Nojoto: Largest Storytelling Platform

ਸਵੱਖ਼ਤੇ ਉੱਠ ਕੇ ਕੰਮ ਕਰਦੀ ਦਾ ਧਿਆਨ ਨਹੀਂ ਗਿਆ ਕਦੋਂ ਅੱਖ

ਸਵੱਖ਼ਤੇ ਉੱਠ ਕੇ
ਕੰਮ ਕਰਦੀ ਦਾ 
ਧਿਆਨ ਨਹੀਂ ਗਿਆ
ਕਦੋਂ ਅੱਖ਼ ਦਾ ਵਾਲ ਮੁੜ ਗਿਆ
ਧੁੰਦਲੇ ਪਣ ਵਿੱਚ 
ਕੰਮ ਕਰਦੀ ਕਰਦੀ
ਇੱਕ ਪਲ ਦੀ ਵਿਹਲ ਕੱਢ ਕੇ
ਸ਼ੀਸ਼ਾ ਵੇਖਣ ਲੱਗੀ ਤਾਂ
ਆਪਣੇ ਅਕਸ਼ ਦੀ ਥਾਂ
ਦਿਸ ਪਿਆ ਢਲਦੀ ਪਹਿਰ ਦਾ ਪਰਛਾਵਾਂ
ਸ਼ੀਸ਼ਾ ਰੱਖ ਤੁਰ ਪਈ
ਆਥਣ ਦੀ ਰੋਟੀ ਦਾ ਫ਼ਿਕਰ ਕਰਦੀ
ਮੂੰਹ ਵਿੱਚ ਹੀ ਕੁੱਝ ਬੁੜ ਬੜਾਉਂਦੀ
ਪਸ਼ੂਆਂ ਨੂੰ ਪੱਠੇ ਪਾਉਣ।

©ਮਨpreet ਕੌਰ #nojotoshayari #Nojoto #nojotopunjabi #nojotohindipoetry #nojoto2021 #NojotoWriter #nojotolife #nojotowomen #Nojotozindgi 

#doubleface
ਸਵੱਖ਼ਤੇ ਉੱਠ ਕੇ
ਕੰਮ ਕਰਦੀ ਦਾ 
ਧਿਆਨ ਨਹੀਂ ਗਿਆ
ਕਦੋਂ ਅੱਖ਼ ਦਾ ਵਾਲ ਮੁੜ ਗਿਆ
ਧੁੰਦਲੇ ਪਣ ਵਿੱਚ 
ਕੰਮ ਕਰਦੀ ਕਰਦੀ
ਇੱਕ ਪਲ ਦੀ ਵਿਹਲ ਕੱਢ ਕੇ
ਸ਼ੀਸ਼ਾ ਵੇਖਣ ਲੱਗੀ ਤਾਂ
ਆਪਣੇ ਅਕਸ਼ ਦੀ ਥਾਂ
ਦਿਸ ਪਿਆ ਢਲਦੀ ਪਹਿਰ ਦਾ ਪਰਛਾਵਾਂ
ਸ਼ੀਸ਼ਾ ਰੱਖ ਤੁਰ ਪਈ
ਆਥਣ ਦੀ ਰੋਟੀ ਦਾ ਫ਼ਿਕਰ ਕਰਦੀ
ਮੂੰਹ ਵਿੱਚ ਹੀ ਕੁੱਝ ਬੁੜ ਬੜਾਉਂਦੀ
ਪਸ਼ੂਆਂ ਨੂੰ ਪੱਠੇ ਪਾਉਣ।

©ਮਨpreet ਕੌਰ #nojotoshayari #Nojoto #nojotopunjabi #nojotohindipoetry #nojoto2021 #NojotoWriter #nojotolife #nojotowomen #Nojotozindgi 

#doubleface