Nojoto: Largest Storytelling Platform
mangalsingh9704
  • 20Stories
  • 234Followers
  • 185Love
    220Views

lakhesar sab

mann niva matt uchi

  • Popular
  • Latest
  • Repost
  • Video
d840d59945d9a8d98f60c95067dc37cd

lakhesar sab

ਨਾ ਤੀੰਰ ਤੇ ਨਾ ਕੋਈ ਤਲਵਾਰ ਕਰਦੀ ਆ, 

ਜਿੰਨਾ ਡੂੰਘਾ ਓਹਦੀ ਅੱਖ ਵਾਰ ਕਰਦੀ ਆ ..

©lakhesar sab #babbumaan
d840d59945d9a8d98f60c95067dc37cd

lakhesar sab

ਦਿਲ ਏ ਰਾਜ ਲਕੋਇਆ ਲੁਕ ਦੇ ਨਹੀਂ, 

ਲੋਕ ਚਹਿਰੇ ਤੋਂ ਹੀ ਬੁੱਝ ਜਾਂਦੇ ਨੇ,, 

ਝੱਲ ਲੈਣ ਜਿੰਦਗੀ ਦੇ ਤੁਫ਼ਾਨ ਜੋ ਬੜੀ ਅਸਾਨੀ ਨਾਲ, 

ਹੰਝੂਆਂ ਦੇ ਸੈਲਾਬ ਚ ਅਕਸਰ ਹੀ ਉਹ ਡੁੱਬ ਜਾਂਦੇ ਨੇ, 

ਕੋਸ਼ਿਸ਼ ਕਰੀ ਨਾ ਤੂੰ ਬਹੁਤਾ ਪੜ੍ਹਨੇ ਦੀ, 

ਕਿਉਂਕਿ ਟੁੱਟੇ ਸ਼ਾਇਰਾਂ ਦੇ ਅਲਫਾਜ਼ ਵੀ ਚੁੱਭ ਜਾਂਦੇ ਨੇ,,

LAKHESARSAB

©lakhesar sab #standout
d840d59945d9a8d98f60c95067dc37cd

lakhesar sab

ਅਸਾਨ ਲਫਜ਼ਾਂ ਵਿੱਚ ਵੀ ਸਮਝ ਨੀ ਆਉਂਦੀ,
 
ਕੁਝ ਗੱਲਾਂ ਗੋਲ ਹੁੰਦੀਆਂ ਨੇ, 

ਮੋਲ -ਤੋਲ ਕਰਕੇ ਟੁੱਟ ਜਾਂਦੇ ਨੇ ਰਿਸ਼ਤੇ, 

ਉਂਝ ਚਾਹਤਾ  ਤਾਂ ਅਨਮੋਲ ਹੁੰਦੀਆਂ ਨੇ,

ਕਿਸੇ ਦੇ ਛੱਡਣ ਨਾਲ ਚਾਹੇ ਮਰਦਾ ਨੀ ਕੋਈ,

  ਪਰ ਇਹ ਯਾਦਾਂ ਰੋਲ ਤਾਂ ਦਿੰਦੀਆਂ ਨੇ,,,,

Lakhesarsab

©lakhesar sab #ਸ਼ਾਇਰੀ #ਕਵਿਤਾ #ਗਜ਼ਲ

#ਸ਼ਾਇਰੀ #ਕਵਿਤਾ #ਗਜ਼ਲ

d840d59945d9a8d98f60c95067dc37cd

lakhesar sab

ਦਿਖਾਵਿਆਂ ਦਾ ਚੋਗ ਖਿਲਾਰ ਕੇ, 

 ਕਦੇ ਪੰਛੀਆਂ ਤੇ ਜਾਲ ਨੀ ਵਛਾਏ ਜਾਂਦੇ, 

ਖੁਦ ਨੂੰ ਸੱਚਾ ਸਾਬਿਤ ਕਰਨ ਵਾਸਤੇ, 

ਇਹ ਝੂਠੇ ਹੰਝੂ ਨੀ ਵਹਾਏ ਜਾਂਦੇ,,

ਨਵਿਆਂ ਦਾ ਚਾਅ ਪੁੱਛ ਤੂੰ ਨਵਿਆਂ ਕੋਲੋਂ, 

ਮੈਥੋਂ ਤਾਂ ਹਜੇ ਪੁਰਾਣੇ ਹੀ ਨੀ ਭੁਲਾਏ ਜਾਂਦੇ,,,,

lakhesarsab

©lakhesar sab #ਕਦੇ #ਅਹਿਸਾਸ #ਹੋਊਗਾ

#ਕਦੇ #ਅਹਿਸਾਸ #ਹੋਊਗਾ

d840d59945d9a8d98f60c95067dc37cd

lakhesar sab

ਤਾਰਿਆਂ ਭਰੀ ਰਾਤ ਉਸ ਲਈ, 
ਜੋ ਜੁਗਨੂੰ ਲੱਭ ਰਿਹਾ ਏ
ਇਹ ਫੁੱਲਾਂ ਦੀ ਬਰਸਾਤ ਉਸ ਲਈ , 
ਜੋ ਕੰਡਿਆਂ ਦੀ ਸੇਜ ਤੇ ਪਿਆ ਏ, 
ਬੜੀ ਊਚੀ ਸ਼ੋਰ ਸੁਣ ਰਿਹਾ ਹੈ, 
ਲੱਗ ਰਹੇ ਜੈਕਾਰੇ ਦਾ, 
ਏਦੂੰ ਉਤੇ ਮੁੱਲ ਮੋੜ ਵੀ ਨੀ ਸਕਦੇ, 
ਸਰਬੰਸ ਵਾਰਨ ਵਾਲੇ ਦਾ,,
Lakhesarsab

©lakhesar sab #Sikhi
d840d59945d9a8d98f60c95067dc37cd

lakhesar sab

ਜਿੱਸ ਤੇ ਚੱਲ ਰਹੇ ਸੀ ਤਲਾਸ਼ ਏ ਮੰਜ਼ਿਲ ਲਈ, 
ਸਾਡਾ ਉਹ ਹੁਣ ਰਾਹ ਨੀ ਰਿਹਾ,, 
ਇਹ ਯਕੀਨ, ਭਰੋਸਾ ਸਭ ਕਹਿਣ ਦੀਆਂ ਗੱਲਾਂ ਨੇ, 
ਅਸਲ ਚ ਤਾਂ ਮੈਨੂੰ ਕਿਸੇ ਤੇ ਵੀ ਵਿਸਾਹ ਨੀ ਰਿਹਾ, 
ਬਦਲਣ ਵਾਲਿਆਂ ਨੇ ਐਨਾ ਕ ਬਦਲਤਾ ਮੈਨੂੰ, 
ਹੁਣ ਤਾਂ ਚਾਹ ਦਾ ਵੀ ਉਹ ਚਾਅ ਨੀ ਰਿਹਾ,,
lakhesarsab

©lakhesar sab #ChildrensDay
d840d59945d9a8d98f60c95067dc37cd

lakhesar sab

ਤਲਾਸ਼ ਹੈ ਉਨ੍ਹਾਂ ਅਰਮਾਨਾਂ ਦੀ, 
ਜੋ ਤਾਰਿਆਂ ਵਾਂਗ ਟੁੱਟ ਅਲੋਪ ਹੋਏ ਨੇ,, 
 ਕਦੇ ਸਬਰ ਨਾਲ ਦੱਬ ਲਿਆ ਰੋਣ ਮੈਂ, 
ਤੇ ਬੜੇ ਹੰਝੂ ਵੀ ਅੱਖਾਂ ਤੋਂ ਲਕੋਏ ਨੇ,, 
ਮੈਨੂੰ ਛੱਡਣ ਵਾਲੇ ਤਾਂ ਸਭ ਚੰਗੇ ਸੀ, 
ਬਸ ਮੇਰੀ ਮਾੜੀ ਕਿਸਮਤ ਕਰਕੇ ਖੋਏ ਨੇ,,
Lakhesarsab

©lakhesar sab #Dream
d840d59945d9a8d98f60c95067dc37cd

lakhesar sab

ਸਿੱਖ ਕੌਮ ਜਿਹਾ ਦਿਸੇ ਤਾਂ ਦੱਸੀਂ ਜਰੂਰ, 
ਕੌਮਾਂ ਬਥੇਰੀਆਂ ਜੱਗ ਤੇ ਹੋਰ ਆਈਆਂ ਨੇ,, 
ਅਸੀਂ ਤਾਂ ਉਨ੍ਹਾਂ ਲਈ ਵੀ ਸਿਰ ਦਿੱਤੇ, 
ਸਾਡੀਆਂ ਪੱਗਾਂ  ਜਿੰਨਾਂ ਨੇ ਲਾਹੀਆਂ ਨੇ,,,
Ms lakhesar

©lakhesar sab #Light
d840d59945d9a8d98f60c95067dc37cd

lakhesar sab

ਕਿਨੇ ਸੋਹਣੇ ਲੱਗਦੇ ਨੇ, 
ਨਵੇਂ ਰੰਗ, ਨਵੇਂ ਯਾਰ, ਨਵੀਆਂ ਗੱਲਾ, 
ਤੇ ਨਵੇਂ ਹੀ ਅਫਸਾਨੇ ਹੁੰਦੇ ਨੇ, 
ਅਸਲ ਚ ਮਨ ਅੱਕ  ਜਾਦਾਂ ਏ ਪੁਰਾਣਿਆਂ ਤੋਂ, 
 ਫਿਰ ਇਹ  ਇਲਜ਼ਾਮ, ਰੁੱਸ ਜਾਣਾ, 
ਸਭ ਛੱਡਣ ਦੇ ਬਹਾਨੇਂ ਹੁੰਦੇ ਨੇ, 
 ਨਵੀਆਂ ਚੀਜ਼ਾਂ ਮੋਹ ਲੈਣ  ਦਿਲਾਂ ਨੂੰ, 
ਪੁਰਾਣੀਆਂ  ਚੀਜ਼ਾਂ ਦੇ ਤਾਂ ਅਕਸਰ , 
ਕਬਾੜ ਚ ਹੀ ਟਿਕਾਣੇ ਹੁੰਦੇ ਨੇ,,
Lakhesarsab

©lakhesar sab #LastNight
d840d59945d9a8d98f60c95067dc37cd

lakhesar sab

ਮੈਂ ਛੱਡ ਦੇਣਾ ਹੀ ਠੀਕ ਸਮਝਿਆ, 
ਜਿੱਥੇ ਰਿਸ਼ਤੇ ਨਿਭਾਉਣ ਦਾ ਮਨ ਹੋਵੇ ਨਾ, 
ਉਦੋਂ ਆਪਣੇ ਵੀ ਆਪਣੇ ਨੀ ਲੱਗਦੇ, 
ਜਦ ਆਪਣਾਪਨ ਹੀ ਹੋਵੇ ਨਾ,, 
ms lakhesaR

©lakhesar sab #Travelstories
loader
Home
Explore
Events
Notification
Profile