਿਲ ਨਹੀਂ ਪਾਉਣਾ, ਵਿਛੋੜੇ ਪੈ ਗਏ ਸੱਜਣਾ। ਤੇਰੇ ਪਿੰਡ ਮੁੜ ਨਹੀਂ ਆਉਣਾ, ਵਿਛੋੜੇ ਪੈ ਗਏ ਸੱਜਣਾ। ਭੁਲਾ ਸਕਦੈਂ ਜੇ ਮੈਨੂੰ ਤੂੰ ਤਾਂ ਬੇਸ਼ੱਕ ਹੀ ਭੁਲਾ ਦੇਵੀਂ। ਮੇਰੀ ਹਰ ਯਾਦ ਆਪਣੇ ਜਿਹਨ ਤੋਂ ਭਾਵੇਂ ਮਿਟਾ ਦੇਵੀਂ। ਮਗਰ ਨਾ ਦਿਲ ਨੂੰ ਤੜਫਾਉਣਾ , ਵਿਛੋੜੇ ਪੈ ਗਏ ਸੱਜਣਾ। ਤੇਰੇ ਪਿੰਡ........................... ਅਸਾਡੇ ਟੁੱਟ ਗਏ ਸੁਫਨੇ ਜਿਵੇਂ ਘਰ ਰੇਤ ਦੇ ਟੁੱਟਦੇ, ਕਿ ਸਾਡੇ ਲੇਖ ਮੰਦੇ ਸਨ, ਕਦਮ ਅੱਗੇ ਨੂੰ ਕੀ ਪੁੱਟਦੇ, ਪਿਆ ਦਿਲ ਲਾ ਕੇ ਪਛਤਾਉਣਾ,ਵਿਛੋੜੇ ਪੈ ਗਏ ਸੱਜਣਾ। ਤੇਰੇ ਪਿੰਡ......................... ਮੇਰੇ ਹੱਥਾਂ 'ਤੇ ਮਹਿੰਦੀ ਏ ਤੇ ਚੂੜਾ ਪੈ ਗਿਆ ਬਾਹੀਂ, ਬਿਸ਼ੰਬਰ, ਜਿੰਦਗੀ ਮੇਰੀ ਪਈ ਹੈ ਔਜੜੇ ਰਾਹੀਂ। ਪਿਆ ਹਰ ਚਾਅ ਨੂੰ ਦਫ਼ਨਾਉਣਾ, ਵਿਛੋੜੇ ਪੈ ਗਏ ਸੱਜਣਾ। ਤੇਰੇ ਪਿੰਡ........................ (ਬਿਸ਼ੰਬਰ ਅਵਾਂਖੀਆ,9781825255) ©Bishamber Awankhia #sad_shayari #punjabi_shayri #🙏Please🙏🔔🙏Like #share #comment💬
#sad_shayari #punjabi_shayri #🙏Please🙏🔔🙏Like #share comment💬
read more