Nojoto: Largest Storytelling Platform

White ਗ਼ਜ਼ਲ ਮੈਂ ਨਜ਼ਰਾਂ ਤੋਂ ਪਹਿਲਾਂ ਗਿਰਾਇ

White          ਗ਼ਜ਼ਲ 

ਮੈਂ ਨਜ਼ਰਾਂ ਤੋਂ ਪਹਿਲਾਂ ਗਿਰਾਇਆ ਗਿਆ।
ਤੇ ਮਗਰੋਂ ਦਿਲਾਂ ਚੋਂ ਹਟਾਇਆ ਗਿਆ ।

ਗਿਆ ਨਾ ਉਹ ਰੋਟੀ ਤੋਂ ਥੋੜ੍ਹਾ ਅਗਾਂਹ,
ਜੋ ਹੱਡ ਤੋੜ ਕੇ ਕੁੱਝ ਕਮਾਇਆ ਗਿਆ ।

ਹਨੇਰੇ ਨੂੰ ਬਸਤੀ ਚੋਂ ਕੱਢਣ ਲਈ ,
ਮੇਰਾ ਘਰ ਹੀ ਪਹਿਲਾਂ ਜਲਾਇਆ ਗਿਆ।

ਮੇਰੀ ਜਿੱਤ ਬਦਲੀ ਉਦੋਂ ਹਾਰ  ਵਿੱਚ, 
ਜਦੋਂ ਮਾਮਲੇ ਨੂੰ ਦਬਾਇਆ ਗਿਆ ।

ਮੇਰਾ ਜ਼ਖ਼ਮ ਕੀਤੈ ਹਰਾ ਹੋਰ ਹੀ,
ਕਿ ਜਿਹੜਾ ਵੀ ਮਰਹਮ ਲਗਾਇਆ ਗਿਆ।

ਕਿਸੇ ਹਾਲ ਵੀ ਉਹ ਨਾ ਮੁੱਕੇ ਕਦੇ,
ਇਵੇਂ ਫਾਸਲੇ ਨੂੰ ਵਧਾਇਆ ਗਿਆ।

ਬਿਸ਼ੰਬਰ ਅਵਾਂਖੀਆ, 9781825255

©Bishamber Awankhia
  #sad_emotional_shayries #punjabi_shayri #please_subscribe_my