ਨਾ ਲਿਖਣੇ ਸੀ ਨਾਂ ਬਾਹਾਂ ਤੇ ਨਾ ਪੈਣਾ ਸੀ ਇਨ੍ਹਾਂ ਰਾਹਾਂ ਤੇ, ਜਿਨ੍ਹਾਂ ਰਾਹਾਂ ਤੇ ਮੈਨੂੰ ਪਾ ਛੱਡਿਆ, ਮੈਥੋ ਵੀ ਨਾ ਫੇਰ ਰਹਿ ਹੋਇਆ, ਉਸਦੀਆ ਅੱਖਾਂ ਇਸ਼ਕ ਕਰਾ ਛੱਡਿਆ। ਨਾ ਹੋਣਾ ਸੀ ਇਨੇ ਔਖੇ, ਨਾ ਹੀ ਮਿਲਣੇ ਸੀ ਧੋਖੇ, ਉਹਨੇ ਮੈਨੂੰ ਧੋਖੇ ਦੇ ਰਾਹ ਪਾ ਛੱਡਿਆ, ਮੈਥੋ ਵੀ ਨਾ ਫੇਰ ਰਹਿ ਹੋਇਆ, ਉਸਦੀਆ ਅੱਖਾਂ ਇਸ਼ਕ ਕਰਾ ਛੱਡਿਆ ਕਿੱਥੇ ਲਿਖਣੇ ਸੀ ਜ਼ਜਬਾਤ, ਜੇ ਨਾ ਪਾਉਦੀ ਇਸ਼ਕੇ ਦੀ ਬਾਤ, ਉਹਦੀਆ ਬਾਤਾਂ ਸ਼ਾਇਰ ਬਣਾ ਛੱਡਿਆ, ਮੈਥੋਂ ਵੀ ਨਾ ਫੇਰ ਰਹਿ ਹੋਇਆ, ਉਸਦੀਆ ਅੱਖਾਂ ਇਸ਼ਕ ਕeਰਾ ਛੱਡਿਆ। @shah_Lyrics_Majra.....✍️. #shah_lyrics_majra