Nojoto: Largest Storytelling Platform
jagtargill0998
  • 496Stories
  • 338Followers
  • 2.7KLove
    254Views

Jagtar Gill

  • Popular
  • Latest
  • Video
0ce71fd36e9bf02d93d2ed074ba22aa3

Jagtar Gill

ਹਾਰ ਜਾਣ ਤੋਂ ਡਰਣਾ ਕੀ,
ਮਰਨ ਤੋਂ ਪਹਿਲਾਂ ਮਰਨਾ ਕੀ !

ਜ਼ਿੰਦਗੀ ਬਹੁਤ ਸਿਖਾਈ ਜਾਂਦੀ,
ਸੋਚਿਆ ਅੱਗੇ ਪੜੵਨਾ ਕੀ !

ਸਮਾਂ ਢਲਦੇ ਪਰਛਾਂਵੇ ਵਰਗਾ,
ਵੇਖ ਕਿਸੇ ਨੂੰ ਸੜਨਾ ਕੀ !

ਮੱਲੋ ਮੱਲੀ ਸੁੱਟ ਲੈਂਦੀ ਏ,
ਕੁਦਰਤ ਮੂਹਰੇ ਅੜੵਨਾ ਕੀ !

ਗਿੱਲਾ' ਤੇਰਾ ਮੇਰਾ ਕੁਝ ਨੀ ਏਥੇ,
ਫਿਰ ਮੇਰਾ ਮੇਰਾ ਕਰਨਾ ਕੀ !

Instagram@gill.Singhanwala

©Jagtar Gill
0ce71fd36e9bf02d93d2ed074ba22aa3

Jagtar Gill

ਇਸ਼ਕਾਂ ਦੀ ਕੋਈ ਜਾਤ ਨੀ ਹੁੰਦੀ 
ਅੱਖਾਂ ਬੰਦ ਕਰੇ ਤੋਂ ਰਾਤ ਨੀ ਹੁੰਦੀ 

ਮਹਿਰਮ ਨੂੰ ਸੀ ਹਾਲ ਸੁਨਾਉਣਾ 
ਕੀ ਕਰੀਏ ਪਰ ਬਾਤ ਨੀ ਹੁੰਦੀ 

ਸਾਨੂੰ ਪਤਾ ਕੱਲੇ ਕਿੰਝ ਮੁੜੇ ਆਂ 
ਕਹਿੰਦੇ ਇਸ਼ਕ ਚ ਵਾਟ ਨੀ ਹੁੰਦੀ 

ਖ਼ੈਰ ਕੋਸ਼ਿਸ਼ ਤਾਂ ਚਲ ਚੱਲ ਰਹੀ ਏ 
ਸੱਚੀਂ ਪੂਰੀ ਤੇਰੀ ਘਾਟ ਨੀ ਹੁੰਦੀ 

ਸੋਚਦਾਂ ਜਜ਼ਬਾਤਾਂ ਨੂੰ ਕਿਵੇਂ ਲਿਖਦਾ 
ਜੇ ਸਿਆਹੀ ਕਲਮ ਦਵਾਤ ਨੀ ਹੁੰਦੀ 

ਲੇਖਾਂ ਨਾ ਲੜੇ ਖੌਰੇ ਕਿੱਥੇ ਕਿੱਥੇ 
ਡਿੱਗਕੇ ਉੱਠਣਾ ਕਰਾਮਾਤ ਨੀ ਹੁੰਦੀ 

Instagram@gill.Singhanwala

©Jagtar Gill
0ce71fd36e9bf02d93d2ed074ba22aa3

Jagtar Gill

ਪਲ ਪਹਿਲਾਂ ਕਿੰਨਾ ਹੱਸੇ ਸੀ 
ਲੰਘਿਆ ਹੁਣੇ ਬਸ ਪਲ ਦੀ ਗੱਲ ਐ 
ਅੱਜ ਕਿੰਨਾ ਕੁਝ ਬਦਲ ਗਿਆ ਏ
ਹੋਵੇ ਨਾ ਯਕੀਨ ਹਾਲੇ ਕੱਲ ਦੀ ਗੱਲ ਐ

 ਗਿੱਲ

0ce71fd36e9bf02d93d2ed074ba22aa3

Jagtar Gill

ਦਿਨ ਚੰਗੇ ਦੇਣ ਲੱਗਾ ਰੱਬਾ 
ਬਸ ਏਨਾ ਕ ਖਿਆਲ ਰੱਖੀਂ 
ਮਾੜੇ ਦਿਨ ਜਿੰਨਾਂ ਦੇ ਨਾਲ ਵੇਖੇ
ਚੰਗੇ ਦਿਨਾਂ ਚ ਉਹਨਾਂ ਨੂੰ ਨਾਲ ਰੱਖੀਂ 

Instagram@gill.Singhanwala

0ce71fd36e9bf02d93d2ed074ba22aa3

Jagtar Gill

ਆਖਿਰ ਨੂੰ ਓਹੀ ਜਿੱਤਦਾ 
ਪਲ ਪਲ ਜੋ ਹਰਦਾ ਏ 
ਸਬਰ ਦੀ ਪਰਖ ਰੱਬ ਵੀ 
ਸਬਰ ਨਾਲ ਕਰਦਾ ਏ !

Instagram@gill.Singhanwala

0ce71fd36e9bf02d93d2ed074ba22aa3

Jagtar Gill

ਜਿੰਨਾਂ ਨੇ ਥੋੜੇ ਚ ਸਬਰ ਕੀਤਾ ਹੋਵੇ 
ਉਹ ਫੇਰ ਜਿਆਦਾ ਆਉਣ ਤੇ ਪੈਰ ਨੀ ਛੱਡਦੇ

Instagram@gill.Singhanwala

0ce71fd36e9bf02d93d2ed074ba22aa3

Jagtar Gill

ਤੇਰੇ ਬਿਨ ਹੁਣ ਰਹਿ ਲੈਂਦੇ ਆਂ 
ਵਧੀਆ ਸਮਾਂ ਗੁਜਾਰ ਲਈਦਾ 
ਇਸ਼ਕ ਦੀ ਜੇਕਰ ਗੱਲ ਕੋਈ ਕਰਦਾ
ਖੁਦ ਨਾਲ ਹੱਸਕੇ ਸਾਰ ਲਈਦਾ 

~ ਗਿੱਲ ਸਿੰਘਾਂਵਾਲਾ ~

0ce71fd36e9bf02d93d2ed074ba22aa3

Jagtar Gill

ਕੀਹਦਾ ਦਿਲ ਕਰਦੈ ਵਿਛੜਨ ਨੂੰ 
ਜਿੰਦਾਂ ਵੱਸ ਮਜ਼ਬੂਰੀਆਂ ਨੇ 

Instagram @Gill.Singhanwala

0ce71fd36e9bf02d93d2ed074ba22aa3

Jagtar Gill

ਆਪੋ ਆਪਣੀ ਲੋੜ ਮੁਤਾਬਿਕ 

ਮਤਲਬ ਕੱਢਕੇ ਰਾਹ ਜਾਂਦੀ ਏ , 

ਦੁਨੀਆ ਜਾਦੂਗਰ ਜਿਹੀ ਹੋ ਗਈ 

ਅੱਖ ਝਪਕੇ ਕਲਾ ਵਿਖਾ ਜਾਂਦੀ ਏ 


~ ਗਿੱਲ ਸਿੰਘਾਂਵਾਲਾ ~

0ce71fd36e9bf02d93d2ed074ba22aa3

Jagtar Gill

ਰੂਪ ਸਦਾ ਇੰਝ ਰਹਿਣਾ ਉਹਨੂੰ ਲੱਗਦਾ ਹੋਊ 

ਨਵਾਂ ਨਵਾਂ ਜਵਾਨੀ ਦਾ ਗਰੂਰ ਹੋਣਾ ਏਂ 

ਗਿੱਲਾ" ਬਹੁਤਾ ਨੇੜੇ ਹੋਕੇ ਵੀ ਜੇ ਭੁੱਲ ਜਾਵੇ ਕੋਈ
 
ਖੌਰੇ ਆਦਤ ਤੋਂ ਕਿੰਨਾ ਮਜ਼ਬੂਰ ਹੋਣਾ ਏਂ 


~ ਗਿੱਲ ਸਿੰਘਾਂਵਾਲਾ ~
loader
Home
Explore
Events
Notification
Profile