Nojoto: Largest Storytelling Platform

~ ਜੇ ਤੈਨੂੰ ਕੋਈ ਪੁੱਛੇ ~ ਕੋਣ ਹਾਂ ਮੈ ' ਤੂੰ ਕਹਿ ਦੇਵੀਂ

~ ਜੇ ਤੈਨੂੰ ਕੋਈ ਪੁੱਛੇ ~
ਕੋਣ ਹਾਂ ਮੈ ' ਤੂੰ ਕਹਿ ਦੇਵੀਂ ਕੋਈ 'ਖਾਸ' ਨਹੀਂ ।
ਇੱਕ ਦੋਸਤ ਹੈ ,ਕੱਚਾ ਪੱਕਾ ਜਿਹਾ !
ਇੱਕ ਝੂਠ ਹੈ ,ਅੱਧਾ ਸੱਚਾ ਜਿਹਾ  !
ਜਜਬਾਤਾਂ ਦਾ ਇੱਕ ਪਰਦਾ ਹੈ ,
ਜਿਵੇਂ ਬਹਾਨਾ ਕੋਈ ਅੱਛਾ ਜਿਹਾ !
ਸੁਪਨੇ ਅਧੂਰੇ ਵਰਗਾ ,ਜੋ ਪੂਰੇ ਹੋਣ ਦੀ ਆਸ ਨਹੀਂ
ਕੋਣ ਹਾਂ ਮੈਂ ,ਤੂੰ ਕਹਿ ਦੇਵੀਂ ਕੋਈ 'ਖਾਸ' ਨਹੀਂ ।
ਤਨਹਾਈ ਵਾਗੂੰ 'ਜਗਰਾਜ' ਆ ਕੋਲ ਬਹਿ ਜਾਂਦਾ ਹੈ !
ਬਿਨਾਂ ਬੋਲੇ ਅਣਕਹੀਆ ਗੱਲਾਂ ਕਹਿ ਜਾਂਦਾ ਹੈ !
ਵੈਸੇ ਤਾਂ ਉਹਦੇ ਨਾ ਹੋਣ ਦਾ ਗ਼ਮ ਨਹੀਂ ਕੋਈ,
ਪਰ ਕਦੇ ਅੱਖਾਂ ਦਾ ਹੰਝੂ ਬਣ ਬਹਿ ਜਾਂਦਾ ਹੈ !
ਜ਼ਹਿਮ 'ਚੋਂ' ਰਹਿੰਦਾ ਹੈ ,ਪਰ ਨੈਣਾਂ ਨੂੰ ਤਲਾਸ਼ ਨਹੀਂ ।
ਕੋਣ ਹਾਂ ਮੈਂ 'ਤੂੰ ਕਹਿ ਦੇਵੀਂ ਕੋਈ 'ਖਾਸ' ਨਹੀਂ

©Jagraj Sandhu
  #Remember 
#jagrajsandhu 
#Silence 
#Sa #shyari 
#Dar  #Darad 
#borkenheart 
#Zid #ਜਿੰਦਗੀ #